ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਹੋਈ ਕੋਵਿਡ-19 ਡੈਥ ਐਸਰਟੇਨਿੰਗ ਕਮੇਟੀ (CDAC) ਦੀ ਦੂਜੀ ਮੀਟਿੰਗ

ਜਲੰਧਰ (ਦ ਸਟੈਲਰ ਨਿਊਜ਼)। ਵਧੀਕ ਡਿਪਟੀ ਕਮਿਸ਼ਨਰ (ਜ) ਜਲੰਧਰ, ਸ਼੍ਰੀ ਅਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਕੋਵਿਡ-19 ਡੈਥ ਐਸਰਟੇਨਿੰਗ ਕਮੇਟੀ ਦੀ ਮੀਟਿੰਗ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਵੱਲੋਂ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਮੀਟਿੰਗ ਦੌਰਾਨ ਸਿਵਲ ਸਰਜਨ ਜਲੰਧਰ ਨੇ ਦੱਸਿਆ ਕਿ ਰਿਕਾਰਡ ਮੁਤਾਬਿਕ 1495 ਮੌਤਾਂ ਕੋਵਿਡ-19 ਕਾਰਨ ਹੋਈਆਂ ਹਨ ਅਤੇ ਇਨ੍ਹਾਂ ਦੀ ਸੂਚੀ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਵੱਲੋਂ ਵੈਰੀਫਾਈ ਕਰਵਾ ਕੇ ਜ਼ਿਲ੍ਹਾ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਪਾਸ ਸੈਂਕਸ਼ਨ ਲਈ ਭੇਜ ਦਿੱਤੀ ਜਾਵੇਗੀ।

Advertisements

ਬ੍ਰਾਂਚ ਨੇ ਇਸ ਤੋਂ ਇਲਾਵਾ ਲਗਭਗ 74 ਫਾਇਲਾਂ ਪ੍ਰਾਪਤ ਹੋਇਆ ਹਨ, ਜਿਨ੍ਹਾਂ ਸਬੰਧੀ ਕਮੇਟੀ ਵੱਲੋਂ ਇਨ੍ਹਾਂ ਫਾਇਲਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਣ ਦਾ ਆਦੇਸ਼ ਦਿੱਤਾ ਗਿਆ। ਇਕ ਜਿਨ੍ਹਾਂ ਵਿੱਚ ਮੌਤ ਸਰਟੀਫਿਕੇਟ (MCCD ਜਾਂ 4/4-A ਫਾਰਮ) ਨੱਥੀ ਹੈ ਅਤੇ ਦੂਜਾ ਜਿਨ੍ਹਾਂ ਵਿੱਚ ਮੌਤ ਸਰਟੀਫਿਕੇਟ (MCCD ਜਾਂ 4/4-A ਫਾਰਮ) ਨੱਥੀ ਨਹੀਂ ਹੈ। ਕਮੇਟੀ ਵੱਲੋਂ ਇਨਾਂ ਦੀ ਅਲਗ-ਅਲਗ ਲਿਸਟ ਤਿਆਰ ਕਰਨ ਲਈ ਕਿਹਾ ਗਿਆ ਤਾਂ ਜੋ ਇਨ੍ਹਾਂ ਨੂੰ ਕਮੇਟੀ ਦੀ ਅਗਲੀ ਮੀਟਿੰਗ ਵਿੱਚ ਵਿਚਾਰਿਆ ਜਾ ਸਕੇ।

ਕਮੇਟੀ ਵੱਲੋਂ ਅਪੀਲ ਕੀਤੀ ਗਈ ਕਿ ਜਿਨ੍ਹਾਂ ਪਰਿਵਾਰਾਂ ਵਿੱਚ ਕੋਵਿਡ-19 ਕਾਰਨ ਕਿਸੇ ਪਰਿਵਾਰਿਕ ਮੈਂਬਰ ਦੀ ਮੌਤ ਹੋਈ ਹੈ, ਉਹ ਆਪਣਾ ਬਿਨੈ ਪੱਤਰ ਐਕਸ ਗ੍ਰੇਸ਼ੀਆ ਸਹਾਇਤਾ ਲਈ ਜਮ੍ਹਾ ਕਰਵਾਉਣ। ਅਰਜ਼ੀ ਫਾਰਮ ਅਤੇ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ਜ਼ਿਲ੍ਹਾ ਜਲੰਧਰ ਦੀ ਵੈਬਸਾਈਟ www.jalandhar.nic.in ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ ਅਤੇ ਕਮਰਾ ਨੰਬਰ 106, ਪਹਿਲੀ ਮੰਜ਼ਿਲ, ਡੀ.ਏ.ਸੀ. ਕੰਪਲੈਕਸ, ਦਫਤਰ ਡਿਪਟੀ ਕਮਿਸ਼ਨਰ, ਜਲੰਧਰ ਵਿੱਚ ਆਪਣੀ ਅਰਜ਼ੀ ਜਮ੍ਹਾ ਕਰਵਾ ਸਕਦੇ ਹਨ।

ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ. ਰਣਜੀਤ ਸਿੰਘ, ਸਿਵਲ ਸਰਜਨ (ਮੈਂਬਰ ਸਕੱਤਰ), ਡਾ. ਵਰਿੰਦਰ ਕੌਰ, ਸਹਾਇਕ ਸਿਵਲ ਸਰਜਨ (ਮੈਂਬਰ ਕਨਵੀਨਰ), ਡਾ. ਸੁਰਜੀਤ ਸਿੰਘ, ਐਸ.ਐਮ.ਓ ਸਿਵਲ ਹਸਪਤਾਲ (ਮੈਂਬਰ), ਡਾ. ਕੁਲਬੀਰ ਸ਼ਰਮਾ, ਐਚ.ਓ.ਡੀ -ਮੈਡੀਸਨ (ਮੈਂਬਰ), ਡਾ. ਕਮਲਜੀਤ ਕੌਰ, ਇੰਚਾਰਜ ਕੋਵਿਡ ਸੈੱਲ (ਮੈਂਬਰ), ਡਾ. ਭੁਪਿੰਦਰ ਸਿੰਘ ਮੈਡੀਕਲ ਸਪੈਸ਼ਲਿਸਟ (ਮੈਂਬਰ), ਡਾ. ਰੁਪਿੰਦਰਜੀਤ ਕੌਰ, ਡਾ. ਅਦਿਤਯਾਪਾਲ ਸਿੰਘ (ਮੈਂਬਰ), ਡਾ. ਕਮਲਜੀਤ ਕੌਰ (ਮੈਂਬਰ), ਡਾ. ਅੰਕੁਰ ਸੁਪਰਡੰਟ ਪੀ.ਆਈ.ਐਮ.ਐਸ(ਮੈਂਬਰ), ਡਾ. ਪਰਮਵੀਰ (ਮੈਂਬਰ), ਡਾ. ਮਧੂ, ਡਾ. ਸ਼ੋਭਨਾ, ਡਾ. ਗੁੰਜਨ, ਸ੍ਰੀਮਤੀ ਨਰਿੰਦਰ ਕੌਰ, ਵਿਕਾਸ ਸਿੰਘ, ਸੰਜੀਵ ਚੌਹਾਨ, ਮਨਦੀਪ ਸਿੰਘ ਮਨੂ ਮੌਜੂਦ ਸਨ।

LEAVE A REPLY

Please enter your comment!
Please enter your name here