ਐਡਵੋਕੇਟ ਧਾਮੀ ਸਾਹਿਬ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਤੇ ਪ੍ਰੋਫੈਸਰ ਸੁਨੇਤ ਅਤੇ ਸਮਾਜ ਸੇਵੀਆਂ ਵੱਲੋ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦੇਸ਼ ਅਤੇ ਵਿਦੇਸ਼ਾਂ ਵਿਚ ਮਾਨਵਤਾ ਦੀ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਬਣਾਈ ਗਈ ਭਾਈ ਘਨੱਈਆ ਜੀ ਚੈਰੀਟੀ ਅਤੇ ਪੀਸ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਕੋਆਰਡੀਨੇਟਰ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਦੀ ਅਗਵਾਈ ਵਿਚ ਸਮਾਜ ਸੇਵੀ ਜਸਬੀਰ ਸਿੰਘ , ਬਲਜੀਤ ਸਿੰਘ ਪਨੇਸਰ ਅਤੇ ਸਰਦਾਰ ਰਸ਼ਪਾਲ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸਰਦਾਰ ਪ੍ਰੇਮ ਸਿੰਘ ਪਿਪਲਾਂਵਾਲਾ ਅਤੇ ਹੋਰ ਸਮਾਜਿਕ ਅਤੇ ਧਾਰਮਿਕ ਸਖਸ਼ੀਅਤਾਂ ਹਾਜ਼ਰ ਸਨ।

Advertisements

ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੇ ਦੱਸਿਆ ਕਿ ਮਾਨਯੋਗ ਧਾਮੀ ਸਾਹਿਬ ਵੱਲੋਂ ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਨੂੰ ਅੰਤਰਰਾਸ਼ਟਰੀ ਪੱਧਰ ਪਹੁੰਚਾਉਣ ਲਈ ਅਤੇ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਵਿੱਚ ਭਾਈ ਘਨੱਈਆ ਜੀ ਸੇਵਾ ਦਿਵਸ ਮਨਾਉਣ ਅਤੇ ਨੋਜਵਾਨਾਂ ਨੂੰ ਖੂਨਦਾਨ , ਨੇਤਰਦਾਨ , ਮੁਢਲੀ ਡਾਕਟਰੀ ਸਹਾਇਤਾ ਸਿਖਲਾਈ ਕੈਂਪ ਅਤੇ ਮਨੁੱਖੀ ਕਦਰਾਂ-ਕੀਮਤਾਂ ਅਤੇ ਨੈਤਿਕਤ ਸਬੰਧੀ ਜਾਗਰੂਕਤਾ ਕੈਂਪ ਆਯੋਜਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਾਰਵਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਗਈ ਹੈ। ਫਾਉਂਡੇਸ਼ਨ ਦੇ ਮੈਂਬਰਾਂ ਜਸਪਾਲ ਸਿੰਘ ਸਿੱਦਕੀ ਜਲੰਧਰ , ਤਰਨਜੀਤ ਸਿੰਘ ਨਿਮਾਣਾ ਲੁਧਿਆਣਾ , ਕੇ ਕੇ ਸੈਣੀ ਮੁਹਾਲੀ , ਹਰਜੀਤ ਸਿੰਘ ਨੰਗਲ , ਭਾਈ ਮਨਜੀਤ ਸਿੰਘ ਅੰਮ੍ਰਿਤਸਰ, ਬੂਟਾ ਸਿੰਘ ਪਟਵਾਰੀ ਨੇ ਵੀ ਐਡਵੋਕੇਟ ਧਾਮੀ ਨੂੰ ਮੁਬਾਰਕਬਾਦ ਦਿੱਤੀ ।

LEAVE A REPLY

Please enter your comment!
Please enter your name here