ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਕੰਡੀ ਏਰੀਆ ਡਵੈਲਪਮੈਂਟ ਬੋਰਡ ਦਾ ਕੀਤਾ ਜਾਵੇਗਾ ਗਠਨ: ਬਾਦਲ

ਤਲਵਾੜਾ (ਦ ਸਟੈਲਰ ਨਿਊਜ਼) ਰਿਪੋਰਟ: ਪ੍ਰਵੀਨ ਸੋਹਲ। ਵੀਰਵਾਰ ਨੂੰ ਤਲਵਾੜਾ ਦੀ ਖੋਖਾ ਮਾਰਕੀਟ ਵਿਖੇ ਵਿਧਾਨਸਭਾ ਚੋਣਾਂ ਨੂੰ ਲੈ ਕੇ ਇਕ ਰੈਲੀ ੋ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਦਸੂਹਾ ਵਿਧਾਨ ਸਭਾ ਤੋਂ ਗਠਜੋੜ ਦੇ ਸਾਂਝੇ ਉਮੀਦਵਾਰ ਸੁਸ਼ੀਲ ਪਿੰਕੀ ਦੀ ਅਗਵਾਈ ਹੇਠ ਹੋਈ। ਰੈਲੀ ਵਿੱਚ ਸ਼ਿਅਦ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਸਪਾ ਦੇ ਸੂਬਾ ਜਰਨਲ ਸਕੱਤਰ ਭਗਵਾਨ ਸਿੰਘ ਚੌਹਾਨ ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਰੈਲੀ ਦੋਰਾਨ ਸਟੇਜ ਤੋਂ ਵੱਖ-ਵੱਖ ਬੁਲਾਰਿਆਂ ਨੇ ਦਸੂਹਾ ਨੂੰ ਜਿਲ੍ਹਾ ਬਣਾਉਣ ਲਈ ਅਤੇ ਕੰਢੀ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਪਹਿਲ ਦੇ ਤੌਰ ਤੇ ਕੰਮ ਕਰਨ ਦੀ ਅਪੀਲ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ 13 ਵਾਅਦੇ ਕੀਤੇ ਗਏ ਹਨ। ਜਿਸ ਨੂੰ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਪਹਿਲ ਦੇ ਤੌਰ ਤੇ ਪੂਰਾ ਕੀਤਾ ਜਾਵੇਗਾ।

Advertisements

ਸੁਸ਼ੀਲ ਪਿੰਕੀ ਦੇ ਹੱਕ ਵਿੱਚ ਸੁਖਬੀਰ ਬਾਦਲ ਨੇ ਤਲਵਾੜਾ ਵਿਖੇ ਕੀਤੀ ਰੈਲੀ

ਬਾਦਲ ਨੇ ਕਿਹਾ ਕਿ ਗਠਜੋੜ ਦੀ ਸਰਕਾਰ ਆਉਣ ਤੋਂ ਬਾਅਦ ਕੰਡੀ ਏਰੀਆ ਡਿਵੈਲਪਮੈਂਟ ਬੋਰਡ ਬਣਾਇਆ ਜਾਵੇਗਾ। ਜਿਸ ਦਾ ਮੰਤਰੀ ਕੰਡੀ ਏਰੀਆ ਦੇ ਵਿੱਚੋਂ ਜਿੱਤ ਕੇ ਆਇਆ ਹੋਇਆ ਵਿਧਾਇਕ ਹੀ ਬਣਾਇਆ ਜਾਵੇਗਾ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕੀ ਇਹ ਸਾਰੀਆਂ ਪਾਰਟੀਆਂ ਦੀ ਕਮਾਂਡ ਦਿੱਲੀ ਵਿੱਚ ਬੈਠੇ ਉਪਰਲੇ ਲੀਡਰਾਂ ਦੇ ਕੋਲ ਹੈ । ਪਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਪੰਜਾਬ ਵਿੱਚੋਂ ਉਠੀਆਂ ਹੋਇਆ ਪਾਰਟੀਆਂ ਹਨ। ਜੋ ਪੰਜਾਬ ਦੇ ਲੋਕ ਦੀਆਂ ਸਮੱਸਿਆਵਾਂ ਨੂੰ ਬਿਹਤਰ ਜਾਣਦੀਆਂ ਹਨ। ਉਨ੍ਹਾਂ ਨੇ ਕੰਢੀ ਖੇਤਰ ਦੇ ਲੋਕਾਂ ਨੂੰ ਸੁਸ਼ੀਲ ਪਿੰਕੀ ਦੇ ਹੱਕ ਵਿੱਚ ਵੋਟ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਤੇ ਬਸਪਾ ਜੋਨ ਇੰਚਾਰਜ ਸਾਬਕਾ ਕਾਨੂੰਗੋ ਗੋਬਿੰਦ, ਮੁਕੇਰੀਆਂ ਤੋਂ ਗਠਜੋੜ ਦੇ ਸਾਂਝੇ ਉਮੀਦਵਾਰ ਸਰਬਜੋਤ ਸਿੰਘ ਸਾਬੀ, ਦੀਪਕ ਰਾਣਾ, ਜੁਗਿੰਦਰ ਮਿਨਹਾਸ, ਅਮਰਪਾਲ ਜੌਹਰ, ਅਮਨਦੀਪ ਹੈਪੀ, ਬਲਾਕ ਹਾਜੀਪੁਰ ਦੇ ਪ੍ਰਧਾਨ ਲਖਵਿੰਦਰ ਸਿੰਘ ਟਿੰਮੀ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਸਾਬਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ, ਕਿਰਪਾਲ ਸਿੰਘ ਗੇਰਾ, ਸਤਨਾਮ ਸਿੰਘ ਸੈਣੀ, ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਦੇ ਆਗੂ ਅਤੇ ਕਾਰਜ ਕਰਤਾ ਸ਼ਾਮਲ ਸਨ।

LEAVE A REPLY

Please enter your comment!
Please enter your name here