ਵਪਾਰੀਆਂ ਦੇ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗੀ ਭਾਜਪਾ: ਅਸ਼ਵਨੀ ਗੈਂਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵਲੋਂ ਵੋਟਾਂ ਲੈਣ ਦੀ ਖਾਤਿਰ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਉਦਯੋਗਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਝੂਠ ਦਾ ਪੁਲੰਦਾ ਸਾਬਿਤ ਹੋ ਰਹੀਆਂ ਹਨ। ਉਪਰੋਕਤ ਵਿਚਾਰ ਹਰਦੋਖਾਨਪੁਰ ਮੰਡਲ ਪ੍ਰਧਾਨ ਅਸ਼ਵਨੀ ਗੈਂਦ ਨੇ ਹਰਿਆਣਾ ਰੋਡ ਸਥਿਤ ਵਪਾਰੀ ਵਰਗ ਦੇ ਨਾਲ ਇਕ ਮੀਟਿੰਗ ਦੌਰਾਨ ਕਹੇ।

Advertisements

ਮੌਕੇ ਤੇ ਉਹਨਾਂ ਨਾਲ ਇੰਡਸਟਰੀ ਵਿੰਗ ਭਾਜਪਾ ਜ਼ਿਲ੍ਹਾ ਪ੍ਰਧਾਨ ਕਰਨ ਠਾਕੁਰ ਵੀ ਮੌਜੂਦ ਸਨ। ਗੈਂਦ ਨੇ ਦੱਸਿਆ ਕਿ ਜੋ ਗੱਲਾਂ ਸਰਕਾਰ ਵਲੋਂ ਕਹੀਆਂ ਜਾ ਰਹੀਆਂ ਹਨ ਉਹ ਹਕੀਕਤ ਤੋਂ ਦੂਰ ਹਨ। ਜਦੋਂ ਵਪਾਰੀ ਕੰਮ ਕਰਵਾਉਣ ਲਈ ਜਾਂਦੇ ਹਨ ਤਾਂ ਦਫਤਰਾਂ ਵਿੱਚ ਖੱਜਲ ਖਰਾਬੀ ਦੇ ਨਾਲ ਭਾਰੀ ਫੀਸਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਵਣ ਵਿਭਾਗ ਵਲੋਂ ਰਸਤੇ ਦੀ ਮਨਜ਼ੂਰੀ ਦੇ ਲਈ 6000/- ਰੁਪਏ ਫੀਸ ਲਈ ਜਾ ਰਹੀ ਸੀ ਜਿਸ ਨੂੰ ਵਪਾਰੀ ਵਰਗ ਖੁਸ਼ੀ-ਖੁਸ਼ੀ ਅਦਾ ਕਰ ਰਿਹਾ ਸੀ ਉਸ ਤੋਂ ਬਅਦ ਕੁਝ ਦਿਨ ਪਹਿਲਾਂ ਹੀ ਪੀ.ਡਬਲਯੂ.ਡੀ. ਵਿਭਾਗ ਵਲੋਂ ਉਸੀ ਐਨ.ਓ.ਸੀ. ਨੂੰ ਦੇਣ ਦੇ ਬਦਲੇ ਇਕ ਦਮ 1,50,000/- ਰੁਪਏ ਫੀਸ ਲਗਾਉਣ ਦਾ ਫਰਮਾਨ ਜਾਰੀ ਕਰ ਦਿੱਤਾ ਜੋ ਕਿ ਵਪਾਰੀ ਵਰਗ ਦੇ ਨਾਲ ਸਰਾਸਰ ਧੱਕਾ ਹੈ ਅਤੇ ਭਾਰਤੀ ਜਨਤਾ ਪਾਰਟੀ ਕਿਸੀ ਵੀ ਕੀਮਤ ਤੇ ਵਪਾਰੀ ਵਰਗ ਨਾਲ ਇਹ ਧੱਕਾ ਨਹੀਂ ਹੋਣ ਦੇਵੇਗੀ। ਜੇ ਸਰਕਾਰ ਨੇ ਇਸ ਫੈਸਲੇ ਨੂੰ ਵਾਪਿਸ ਨਾ ਲਿਆ ਤਾਂ ਸੰਘਰਸ਼ ਦੀ ਰੂਪਰੇਖਾ ਵਪਾਰੀ ਵਰਗ ਨੂੰ ਨਾਲ ਲੈ ਕੇ ਤਿਆਰ ਕੀਤੀ ਜਾਵੇਗੀ। ਇਸ ਮੌਕੇ ਤੇ ਕੁਲਦੀਪ ਸਿੰਘਹਰਜੀਤ ਤਸਿੰਘਪ੍ਰਿਥਵੀ ਸਿੰਘਸੋਨੂੰ ਆਦਿ ਮੌਜੂਦ ਸਨ। 

LEAVE A REPLY

Please enter your comment!
Please enter your name here