ਕੌਂਸਲ ਆਫ਼ ਡਿਪਲੋਮਾ ਇੰਜੀਨੀਅਰ ਹੁਸ਼ਿਆਰਪੁਰ ਜ਼ੋਨ ਨੇ ਜਲ ਸਰੋਤ ਵਿਭਾਗ ਦੇ ਸਰਕਲ ਦਫ਼ਤਰ ਵਿਖੇ ਦਿੱਤਾ ਧਰਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੌਂਸਲ ਆਫ਼ ਡਿਪਲੋਮਾ ਇੰਜੀਨੀਅਰ, ਹੁਸ਼ਿਆਰਪੁਰ ਜ਼ੋਨ ਨੇ ਸਟੇਟ ਜੱਥੇਬੰਦੀ ਦੀ ਕਾਲ ਤੇ 6 ਦਿਸੰਬਰ ਨੂੰ ਜਲ ਸਰੋਤ ਵਿਭਾਗ ਦੇ ਸਰਕਲ ਦਫ਼ਤਰ ਵਿਖੇ ਰੋਸ ਧਰਨਾ ਦਿੱਤਾ। ਜਿਸ ਵਿੱਚ ਕੌਂਸਲ ਦੇ ਸਮੂਹ ਸਾਥੀਆਂ ਨੇ ਪੁਰਜੋਰ ਸ਼ਮੂਲੀਅਤ ਕੀਤੀ। ਸੰਬੋਧਨ ਕਰਦਿਆ ਇੰਜੀਨੀਅਰ ਮੁਨੀਸ਼ ਕੁਮਾਰ ਨੇ ਦੱਸਿਆ ਕੇ ਪੰਜਾਬ ਸਰਕਾਰ ਵੱਲੋਂ ਛੇਵੇਂ ਪੇ-ਕਮਿਸ਼ਨ ਵਿੱਚ ਇੰਜੀਨੀਅਰ ਵਰਗ ਨਾਲ ਬਹੁਤ ਧੱਕਾ ਕੀਤਾ ਗਿਆ ਹੈ। ਪਿਛਲੀ ਸਰਕਾਰ ਨੇ ਇੰਜੀਨੀਅਰ ਵਰਗ ਨੂੰ ਜੋ ਗਰੇਡ ਅਤੇ ਭੱਤੇ ਦਿੱਤੇ ਸਨ, ਉਹ ਛੇਵੇਂ ਪੇ-ਕਮਿਸ਼ਨ ਵੱਲੋਂ ਬਹੁਤ ਘਟਾ ਦਿੱਤੇ ਹਨ ਅਤੇ ਇੰਜੀਨੀਅਰ ਸਟੇਟਸ ਨੂੰ ਵੀ ਘਟਾ ਦਿੱਤਾ ਹੈ ।ਸੋ ਕੌਂਸਲ ਡਿਪਲੋਮਾ ਇੰਜੀਨੀਅਰ ਵਿੱਚ ਜੇ.ਈ. ਏ.ਈ. ਅਤੇ ਪੱਦ ਉੱਨਤ ਇੰਜੀਨੀਅਰ ਸੰਘਰਸ਼ ਦੀ ਰਾਹ ਤੇ 2 ਦਸੰਬਰ ਤੋਂ 12 ਦਸੰਬਰ ਤੱਕ ਲੜੀਵਾਰ ਜਿਲਾ ਪੱਧਰ ਤੇ ਹੜਤਾਲ ਕਰਨਗੇ ਅਤੇ ਮੋਹਾਲੀ ਵਿਖੇ 8 ਫੇਸ ਗੁਰੂਦੁਆਰਾ ਅੰਬ ਸਾਹਿਬ ਦੇ ਨੇੜੇ ਪੱਕਾ ਮੋਰਚਾ ਲਗਾ ਕੇ ਭੁੱਖ ਹੜਤਾਲ ਵੀ ਕੀਤੀ ਜਾ ਰਹੀਂ ਹੈ।

Advertisements

ਇੰਜੀ. ਬਲਦੇਵ ਰਾਜ ਨੇ ਸੰਬੋਧਨ ਕਰਦਿਆ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਂਦੋਂ ਤੱਕ ਸਰਕਾਰ ਦੇ ਵਿਕਾਸ ਦੇ ਕੰਮਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਇਸ ਦੌਰਾਨ ਇੰਜੀ. ਵਰੁਣ ਭੱਟੀ, ਇੰਜੀ. ਸਿਵ ਸ਼ਕਤੀ, ਇੰਜੀ. ਧਰਮਿੰਦਰ ਕੁਮਾਰ, ਇੰਜੀ. ਗੁਰਪ੍ਰੀਤ ਸਿੰਘ ਅਤੇ ਇੰਜੀ: ਨਵਜੀਵਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here