ਸਮਾਜਿਕ ਸੰਘਰਸ਼ ਪਾਰਟੀ ਵਲੋਂ ਪੁਲਿਸ ਭਰਤੀ ਸਬੰਧੀ ਲਿਸਟ ਰੱਦ ਕਰਕੇ ਨਿਯਮਾਂ ਅਨੁਸਾਰ ਸੋਧ ਕਰਨ ਦੀ ਮੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਨਵੰਬਰ-ਸਮਾਜਿਕ ਸੰਘਰਸ਼ ਪਾਰਟੀ ਪੰਜਾਬ ਨੇ ਪੰਜਾਬ ਸਰਕਾਰ ਦੇ ਪੁਲਿਸ ਵਿਭਾਗ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਕਾਂਸਟੇਬਲਾਂ ਦੀ ਭਰਤੀ ਲਈ ਜੋ ਲਿਸਟ ਰਿਲੀਜ਼ ਕੀਤੀ ਹੈ ਤੇ ਇਸ ਸਬੰਧੀ ਰਿਜ਼ਰਵ ਕੈਟਾਗਰੀ ਲਈ 25% ਅਤੇ ਜਨਰਲ ਕੈਟਾਗਰੀ ਲਈ 30% ਅੰਕ ਪ੍ਰਾਪਤ ਕਰਨ ਵਾਲਿਆਂ ਨੂੰ ਸਰੀਰਿਕ ਟੈਸਟ ਪਾਸ ਕਰਨ ਲਈ ਬੁਲਾਇਆ ਜਾਣਾ ਸੀ। ਪਰ ਜੋ ਲਿਸਟ ਰਿਲੀਜ਼ ਕੀਤੀ ਹੈ, ਉਸ ਵਿੱਚ ਉਮੀਦਵਾਰ ਦਾ ਸਿਰਫ ਨਾ ਹੀ ਦਰਸਾਇਆ ਗਿਆ ਹੈ, ਪ੍ਰਾਪਤ ਅੰਕ ਨਹੀਂ ਦਰਸਾਏ ਗਏ ਜਿਸ ਕਰਕੇ ਬਾਕੀ ਉਮੀਦਵਾਰਾਂ ਦੇ ਮਨਾਂ ਵਿੰਚ ਸ਼ੰਕੇ ਪ੍ਰਗਟ ਹੋਏ ਹਨ। ਇਸ ਦੀ ਸਖਤ ਨਿੰਦਾ ਕਰਦਿਆਂ ਸਰਕਾਰ ਤੋਂ ਨਿਯਮਾਂ ਅਨੁਸਾਰ ਸੋਧੀ ਹੋਈ ਲਿਸਟ ਜਾਰੀ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਇਸ ਕਰਕੇ ਉਮੀਦਵਾਰ ਇਨਸਾਫ ਲੈਣ ਲਈ ਸੜਕਾਂ ਤੇ ਸੰਘਰਸ਼ ਕਰਨ ਲਈ ਮਜਬੂਰ ਹੋਏ ਹਨ ਤੇ ਉਹਨਾਂ ਸਰਕਾਰ ਦੇ ਇਸ ਸਬੰਧੀ ਹੋਏ ਘਪਲੇ ਦਾ ਅਖਬਾਰਾਂ ਵਿੱਚ ਵੀ ਪਰਦਾ ਫਾਸ਼ ਕੀਤਾ ਹੈ।  

Advertisements

ਸਮਾਜਿਕ ਸੰਘਰਸ਼ ਪਾਰਟੀ ਪੰਜਾਬ ਦੇ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਹੀਰ, ਪੰਜਾਬ ਅਤੇ ਚੰਡੀਗੜ੍ਹ ਦੇ ਇਨਚਾਰਜ ਇੰਜੀ:ਕਿਸ਼ੋਰ ਗੁਰੂ, ਤੀਰਥ ਰਾਮ ਤੋਗੜੀਆ (ਜਨਰਲ ਸਕੱਤਰ), ਹਰਦਿਆਲ ਸਿੰਘ (ਮੀਤ ਪ੍ਰਧਾਨ ਪੰਜਾਬ), ਹਰਜਿੰਦਰ ਸਿੰਘ ਕੈੜਾ (ਜ਼ਿਲ੍ਹਾ ਪ੍ਰਧਾਨ ਲੁਧਿਆਣਾ), ਹਰਵਿੰਦਰ ਸਿੰਘ ਪ੍ਰਿੰਸ (ਸੂਬਾ ਪ੍ਰਧਾਨ ਯੂਥ ਵਿੰਗ ਪੰਜਾਬ) ਅਤੇ ਨੰਬਰਦਾਰ ਸੁਖਵਿੰਦਰ ਲਾਲ ਝੱਲੀ (ਜ਼ਿਲਾ ਪ੍ਰਧਾਨ ਹੁਸ਼ਿਆਰਪੁਰ) ਨੇ ਇਕ ਸਾਂਝੇ ਪ੍ਰੈਸ ਵਿੱਚ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਪੁਲਿਸ ਭਰਤੀ ਲਈ ਪਹਿਲੀ ਰਿਲੀਜ਼ ਕੀਤੀ ਲਿਸਟ ਨੂੰ ਰੱਦ ਕਰਕੇ ਨਿਯਮਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਉਮੀਦਵਾਰਾਂ ਦੇ ਨਾਂ ਸਾਹਮਣੇ ਪ੍ਰਾਪਤ ਕੀਤੇ ਅੰਕਾਂ ਦਾ ਵੇਰਵਾ ਦਰਸਾਇਆ ਜਾਵੇ ਤਾਂ ਜੋ ਉਮੀਦਵਾਰਾਂ ਨੂੰ ਸਰੀਰਿਕ ਟੈਸਟ ਆਪਣੀ ਸੀਨੀਆਰਤਾ/ਮੈਰਿਟ ਦਾ ਪਤਾ ਲੱਗ ਸਕੇ।

ਪਾਰਟੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਦਾ ਤੁਰੰਤ ਯੋਗ ਹੱਲ ਨਾ ਕੱਢਿਆ ਤਾਂ ਸਮਾਜਿਕ ਸੰਘਰਸ਼ ਪਾਰਟੀ ਇਨਸਾਫ ਲੈਣ ਲਈ ਸੰਘਰਸ਼ਾਂ ਵਿੱਚ ਨਿੱਤਰੇ ਉਮੀਦਵਾਰਾਂ ਦਾ ਡੱਟਕੇ ਸਾਥ ਦੇਵੇਗੀ। ਸ਼੍ਰੀ ਹੀਰ ਨੇ ਇਹ ਵੀ ਦੱਸਿਆ ਕਿ ਇਸ ਸਬੰਧੀ ਪਾਰਟੀ ਵਲੋਂ ਪੰਜਾਬ ਪੱਧਰ ਤੇ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਨੂੰ ਮੈਮੋਰੈਂਡਮ ਵੀ ਭੇਜੇਗੀ। ਜਿਸ ਵਿੱਚ ਪੁਰਾਣੀ ਲਿਸਟ ਤੇ ਤੁਰੰਤ ਰੋਕ ਲਗਾਉਣ ਅਤੇ ਨਵੀਂ ਲਿਸਟ ਨਿਯਮ ਅਨੁਸਾਰ ਜਾਰੀ ਕਰਨ ਦੀ ਮੰਗ ਕੀਤੀ ਜਾਵੇਗੀ। 

ਪਾਰਟੀ ਦੇ ਬੁਲਾਰੇ ਸਰਦਾਰ ਸੁਖਵਿੰਦਰ ਲਾਲ ਝੱਲੀ ਨੇ ਪ੍ਰੈਸ ਨੂੰ ਦੱਸਿਆ ਕਿ ਸਮਾਜਿਕ ਸੰਘਰਸ਼ ਪਾਰਟੀ ਨੇ ਇਕ ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਖੇਤੀਬਾੜੀ ਸਬੰਧੀ ਕਾਲੇ ਕਾਨੂੰਨ ਪਾਰਲੀਮੈਂਟ ਅਤੇ ਰਾਜਸਭਾ ਵਿੱਚ ਰੱਦ ਹੋਣੇ ਭਾਰਤੀ ਸੰਵਿਧਾਨ-ਕਿਸਾਨ ਮਜ਼ਦੂਰ -ਮੁਲਾਜ਼ਮ ਅਤੇ ਹਰ ਵਰਗ ਦੀ ਜਿੱਤ ਕਰਾਰ ਦਿੱਤਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਭਾਜਪਾ ਵਲੋਂ ਤਾਨਾਸ਼ਾਹੀ ਢੰਗ ਨਾਲ ਕੀਤੇ ਵਿਵਹਾਰ ਵਿਰੁੱਧ ਭਾਰਤ ਦੀ ਜਨਤਾ ਦਾ ਬਹੁਤ ਵੱਡਾ ਫਤਵਾ ਹੈ।  

LEAVE A REPLY

Please enter your comment!
Please enter your name here