ਸ਼ਿਵ ਸੈਨਾ ਪੰਜਾਬ ਵੱਲੋਂ 10 ਜਨਵਰੀ ਨੂੰ ਮੁਹਾਲੀ ਤੋਂ ਗਵਰਨਰ ਹਾਊਸ ਤੱਕ ਪੈਦਲ ਮਾਰਚ ਕੱਢਿਆ ਜਾਵੇਗਾ: ਰਾਕੇਸ਼ ਭਾਰਗਵ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਸ਼ਿਵ ਸੈਨਾ ਪੰਜਾਬ ਦੀ ਮੀਟਿੰਗ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਉੱਤਰ ਭਾਰਤ ਦੇ ਯੂਥ ਚੇਅਰਮੈਨ ਰਾਕੇਸ਼ ਭਾਰਗਵ, ਸਲਾਹਕਾਰ ਦੇਵੇਂਦਰ ਸ਼ਰਮਾ ਦੀ ਅਗਵਾਈ ਹੇਠ ਕਪੂਰਥਲਾ ਦੇ ਪ੍ਰੀਤਨਗਰ ਵਿਖੇ ਮੀਟਿੰਗ ਕੀਤੀ ਗਈ। ਰਾਕੇਸ਼ ਭਾਰਗਵ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਮਕਸਦ ਪੰਜਾਬ ਦੇ ਮਾੜੇ ਹਾਲਾਤਾਂ ਦੇ ਮੱਦੇਨਜ਼ਰ 10 ਜਨਵਰੀ ਨੂੰ ਮੁਹਾਲੀ ਤੋਂ ਚੰਡੀਗੜ੍ਹ ਗਵਰਨਰ ਹਾਊਸ ਤੱਕ ਪੈਦਲ ਮਾਰਚ ਕੱਢਣਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਅਤੇ ਮੀਟਿੰਗ ਵਿਚ  ਸ਼ਿਵ ਸੈਨਾ ਪੰਜਾਬ ਵਲੋਂ ਮੋਹਾਲੀ ਤੋਂ ਗਵਰਨਰ ਹਾਊਸ ਚੰਡੀਗੜ੍ਹ ਤੱਕ ਪੈਦਲ ਮਾਰਚ ਕੱਢ ਕੇ ਮੁੱਖ ਮੰਗ ਰੱਖੀ ਜਾਵੇਗੀ |

Advertisements

ਮੀਟਿੰਗ ਵਿੱਚ ਵਿਚਾਰ ਸਾਂਝੇ ਕਰਦੇ ਹੋਏ ਸਰਕਾਰ ਕੋਲੋ ਆਪਣੀਆ ਮੰਗਾਂ ਪੂਰੀਆਂ ਕਰਨ ਲਈ ਮੰਗ ਕੀਤੀ ਗਈ ਜਿਵੇਂ ਕਿ ਪੰਜਾਬ ਦੀਆਂ ਸਾਰੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਜਾਣ,ਰਾਜਸਥਾਨ ਦੀ ਤਰਜ਼ ‘ਤੇ ਪੰਜਾਬ ‘ਚ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਅੱਤਵਾਦ ਦੌਰਾਨ ਸ਼ਹੀਦ ਹੋਏ 35000 ਹਿੰਦੂਆਂ ਲਈ 781 ਕਰੋੜ ਦਾ ਫੰਡ ਲਾਗੂ ਕੀਤਾ ਜਾਵੇ ਅਤੇ ਹੋਰ ਮੰਗਾਂ ਜੋ ਪੈਦਲ  ਮਾਰਚ ਵਿੱਚ ਉਠਾਈਆਂ ਜਾਣ ਗਈਆ। ਭਾਰਗਵ ਨੇ ਕਿਹਾ ਕਿ ਪੰਜਾਬ ਵਿੱਚ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਰ ਪੰਜਾਬ ਸਰਕਾਰ ਹਿੰਦੂ ਆਗੂਆਂ ਨੂੰ ਲੈ ਕੇ ਬਿਲਕੁਲ ਵੀ ਸਰਗਰਮ ਨਹੀਂ ਹੈ। ਪੰਜਾਬ ਦਾ  ਮਾਹੌਲ ਖਰਾਬ ਕਰਨ ਲਈ ਹਰ ਰੋਜ਼ ਯਤਨ ਕੀਤੇ ਜਾ ਰਹੇ ਹਨ। ਪਰ ਸਰਕਾਰ ਕੁੰਭ ਕਰਨ ਦੀ ਨੀਦ ਸੁਤੀ ਹੈ। ਜਿਸ ਦਾ ਨਤੀਜਾ ਬਹੁਤ ਖ਼ਤਰਨਾਕ ਹੋ ਸਕਦਾ ਹੈ। ਇਸ ਮੌਕੇ ਸ਼ਿਵ ਪੰਜਾਬ ਦੇ ਸਲਾਹਕਾਰ ਦਵਿੰਦਰ ਸ਼ਰਮਾ, ਜ਼ਿਲ੍ਹਾ ਯੂਥ ਮੀਤ ਪ੍ਰਧਾਨ ਦਿਨੇਸ਼ ਭਾਰਗਵ, ਯੂਥ ਆਗੂ ਸਾਹਿਲ ਸ਼ਰਮਾ, ਰੋਹਿਤ ਭਾਰਗਵ, ਮੋਹਿਤ ਸ਼ਰਮਾ, ਜਤਿਨ ਭਾਰਗਵ ਸਮੇਤ ਕਈ ਵਰਕਰਾਂ ਨੇ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here