ਨਸ਼ਾ ਮੁਕਤੀ ਕੇਂਦਰਾਂ ਦੇ ਹੜਤਾਲੀ ਮੁਲਾਜ਼ਮਾਂ ਤੇ ਸਿਹਤ ਵਿਭਾਗ ਨੇ ਸੁਣਾਇਆ ਤਾਨਾਸ਼ਾਹੀ ਤੇ ਤੁਗਲਕੀ ਫਰਮਾਨ:ਪਰਮਿੰਦਰ ਸਿੰਘ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਨਸ਼ਾ ਛਡਾਊ ਮੁਲਾਜਮ ਯੂਨੀਅਨ ਵਲੋ ਸੂਬਾ ਪੱਧਰੀ ਹੜ੍ਹਤਾਲ ਤੇ ਅਣਮਿੱਥੇ ਸਮੇਂ ਤੇ ਜਾਣ ਦਾ ਫੈਸਲਾ ਜੌ ਯੂਨੀਅਨ ਵਲੋ ਕੀਤਾ ਗਿਆ ਸੀ। ਇਸ ਮੌਕੇ ਤੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਸੁਣਾਏ ਤਾਨਾਸ਼ਾਹੀ ਫਰਮਾਨ ਤੋਂ ਹੁਣ ਮੁਲਾਜ਼ਮ ਜੱਥੇਬੰਦੀ ਪਿੱਛੇ ਨਹੀ ਹਟੇਗੀ, ਪੰਜਾਬ ਰਾਜ ਦੇ ਸਾਰੇ ਨਸ਼ਾ ਛੁਡਾਊ ਕੇਂਦਰ, OOAT ਕਲੀਨਿਕ ਵਿੱਚ ਮੁਲਾਜ਼ਮ ਦਿੰਨ ਰਾਤ ਮਿਹਨਤ ਅਤੇ ਲਗਨ ਨਾਲ ਸਰਕਾਰ ਦੇ ਹਰ ਸੁਪਨਿਆ ਚਾਹੇ ਉਹ ਨਸ਼ਾ ਮੁਕਤ ਪੰਜਾਬ ਹੋਵੇ, ਮਿਸ਼ਨ ਤੰਦਰੁਸਤ ਪੰਜਾਬ, ਮਿਸ਼ਨ ਫਤਿਹ ਨੂੰ ਸਫਲ ਕਰਨ ਨਾਲ ਆਪਣੀਆਂ ਜਾਨਾ ਜੋਖਿਮ ਚ ਪਾ ਕੇ ਵਿਸ਼ਵ ਮਹਾਂਮਾਰੀ ਕੋਵਿਡ-19 ਦੇ ਚਲਦਿਆਂ ਪੀ.ਪੀ. ਕਿੱਟਾ ਪਾ ਕੇ ਸੇਵਾਵਾਂ ਦਿੱਤੀਆਂ ਹਨ। ਮੁਲਾਜ਼ਮ ਆਪਣੇ ਫਰਜ ਤੋ ਭਜੇ ਨਹੀਂ, ਸਗੋਂ ਸਰਕਾਰ ਆਪਣੇ ਕਿੱਤੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ, ਪੰਜਾਬ ਸਰਕਾਰ ਕਿਉ ਨਹੀ ਮੁਲਾਜਮਾਂ ਦੀ ਗੱਲ ਸੁਣ ਰਹੀ, ਪੰਜਾਬ ਰਾਜ ਦਾ ਮੁਲਾਜਮ ਵਰਗ ਨਹੀ ਚਾਹੁੰਦਾ ਕਿ ਉਹ ਸੰਘਰਸ਼ ਕਰੇ ਪਰ ਘੱਟ ਤਨਖਾਹਾਂ ਵਿੱਚ ਬੱਚਿਆ ਦਾ ਭਵਿੱਖ ,ਘਰਾਂ ਦੇ ਖਰਚੇ, ਅਤੇ ਮਹਿਗਾਈ ਦੇ ਦੌਰ ਵਿੱਚ ਸ਼ੋਸ਼ਣ ਕੀਤਾ ਜਾ ਰਿਹਾ ਹੈ, ਇਸੇ ਕਾਰਨ ਮੁਲਾਜ਼ਮ ਵਰਗ ਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਹੈ।

Advertisements

ਇਸ ਮੌਕੇ ਤੇ ਜਨਰਲ ਸਕੱਤਰ ਨੇ ਕਿਹਾ ਕਿ ਸਾਨੂੰ ਬਹੁਤ ਉਮੀਦ ਸੀ ਜਦੋ ਸ. ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵਜੋਂ ਹਲਫ/ਸਹੂੰ ਚੁੱਕੀ ਸੀ ਕਿ ਸ਼ਾਇਦ ਹੁਣ ਮੁਲਾਜਮਾਂ ਦੀ ਸੁਣਵਾਈ ਹੋਊ, ਪਰ ਹਰ ਦਿਨ ਠੰਢਾ ਚ ਕਈ ਕਈ ਘੰਟੇ ਮੁੱਖ ਮੰਤਰੀ ਚੰਨੀ ਸਾਹਿਬ ਦੀ ਰਿਹਾਇਸ਼ ਦੇ ਸਾਹਮਣੇ ਟੈਂਟ ਚ ਓਹਨਾਂ ਨੂੰ ਮਿਲਣ ਬੈਠੇ ਰਹੇ, ਕਿ ਸਾਡੇ ਮਸਲੇ ਵਿਚਾਰਨਗੇ ਪਰ ਉਥੇ ਵੀ ਇਹੋ ਜਿਹਾਂ ਦੇਖਣ ਨੂੰ ਮਿਲਿਆ ਜੋ ਅੱਜ ਤੋ ਪਹਿਲਾਂ ਅੰਗ੍ਰੇਜੀ ਸਾਮਰਾਜ ਆਪਣੀ ਹਕੂਮਤ ਚਲਾਉਂਦਾ ਸੀ। ਜਿਸ ਦੀ ਮਿਸਾਲ ਦਫਤਰ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮੈਂਟਲ ਹੈਲਥ ਸ਼ਾਖਾ ਚੰਡੀਗੜ੍ਹ ਤੋਂ ਵੀ ਮਿਲੀ ਹੈ, ਜਿਸ ਵਿਚ ਮੁਲਾਜ਼ਮਾਂ ਨੂੰ ਤਾਨਾਸ਼ਾਹੀ ਫਰਮਾਨ ਸੁਣਾਉਂਦੇ ਹੋਏ ਮੁਲਾਜਮਾਂ ਤੇ ਕਾਰਵਾਈ ਕਰਨ ਦਾ ਪੱਤਰ ਜਾਰੀ ਕੀਤਾ ਹੈ।ਇਸ ਮੌਕੇ ਯੂਨੀਅਨ ਮੀਤ ਪ੍ਰਧਾਨ ਕਰਨਵੀਰ ਸਿੰਘ ਨੇ ਕਿਹਾ ਕਿ ਹੁਣ ਮੁਲਾਜ਼ਮ ਪਿੱਛੇ ਨਹੀਂ ਹੱਟਣ ਵਾਲੇ, ਇਸ ਰੋਸ ਵਜੋਂ ਅਸੀ ਆਪਣੇ ਹੱਕ ਲੈਣ ਲਈ ਚੰਡੀਗੜ੍ਹ ਵਿਖੇ ਅੰਨੀ ਬੋਲੀ ਸਰਕਾਰ ਖਿਲਾਫ ਪ੍ਰਦਰਸ਼ਨ ਕਰਾਂਗੇ, ਅਤੇ ਉਹਨਾਂ ਦੇ ਕੰਨੀਂ ਆਪਣੀ ਗੱਲ ਪਹੁੰਚਦੀ ਕਰਾਂਗੇ। ਜੇਕਰ ਸਰਕਾਰ ਫਿਰ ਵੀ ਕੁਝ ਨਹੀਂ ਸੁਣਦੀ ਤਾਂ ਸੰਘਰਸ਼ ਹੋਰ ਤਿੱਖਾ ਵਿੱਢਿਆ ਜਾਵੇਗਾ, ਜਿਸ ਦੀ ਪੂਰਨ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਵੇਗੀ।

LEAVE A REPLY

Please enter your comment!
Please enter your name here