ਪਿੰਡ ਔਜਲਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਨਾਲ ਜੁੜੇ

ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ: ਗੌਰਵ ਮੜੀਆ। ਆਮ ਆਦਮੀ ਪਾਰਟੀ ਦੇ ਹਰਪ੍ਰੀਤ ਸਿੰਘ ਜ਼ਿਲ੍ਹਾ ਐਸ ਸੀ ਵਿੰਗ ਜ਼ਿਲ੍ਹਾ ਜਨਰਲ ਸਕੱਤਰ ਵੱਲੋਂ ਹਲਕਾ ਇੰਚਾਰਜ ਮੰਜੂ ਰਾਣਾ ਦੀ ਪ੍ਰਧਾਨਗੀ ਹੇਠ ਪਿੰਡ ਔਜਲਾ ਜੋਗੀ ਵਿਚ ਇਕ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿਚ ਔਜਲਾ ਜੋਗੀ ਪਿੰਡ ਦੇ ਲੋਕਾਂ ਨੇ ਮੰਜੂ ਰਾਣਾ ਦਾ ਤੇ ਉਨ੍ਹਾਂ ਦੇ ਸਾਥੀਆਂ ਦਾ ਪਿੰਡ ਵਿੱਚ ਆਉਣ ਤੇ ਨਿੱਘਾ ਸਵਾਗਤ ਕੀਤਾ। ਮੀਟਿੰਗ ਵਿੱਚ ਸੁਖਬੀਰ ਕੌਰ, ਗੁਰਦੇਵ ਸਿੰਘ ਨੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੌਜਵਾਨਾਂ ਤੇ ਬਜ਼ੁਰਗਾਂ ਨੇ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮੰਜੂ ਰਾਣਾ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਜੁਆਇਨ ਕਰਵਾ ਕੇ ਪੂਰੇ ਮਾਣ ਸਤਿਕਾਰ ਨਾਲ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਇਸ ਮੌਕੇ ਜੁਆਇਨ ਹੋਏ ਮੈਂਬਰ ਸੁਖਬੀਰ ਕੌਰ ਨੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਸਿੱਧੇ ਦੋਸ਼ ਲਗਾਉਂਦਿਆਂ ਕਿਹਾ ਕਿ ਹੁਣ ਤਕ ਔਜਲਾ ਜੋਗੀ ਪਿੰਡ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਕਾਸ ਨਹੀਂ ਹੋਇਆ, ਸਿਰਫ਼ ਇੱਕ ਹੀ ਝੂਠੇ ਪਰਚੇ ਤੇ ਨਸ਼ੇ ਵਰਗੀਆਂ ਚੀਜ਼ਾਂ ਦੀ ਤਰੱਕੀ ਹੋਈ ਹੈ ਪਿੰਡ ਵਾਸੀਆਂ ਨੇ ਹੁਣ ਮਨ ਬਣਾ ਲਿਆ ਕਿ ਉਹ ਇਸ ਵਾਰ ਆਮ ਆਦਮੀ ਪਾਰਟੀ ਨੂੰ ਭਰਵਾਂ ਸਮਰਥਨ ਦੇਣਗੇ ਵੱਢੀ ਗਿਣਤੀ ਵਿੱਚ ਵੋਟਾਂ ਪਾ ਕੇ ਇਥੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਉਣਗੇ । ਇਸ ਮੌਕੇ ਮੰਜੂ ਰਾਣਾ ਨੇ ਪਿੰਡ ਵਾਸੀਆਂ ਅਤੇ ਜੁਆਇਨ ਕੀਤੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਕਪੂਰਥਲਾ ਹਲਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਦਮਾਸ਼ੀ ਤੇ ਕੋਈ ਗੁੰਡਾਗਰਦੀ ਨਹੀਂ ਚਲਨ ਦੇਵੇਗੀ ਤੇ ਨਾ ਹੀ ਨਾਜਾਇਜ਼ ਧੱਕੇਸ਼ਾਹੀਆਂ ਹੋਣ ਦੇਣਗੇ।

Advertisements

ਮੀਟਿੰਗ ਵਿੱਚ ਬਲਵਿੰਦਰ ਸਿੰਘ ਸੂਬਾ ਮੀਤ ਪ੍ਰਧਾਨ ਮਿਨੋਰਟੀ ਵਿੰਗ,ਰਾਜਵਿੰਦਰ ਸਿੰਘ ਧੰਨਾ ਜ਼ਿਲ੍ਹਾ ਪ੍ਰਧਾਨ, ਯਸ਼ਪਾਲ ਆਜ਼ਾਦ ਜ਼ਿਲ੍ਹਾ ਜੁਆਇੰਟ ਸਕੱਤਰ ,ਕੰਵਰ ਇਕਬਾਲ ਸਿੰਘ ਜ਼ਿਲ੍ਹਾ ਇੰਚਾਰਜ ਵਪਾਰ ਮੰਡਲ ,ਮਲਕੀਅਤ ਸਿੰਘ ਸਕੱਤਰ ਐਸਸੀ ਵਿੰਗ,ਪਰਵਿੰਦਰ ਸਿੰਘ ਢੋਟ ਸੀਨੀਅਰ ਆਗੂ , ਗੁਰਨਾਮ ਸਿੰਘ ਰਿਟਾਇਰਡ ਡੀ ਐੱਸ ਪੀ,ਅਮਰਜੀਤ ਕੌਰ ਮਹਿਲਾ ਵਿੰਗ ,ਕੁਲਦੀਪ ਜੌਹਲ ਸੀਨੀਅਰ ਆਗੂ, ਮਲਕੀਅਤ ਸਿੰਘ ਬਲਵਿੰਦਰ ਕੌਰ ਔਜਲਾ,ਸਾਹਿਲ ਖੋਸਲਾ, ਆਕਾਸ਼, ਸਾਗਰ ਔਜਲਾ, ਮਨੀ,ਰਘੂ, ਰਾਜਾ ,ਵਿੱਕੀ ਈਸ਼ਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਲੰਟੀਅਰਜ਼ ਹਾਜ਼ਿਰ ਹੋਏ ।

LEAVE A REPLY

Please enter your comment!
Please enter your name here