ਰਿਆਤ ਬਾਹਰਾ ਇੰਸਟੀਚਿਊਟ ਵਿਖੇ ਨਸ਼ਾਖੋਰੀ ਵਿਸ਼ੇ ਤੇ ਇਸ ਦੇ ਇਲਾਜ਼ ਬਾਰੇ ਜਾਗਰੁਕਤਾ ਸੈਮੀਨਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) । ਜਿਲ੍ਹਾਂ ਨਸ਼ਾ ਮੁਕਤੀ ਮੁੜ ਵਸੇਬਾ ਕੇਦਰਂ ਹੁਸ਼ਿਆਰਪੁਰ ਅਤੇ ਰਿਆਤ ਬਾਹਰਾ ਇੰਸਟੀਚਿਊਟ ਆਫ ਮੈਨੇਜਮੈਂਟ ਹੁਸ਼ਿਆਰਪੁਰ ਦੇ ਸਾਂਝੇ ਤੌਰ ਤੇ ਡਾ.ਹਰਿੰਦਰ ਸਿੰਘ ਗਿੱਲ ਡਾਇਰੈਕਟਰ-ਪ੍ਰਿੰਸੀਪਲ ਜੀ ਦਿ ਅਗਵਾਈ ਹੇਠ ਡਾ.ਪਾਰੁਲ ਖੰਨਾ  ਮੈਨੇਜਮੈਂਟ ਸਟੱਡੀ ਵਿਭਾਗ ਮੁੱਖੀ, ਪ੍ਰੋ.ਕਰਨਦੀਪ ਵਿਰਦੀ ਅਸੀਸਟੈਂਟ ਪ੍ਰੋਫੈਸਰ ਕਮ ਕੋਆਰਡੀਨੇਟਰ ਇਵੈਂਟ ਸੈਲ, ਨਿਸ਼ਾ ਰਾਣੀ ਮੈਨੇਜਰ, ਚੰਦਨ ਸੋਨੀ ਕਾਉਂਸਲਰ,ਪ੍ਰਸ਼ਾਂਤ ਆਦਿਆ ਦੀ ਹਾਜ਼ਰੀ ਵਿੱਚ ਨਸ਼ਾਖੋਰੀ ਬਾਰੇ ਤੇ ਇਸ ਦੇ ਇਲਾਜ  ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਇਸ ਮੌਕੇ ਤੇ ਕਾਂਉਸਲਰ ਚੰਦਨ ਸੋਨੀ ਨੇ ਕਿਹਾ ਕਿ ਨਸ਼ਾ ਇਕ ਮਾਨਸਿਕ ਬਿਮਾਰੀ ਹੈ ਜਿਸ ਦਾ ਇਲਾਜ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵਲੋ ਮੁਫਤ ਕੀਤਾ ਜਾਂਦਾ ਹੈ,ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਦੇ ਨਾਲ ਵਿਅਕਤੀ ਕਈ ਬਿਮਾਰੀਆਂ ਜਿਵੇਂ ਐਚ.ਆਈ.ਵੀ ਏਡਜ਼,ਐਚ.ਸੀ.ਵੀ.(ਕਾਲਾ ਪੀਲੀਆ),ਤੇ ਹੋਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ।

Advertisements

ਇਸ ਮੌਕੇ ਮੈਨੇਜਰ ਨਿਸ਼ਾ ਰਾਣੀ ਨੇੇ ਕਿਹਾ ਕਿ ਜਿਲ੍ਹਾ ਹੁਸ਼ਿਆਰਪੁਰ,ਵਿਖੇ 02 ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਦਸੂਹਾ,ਜਿਥੇ ਮਰੀਜਾ ਦਾ 15-21 ਦਿਨ ਡਿਟਾਕਸੀਫਿਕੇਸ਼ਨ ਕੀਤਾ ਜਾਂਦਾ ਹੈ 01 ਸਰਕਾਰੀ ਰਿਹੈਬਲੀਟੇਸ਼ਨ ਸੈਟਰ ਮੁਹੱਲਾ ਫਤਿਹਗੜ੍ਹ ਵਿਖੇ 90 ਦਿਨਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਇਨ੍ਹਾਂ ਸੈਟਰਾਂ ਵਿੱਚ ਵਿਅਕਤੀਗਤ ਕਾਂਉਸਲਿੰਗ,ਪਰਿਵਾਰਕ ਕਾਂਉਸਲਿੰਗ,ਅਧਿਆਤਮਕ ਕਾਂਉਸਲਿੰਗ,ਗਰੁੱਪ ਕਾਂਉਸਲਿੰਗ,ਮੈਡੀਟੇਸ਼ਨ ਧਿਆਨ ਕਿਰਿਆ,ਕਸਰਤ,ਜਿੰਮ,ਖੁਲਾ ਹਵਾਦਾਰ ਵਾਤਾਵਰਨ,ਖੇਡਾਂ ਇੰਨਡੋਰ-ਆਉਟਡੋਰ ,ਮਨੋਰੰਜਨ, ਕਿੱਤਾਮੁੱਖੀ ਕੋਰਸ ਤੇ ਕੰਪਿਉਟਰ ਸਿੱਖਿਆਂ,24 ਘੰਟੇ ਪੈਸਕੋ ਸਿਕਉਰਟੀ,ਸੀ.ਸੀ.ਟੀ.ਵੀ. ਆਦਿ ਦਾ ਪ੍ਰੰਬਧ ਹੈ ।
ਇਸ ਮੌਕੇ ਤੇ ਡਾ.ਪਾਰੁਲ ਖੰਨਾ  ਮੈਨੇਜਮੈਂਟ ਸਟੱਡੀ ਵਿਭਾਗ ਮੁੱਖੀ, ਨੇ ਕਿਹਾ ਕਿ ਇੰਝ ਤਰਾਂ ਦੇ ਜਾਗਰੁਕ ਸੈਮੀਨਾਰ ਬੱਚਿਆ ਨੂੰ ਜਾਗਰੁਕ ਕਰਨ ਦਾ ਪਹਿਲਾਂ ਪੜਾਅ ਹੈ ਜਿਸ ਨਾਲ ਸਮਾਜ ਦੇ ਵਿੱਚ ਜਾਗਰੁਕਤਾ ਲਿਆਈ ਜਾ ਸਕੇ ਇਸ ਨਾਲ ਨੌਜਵਾਨ ਵਿਦਿਆਰਥੀਆਂ ਰਾਹੀ ਜਾਗਰੁਕਤਾ ਘਰ ਘਰ  ਪਹੁੰਚਾਉਣ ਦਾ ਅਹਿਮ ਹਿੱਸਾ ਹੈ,ਜਿਸ ਦੇ ਨਾਲ ਦੇਸ਼,ਸਮਾਜ ਤੇ ਕਾਨੂੰਨ ਦੀ ਮਦਦ ਹੋ ਸਕੇ । ਇਸ ਮੌਕੇ ਤੇ ਪ੍ਰਸ਼ਾਂਤ ਆਦਿਆ ਅਤੇ ਪ੍ਰੋ.ਕਰਨਦੀਪ ਵਿਰਦੀ ਅਸੀਂਸਟੈਟ ਪ੍ਰੋਫੈਸਰ ਵਲੋਂ ਸਹੂ ਵੀ ਚੁਕਾਈ ਗਈ  ਵਧੇਰੇ ਜਾਣਕਾਰੀ ਲਈ 01882244636 ਹੈਲਪ ਲਾਇਨ ਤੇ ਸੰਪਰਕ ਕੀਤਾ ਜਾ ਸਕਦੇ ਇਸ ਮੌਕੇ ਸਮੂਹ ਸਟਾਫ  ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here