ਐਨਐਚਐਮ ਕੋਰੋਨਾਂ ਵਲੰਟੀਅਰਾਂ ਨੇ ਸਰਕਾਰ ਖਿਲਾਫ ਕੀਤਾ ਰੌਸ਼ ਪ੍ਰਦਰਸ਼ਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਐਨਐਚਐਮ ਕੋਵਿਡ-19 ਮੈਡੀਕਲ ਅਤੇ ਪੈਰਾਮੈਡੀਕਲ ਕਰੋਨਾ ਵਲੰਟੀਅਰਾਂ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਅਤੇ ਸੂਬਾ ਸਕੱਤਰ ਚਮਕੌਰ ਚੰਨੀ ਅੱਜ ਆਪਣੀ ਮੰਗ ਨੂੰ ਲੈ ਕੇ ਧਨੋਲਾ ਵਿਖੇ ਪੈਲਿਸ ਵਿੱਚ ਪਹੁੰਚੇ। ਸਾਂਤ ਮਈ ਢੰਗ ਨਾਲ ਪਰਦਰਸਨ ਕਰ ਰਹੇ ਕਰੋਨਾ ਵਲੰਟੀਅਰਾਂ ਜਿਸ ਵਿੱਚ ਸਟਾਫ ਕੁੜੀਆਂ ਮੁੰਡੇ ਸਨ, ਜਿਹਨਾਂ ਉਪਰ ਪੁਲਿਸ ਪ੍ਰਸ਼ਾਸਨ ਵੱਲੋ ਅੰਨੇਵਾਹ ਧੱਕਮ- ਮੁੱਕੀ, ਗਾਲੀ –ਗਲੋਚ ਕੀਤਾ ਗਿਆ। ਇਸਦੇ ਉਲਟ ਪੰਜਾਬ ਦੇ ਮੁੱਖ- ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਧਰਨੇ ਅਤੇ ਪ੍ਰਦਰਸ਼ਨ ਕਰਨ ਵਾਲਿਆ ਖਿਲਾਫ ਪਰਚੇ ਕੀਤੇ ਜਾਣਗੇ। ਪਰ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੋਰੋਨਾਂ ਵਿੱਚ ਕੰਮ ਕਰਨ ਵਾਲੇ ਵਲੰਟੀਅਰਾਂ ਦੀਆਂ ਹਰ ਜ਼ਰੂਰਤਾਂ ਪੂਰੀਆ ਕੀਤੀਆਂ ਜਾਣਗੀਆਂ।

Advertisements

ਇਸ ਬਿਆਨ ਨੂੰ ਲੈ ਕੇ ਐਨਐਚਐਮ ਵਲੰਟੀਅਰਾਂ ਦਾ ਕਹਿਣਾ ਹੈ ਕਿ ਇਹ ਗੱਲਾਂ ਸਿਰਫ ਆਪਣੀ ਵਾਹ-ਵਾਹ ਕਰਵਾਉਣ ਲਈ ਕਰਦੇ ਹਨ। ਜਿਹੜੇ ਕੋਰੋਨਾਂ ਵਲੰਟੀਅਰਾਂ ਨੇ ਕੋਰਨਾਂ ਵਿੱਚ ਸਰਕਾਰ ਦਾ ਮੌਢੇ ਨਾਲ ਮੌਢਾ ਲਾ ਕੇ ਕੰਮ ਕੀਤਾ, ਅੱਜ ਉਹੀ ਸਰਕਾਰ ਉਹਨਾਂ ਨੂੰ ਹੱਕ ਨਹੀਂ ਦੇ ਰਹੀ ਅਤੇ ਉਹਨਾਂ ਨੂੰ ਗੁੰਮਰਾਹ ਕਰ ਰਹੀ ਹੈ। ਇਸ ਦੋਰਾਨ ਸੂਬਾ ਵਾਇਸ ਪ੍ਧਾਨ ਗੋਰਵ ਜਨੇਜਾ ਨੇ ਸਰਕਾਰ ਨੂੰ ਚਨੋਤੀ ਦਿੱਤੀ ਕਿ ਕਰੋਨਾ ਵਲੰਟੀਅਰ ਵੱਲੋਂ ਪੱਕਾ ਧਰਨਾ ਚਲਦੇ ਨੂੰ ਵੀ 120 ਦਿਨ ਹੋ ਚੁੱਕੇ ਹਨ। ਇਸਤੋ ਇਲਾਵਾ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਚਣੌਤੀ ਦਿੱਤੀ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾ ਪੂਰੀਆਂ ਨਹੀਂ ਕਰਦੀ ਉਦੋਂ ਤੱਕ ਸਰਕਾਰ ਖਿਲਾਫ ਧਰਨਾਂ ਜਾਰੀ ਰੱਖਿਆ ਜਾਵੇਗਾ। ਇਸ ਮੋਕੇ ਜਿਲਾ ਪ੍ਧਾਨ ਗੁਰਪਿਆਰ ਸਿੰਘ, ਵਿਕਾਸ ਪਠਾਨਕੋਟ, ਹਰਜਿੰਦਰ ਸਿੰਘ ਲੂਧਿਆਣਾ, ਧਰਮਵੀਰ ਬਠਿੰਡਾ, ਵਿਕਾਸ ਸਰਮਾਂ ਮੋਜੂਦ ਸਨ।

LEAVE A REPLY

Please enter your comment!
Please enter your name here