ਪੰਜਾਬ ਦੀ ਸੱਭ ਤੋਂ ਛੋਟੀ ਉਮਰ ਦੀ ਪਲਵੀ ਠਾਕੁਰ ਬਣੀ ਸੰਰਪਚ, ਹੋਰਨਾਂ ਲੜਕੀਆਂ ਲਈ ਬਣੀ ਮਿਸਾਲ

ਪਠਾਨਕੋਟ: ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਕੁੱਝ ਲੋਕ ਆਪਣੀ ਬੇਟੀਆਂ ਨੂੰ ਕੁੱਖ ਵਿੱਚ ਹੀ ਮਾਰ ਦਿੰਦੇ ਹਨ। ਉਹ ਲੋਕ ਇਹ ਨਹੀਂ ਜਾਣਦੇ ਕਿ ਬੇਟੀਆਂ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦਾ ਨਾਂ ਰੋਸ਼ਨ ਕਰਨਗੀਆਂ। ਅਜਿਹੀ ਇੱਕ ਬੇਟੀ ਪਿੰਡ ਹਾੜਾ ਦੀ ਹੈ ਜੋ ਕਿ ਸਭ ਤੋਂ ਘੱਟ ਉਮਰ ਦੀ ਸਰਪੰਚ ਬਣਨ ਦਾ ਖਿਤਾਬ ਆਪਣੇ ਨਾਂ ਕਰ ਚੁੱਕੀ ਹੈ। ਇਸ ਬੇਟੀ ਨੇ ਉਨ੍ਹਾਂ ਲੋਕਾਂ ਦੀ ਜ਼ੁਬਾਨ ਬੰਦ ਕਰ ਦਿੱਤੀ ਜੋ ਆਪਣੀ ਬੇਟੀਆਂ ਨੂੰ ਕੁੱਖ ਵਿੱਚ ਹੀ ਮਾਰ ਦਿੰਦੇ ਹਨ ਅਤੇ ਉਨ੍ਹਾਂ ਬੇਟੀਆਂ ਦੇ ਲਈ ਪ੍ਰੇਰਨਾ ਬਣ ਕੇ ਅੱਗੇ ਆਈ ਹੈ ਜੋ ਆਪਣੇ ਜੀਵਨ ਵਿਚ ਕੁੱਝ ਚੰਗਾ ਮੁਕਾਮ ਹਾਸਿਲ ਕਰਨਾ ਚਾਹੁੰਦੀਆਂ ਹਨ। ਇਨ੍ਹਾਂ ਸਾਰੀ ਬੇਟੀਆਂ ਦੇ ਲਈ ਪ੍ਰੇਰਨਾ ਬਣੀ ਪੱਲਵੀ ਠਾਕੁਰ ਪੰਜਾਬ ਦੀ ਸਭ ਤੋਂ ਘੱਟ ਉਮਰ ਦੀ ਸਰਪੰਚ ਹੈ, ਜਿਸ ਨੇ 22 ਸਾਲ ਦੀ ਉਮਰ ਵਿਚ ਰਾਜਨੀਤੀ ਵਿੱਚ ਕਦਮ ਰੱਖ ਇਕ ਚੰਗਾ ਮੁਕਾਮ ਹਾਸਲ ਕੀਤਾ। ਪੱਲਵੀ ਠਾਕੁਰ ਨੇ ਆਪਣੇ ਪਿੰਡ ਦੀ ਨੁਹਾਰ ਬਦਲਣ ਦੇ ਲਈ ਕਈ ਕੰਮ ਕੀਤੇ। ਪਲਵੀ ਦੇ ਕੰਮਾਂ ਨੂੰ ਵੇਖਦੇ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।

Advertisements

ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਪੱਲਵੀ ਨਾਲ “ਮਨ ਕੀ ਬਾਤ” ਪ੍ਰੋਗਰਾਮ ਰਾਹੀਂ ਗੱਲਬਾਤ ਕੀਤੀ ਜਾ ਚੁੱਕੀ ਹੈ, ਜਿਸ ਤੋਂ ਬਾਅਦ ਹਾੜਾ ਪਿੰਡ ਦਾ ਨਾਂ ਦੇਸ਼ ਭਰ ਵਿੱਚ ਮਸ਼ਹੂਰ ਹੋ ਗਿਆ। ਪੱਲਵੀ ਨੇ ਦੱਸਿਆ ਕਿ ਜਦ ਉਹ ਸਰਪੰਚ ਬਣੀ ਤਾਂ ਪਿੰਡ ਦੇ ਹਾਲਾਤ ਚੰਗੇ ਨਹੀਂ ਸਨ। ਸਰਪੰਚ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਉਸ ਨੇ ਪਿੰਡ ਦੀ ਨੁਹਾਰ ਬਦਲਣ ਦੇ ਲਈ ਕਈ ਕੰਮ ਕੀਤੇ ਅਤੇ ਉਸ ਦੇ ਵੱਲੋਂ ਕੀਤੇ ਗਏ ਚੰਗੇ ਕੰਮਾਂ ਨੂੰ ਵੇਖਦੇ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਉਸ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਪੱਲਵੀ ਨੇ ਕਿਹਾ ਕਿ ਹੁਣ ਉਹ 2022 ਦੇ ਚੋਣਾਂ ਦੀ ਤਿਆਰੀ ਵਿੱਚ ਲੱਗੀ ਹੋਈ ਹੈ ਅਤੇ ਉਹ ਚਾਹੁੰਦੀ ਹੈ ਕਿ ਜਿਵੇਂ ਉਸ ਨੇ ਆਪਣੇ ਪਿੰਡ ਦੀ ਨੁਹਾਰ ਬਦਲੀ ਹੈ ਉਸ ਤਰ੍ਹਾਂ ਹੀ ਹੁਣ ਉਹ ਆਪਣੇ ਹਲਕੇ ਦੀ ਨੁਹਾਰ ਬਦਲੇ ।

LEAVE A REPLY

Please enter your comment!
Please enter your name here