ਸਵੀਪ ਗਤੀਵਿਧੀਆਂ ਤਹਿਤ ਖੁਆਸਪੁਰ ਹੀਰਾਂ ਸਕੂਲ ਵਿੱਚ ਜਿਲਾ ਪੱਧਰੀ ਮੁਕਾਬਲੇ ਕਰਵਾਏ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜਿਲਾ ਸਿੱਖਿਆ ਅਫਸਰ (ਸ) ਗੁਰਸ਼ਰਨ ਸਿੰਘ ਦੇ ਨਿਰਦੇਸ਼ਾਂ ਤਹਿਤ ਸਵੀਪ ਗਤੀਵਿਧੀਆਂ ਤਹਿਤ ਜਿਲਾ ਪੱਧਰੀ ਭਾਸ਼ਣ ਮੁਕਾਬਲੇ ਅਜਾਦੀ ਅਤੇ ਭਾਰਤੀ ਲੋਕਤੰਤਰ ਵਿੱਚ ਪੰਜਾਬੀਆਂ ਦਾ ਯੋਗਦਾਨ ਸਰਕਾਰੀ ਸੀਨਿਅਰ ਸੈਕੇਂਡਰੀ ਸਮਾਰਟ ਸਕੂਲ ਖੁਆਸਪੁਰ ਹੀਰਾਂ ਵਿੱਖੇ ਪਿ੍ਰੰਸੀਪਲ ਰਮਨਦੀਪ ਕੌਰ ਦੀ ਅਗੂਵਾਈ ਵਿੱਚ ਕਰਵਾਏ ਗਏ। ਇਸ ਮੌਕੇ ਜਿਲਾ ਸਵੀਪ ਇੰਚਾਰਜ ਸ਼੍ਰੀ ਸ਼ੈਲੇਂਦਰ ਠਾਕੁਰ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ। ਇਸ ਮੁਕਾਬਲੇ ਵਿੱਚ ਧੀਰਜ ਵਸ਼ਿਸ਼ਟ ਪਿ੍ਰੰਸੀਪਲ ਸ.ਸ.ਸ.ਸ. ਸਕੂਲ ਮਹਿਲਾਵਾਲੀ, ਸ਼੍ਰੀ ਤਰਲੋਚਨ ਸਿੰਘ, ਪਿ੍ਰੰਸੀਪਲ . ਸ.ਸ.ਸ.ਸ. ਸਕੂਲ ਖੜਕਾਂ, ਸ਼੍ਰੀਮਤੀ ਮਿ੍ਰਦੂਲਾ ਸ਼ਰਮਾ ਪਿ੍ਰੰਸੀਪਲ ਸ.ਸ.ਸ.ਸ. ਸਕੂਲ ਫਲਾਹੀ ਅਤੇ ਸ਼੍ਰੀਮਤੀ ਹਰਜਿੰਦਰ ਕੌਰ ਪਿ੍ਰੰ.ਸ.ਸ.ਸ.ਸ. ਸਕੂਲ ਪਿਪਲਾਂਵਾਲਾਂ ਨੇ ਜੱਜ ਦੀ ਭੂਮਿਕਾ ਨਿਭਾਈ।

Advertisements

ਸਕੂਲ ਨੋਡਲ ਇੰਚਾਰਜ (ਸਵੀਪ) ਪ੍ਰੀਤੀ ਸੋਨੀ ਨੇ ਵੋਟ ਬਣਾਊਣ ਪ੍ਰਤੀ ਜਾਗਰੂਕ ਕੀਤਾ। ਇਸ ਮੁਕਾਬਲੇ ਵਿੱਚ ਰਬਿਕਾ ਗੋਇਲ ਸ.ਸ.ਸ.ਸ. ਫਲਾਹੀ ਦੀ ਵਿਦਿਆਰਥਣ ਪਹਿਲੇ ਸਥਾਨ ਤੇ, ਸ਼ੈਲਜਾ ਸ਼ਰਮਾ ਸ.ਕੰਨਿਆ ਸੀ. ਸੈ.ਸ. ਸਕੂਲ ਰੇਲਵੇ ਮੰਡੀ ਦੀ ਵਿਦਿਆਰਥਣ ਦੂਸਰੇ ਸਥਾਨ ਤੇ ਅਤੇ ਕਮਲਦੀਪ ਬੈਂਸ ਸ.ਸ.ਸ.ਸ. ਸਕੂਲ ਗੜਸ਼ੰਕਰ ਦੀ ਵਿਦਿਆਰਥਣ ਤੀਸਰੇ ਸਥਾਨ ਤੇ ਰਹੀ। ਸ਼੍ਰੀਮਤੀ ਕਾਫੀਆ ਅਤੇ ਪਰਦੀਪ ਜੱਸੀ ਨੇ ਰਜਿਸਟਰੇਸ਼ਨ ਦਾ ਕੰਮ ਕੀਤਾ। ਇਸ ਮੌਕੇ ਤੇ ਸਕੂਲ ਦਾ ਸਾਰਾ ਸਟਾਫ ਵੀ ਹਾਜ਼ਿਰ ਸੀ।

LEAVE A REPLY

Please enter your comment!
Please enter your name here