ਰੇਲਵੇ ਮੰਡੀ ਸਕੂਲ ਨੇ 7 ਪ੍ਰਤੀਯੋਗਤਾਵਾਂ ਜਿੱਤ ਕੇ ਕਰਵਾਈ ਬੱਲੇ-ਬੱਲੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪੱਧਰੀ ਆਨਲਾਈਨ ਕਲਾ ਉਤਸਵ ਕਰਵਾਇਆ ਗਿਆ। ਜਿਸ ਵਿਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੇ ਭਾਗ ਲਿਆ। ਸ.ਕੰ.ਸ.ਸ.ਸ. ਰੇਲਵੇ ਮੰਡੀ ਹੁਸ਼ਿਆਰਪੁਰ ਦੀਆਂ ਵਿਦਿਆਰਥਣਾਂ ਨੇ ਪ੍ਰਿੰਸੀਪਲ ਲਲਿਤਾ ਅਰੋੜਾ ਦੀ ਯੋਗ ਅਗਵਾਈ ਵਿੱਚ 9 ਪ੍ਰਤੀਯੋਗਤਾਵਾਂ ਵਿੱਚ ਭਾਗ ਲਿਆ ਅਤੇ ਉਨਾਂ ਨੇ 7 ਪ੍ਰਤੀਯੋਗਤਾਵਾਂ ਵਿੱਚ ਇਨਾਮ ਜਿੱਤ ਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ।

Advertisements

ਚਾਰ ਵਿਦਿਆਰਥਣਾਂ ਸਟੇਟ ਪੱਧਰ ਤੇ ਹਿੱਸਾ ਲੈਣਗੀਆਂ: ਲਲਿਤਾ ਅਰੋੜਾ
ਇਸ ਸਬੰਧ ਵਿੱਚ ਜ਼ਿਲ੍ਹਾ ਪੱਧਰੀ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿੱਚ ਰੇਲਵੇ ਮੰਡੀ ਦੀਆਂ ਜੇਤੂ ਵਿਦਿਆਰਥਣਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਸ਼ਰਨ ਸਿੰਘ ਅਤੇ ਡਿਪਟੀ ਸਿੱਖਿਆ ਅਫ਼ਸਰ ਰਕੇਸ਼ ਕੁਮਾਰ ਵੱਲੋਂ ਸਨਮਾਨ ਪੱਤਰ, ਟਰਾਫੀ ਅਤੇ ਕੈਸ਼ ਇਨਾਮ ਦਿੱਤਾ ਗਿਆ। ਸਕੂਲ ਦੇ ਪ੍ਰਿੰਸੀਪਲ ਲਲਿਤਾ ਅਰੋੜਾ ਨੇ ਇਸ ਮੌਕੇ ਤੇ ਖ਼ੁਸ਼ੀ ਜਤਾਈ ਅਤੇ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ। ਉਹਨਾਂ ਦੱਸਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਨੇ ਸੋਲੋ ਡਾਂਸ ਫੋਕ ਅਤੇ ਕਲਾਸੀਕਲ, ਵਿਯੂਅਲ ਆਰਟ 3D ਅਤੇ indigenous Toys and Games ਵਿੱਚ ਪਹਿਲਾਂ ਸਥਾਨ ਹਾਸਿਲ ਕੀਤਾ ਹੈ। ਇਸ ਖ਼ਬਰ ਨਾਲ ਸਕੂਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਹੁਣ ਇਹ ਚਾਰ ਵਿਦਿਆਰਥਣਾਂ ਨੇ ਸਟੇਟ ਪੱਧਰ ਤੇ ਹਿੱਸਾ ਲੈਣਾ ਹੈ। ਪ੍ਰਿੰਸੀਪਲ ਮੈਡਮ ਨੇ ਇਨਾਮ ਪ੍ਰਾਪਤ ਕਰਨ ਵਾਲੀਆ ਸਾਰੀਆਂ ਵਿਦਿਆਰਥਣਾਂ, ਕਸ਼ਿਸ਼ ਸੁਮਨ, ਮਨਿੰਦਰ ਕੌਰ, ਗੁਰਕਮਲਪ੍ਰੀਤ ਕੌਰ, ਅਰੂਸ਼ੀ ਚਾਵਲਾ, ਅਮਨਪ੍ਰੀਤ ਕੌਰ, ਮੁਸਕਾਨ,ਪ੍ਰਭਜੋਤ ਕੌਰ ਨੂੰ ਉਹਨਾਂ ਦੀ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਅਸ਼ੀਰਵਾਦ ਦਿੱਤਾ। ਗਾਈਡ ਅਧਿਆਪਕ ਤਰਨਦੀਪ ਕੌਰ, ਕਮਲਜੀਤ ਕੌਰ, ਜਸਪਾਲ ਸਿੰਘ, ਜੋਗਿੰਦਰ ਕੌਰ, ਰਵਿੰਦਰ ਕੁਮਾਰ, ਕੁਲਵਿੰਦਰ ਕੌਰ ਵੀ ਵਧਾਈ ਦੇ ਪਾਤਰ ਹਨ। ਇਸ ਮੌਕੇ ਅਪਰਾਜਿਤਾ ਕਪੂਰ, ਰਵਿੰਦਰ ਕੌਰ, ਸ਼ਾਲਨੀ ਅਰੋੜਾ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here