ਜਿਲ੍ਹੇ ਅੰਦਰ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਸੋਚ ਨੇ ਰਚਿਆ ਇੱਕ ਨਵਾਂ ਇਤਿਹਾਸ

ਪਠਾਨਕੋਟ(ਦ ਸਟੈਲਰ ਨਿਊਜ਼)। ਪੰਜਾਬ ਵਿੱਚੋਂ ਪ੍ਰਦੂਸਣ ਦਾ ਪੱਧਰ ਘਟਾਉਂਣ ਲਈ ਪੰਜਾਬ ਸਰਕਾਰ ਵੱਲੋ ਆਏ ਦਿਨ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਕਣਕ ਅਤੇ ਝੋਨੇ ਦੀ ਰਹਿੰਦ ਖੁੰਹਦ ਨੂੰ ਅੱਗ ਨਾ ਲਗਾਈ ਜਾਵੇ ਤਾਂ ਜੋ ਹਵਾਂ ਅੰਦਰ ਵੱਧ ਰਹੇ ਪ੍ਰਦੂਸਣ ਨੂੰ ਘੱਟ ਕੀਤਾ ਜਾ ਸਕੇ ਅਤੇ ਮਿੱਟੀ ਦੀ ਉਪਜਾਊ ਸਕਤੀ ਨੂੰ ਬਣਾਈ ਰੱਖੀ ਜਾ ਸਕੇ, ਇਸ ਕਾਰਜ ਵਿੱਚ ਜਿਲ੍ਹਾ ਪਠਾਨਕੋਟ ਦੇ ਖੇਤੀ ਬਾੜੀ ਵਿਭਾਗ ਵੱਲੋਂ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀ ਬਾੜੀ ਅਫਸਰ ਪਠਾਨਕੋਟ ਦੀ ਯੋਗ ਅਗਵਾਈ ਵਿੱਚ ਇੱਕ ਨਵਾਂ ਇਤਿਹਾਸ ਰਚਿਆ ਗਿਆ ਹੈ ਜੋ ਕਿ ਪੂਰੇ ਪੰਜਾਬ ਲਈ ਇੱਕ ਨਵੀਂ ਗੱਲ ਹੈ ਅਤੇ ਹੁਣ ਜਿਲ੍ਹਾ ਪਠਾਨਕੋਟ ਅੰਦਰ ਫੈਕਟਰੀਆਂ ਗੰਨੇ ਦੀ ਰਹਿੰਦ ਖੁੰਹਦ ਤੋਂ ਬਿਜਲੀ ਤਿਆਰ ਕਰਨਗੀਆਂ। ਜਾਣਕਾਰੀ ਦਿੰਦਿਆਂ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀ ਬਾੜੀ ਅਫਸਰ ਪਠਾਨਕੋਟ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਗੰਨੇ ਦੀ ਫਸਲ ਦੀ ਰਹਿੰਦ ਖੁੰਹਦ ਨੂੰ ਹੁਣ ਫੈਕਟਰੀਆਂ ਅੰਦਰ ਬਿਜਲੀ ਪੈਦਾ ਕਰਨ ਲਈ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਗੰਨੇ ਦੀ ਫਸਲ ਹੇਠ ਕਰੀਬ ਚਾਰ ਹਜਾਰ ਹੈਕਟੇਅਰ ਰਕਬਾ ਮੋਜੂਦਾ ਸਮੇਂ ਦੋਰਾਨ ਹੈ ਅਤੇ ਇਸ ਤੋਂ ਪਹਿਲਾ ਗੰਨੇ ਦੀ ਰਹਿੰਦ ਖੁੰਹਦ ਨੂੰ ਸੰਭਾਲਣਾ ਅੋਖਾ ਹੋ ਜਾਂਦਾ ਸੀ।
ਉਨ੍ਹਾਂ ਦੱਸਿਆ ਕਿ ਹੁਣ ਇਸ ਕਾਰਜ ਵਿੱਚ ਜਿਲ੍ਹੇ ਅੰਦਰ ਚਲ ਰਹੀ ਪਾਈਨਰ ਫੈਕਟਰੀ ਵੱਲੋਂ ਗੰਨੇ ਦੀ ਫਸਲ ਦੀ ਰਹਿੰਦ ਖੁੰਹਦ ਨੂੰ ਇਕੱਠਾ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਫੈਕਟਰੀ ਨੂੰ ਹਰੇਕ ਸਾਲ ਇਸ ਕਾਰਜ ਲਈ ਬਾਹਰੀ ਜਿਲਿਆਂ ਤੋ ਪਰਾਲੀ ਮੰਗਵਾਉਂਣੀ ਪੈਂਦੀ ਸੀ ਜਿਲ੍ਹਾ ਪ੍ਰਸਾਸਨ ਦੇ ਆਦੇਸਾਂ ਅਨੁਸਾਰ ਖੇਤੀ ਬਾੜੀ ਵਿਭਾਗ ਦੇ ਮੁੱਖੀ ਡਾ. ਹਰਤਰਨਪਾਲ ਸਿੰਘ ਵੱਲੋ ਫੈਕਟਰੀ ਨਾਲ ਤਾਲਮੇਲ ਕਰਕੇ ਲਗਾਤਾਰ ਉਪਰਾਲੇ ਜਾਰੀ ਰੱਖੇ ਗਏ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਉਨ੍ਹਾਂ ਦੇ ਬਿਜਲੀ ਬਣਾਉਂਣ ਦੇ ਕਾਰਜ ਲਈ ਗੰਨੇ ਦੀ ਰਹਿੰਦ ਖੁੰਹਦ ਵਧੀਆ ਬਦਲਾਓ ਹੋ ਸਕਦਾ ਹੈ। ਫੈਕਟਰੀ ਵੱਲੋਂ ਵੀ ਪੂਰੀ ਤਰ੍ਹਾਂ ਨਾਲ ਜਾਂਚ ਕਰਨ ਤੋਂ ਬਾਅਦ ਪਾਇਆ ਗਿਆ ਕਿ ਫੈਕਟਰੀ ਅੰਦਰ ਬਿਜਲੀ ਬਣਾਉਂਣ ਲਈ ਪਰਾਲੀ ਨਾਲੋਂ ਗੰਨੇ ਦੀ ਰਹਿੰਦ ਖੁੰਹਦ ਦੇ ਵਧੀਆਂ ਨਤੀਜੇ ਸਾਹਮਣੇ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫੈਕਟਰੀ ਨੂੰ ਇਸ ਸਾਲ ਲਈ ਕਰੀਬ 1 ਲੱਖ 10 ਹਜਾਰ ਟਨ ਰਹਿੰਦ ਖੁੰਹਦ ਦੀ ਜਰੂਰਤ ਹੁੰਦੀ ਹੈ ਅਤੇ ਇਸ ਸਾਲ ਕਰੀਬ 50 ਹਜਾਰ ਟਨ ਗੰਨੇ ਦੀ ਰਹਿੰਦ ਖੁੰਹਦ ਨੂੰ ਬਿਜਲੀ ਬਣਾਉਂਣ ਲਈ ਵਰਤੋਂ ਵਿੱਚ ਲਿਆਉਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਜਿੱਥੇ ਪ੍ਰਦੂਸਣ ਸਾਫ ਹੋਵੇਗਾ ਅਤੇ ਕਿਸਾਨਾਂ ਨੂੰ ਵੀ ਗੰਨੇ ਦੀ ਰਹਿੰਦ ਖੁੰਹਦ ਦੀ ਸਾਂਭ ਸੰਭਾਲ ਦੀ ਮਿਹਨਤ ਬੱਚ ਜਾਵੇਗੀ ਅਤੇ ਇਸ ਤੋ ਇਲਾਵਾ ਅਸਾਨੀ ਨਾਲ ਜਮੀਨ ਹੋਰ ਫਸਲ ਦੀ ਖੇਤੀ ਕਰਨ ਯੋਗ ਬਣ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਰ ਕਿਸਾਨ ਗੰਨੇ ਦੀ ਰਹਿੰਦ ਖੁੰਹਦ ਨੂੰ ਖੇਤ ਵਿੱਚ ਮਿਲਾਉਂਦਾ ਹੈ ਤਾਂ ਪ੍ਰਤੀ ਏਕੜ ਕਿਸਾਨ ਨੂੰ ਕਰੀਬ ਦੋ ਹਜਾਰ ਰੁਪਏ ਦਾ ਖਰਚ ਵੱਧ ਜਾਂਦਾ ਹੈ ਅਤੇ ਅਗਰ ਕਿਸਾਨ ਗੰਨੇ ਦੀ ਰਹਿੰਦ ਖੁੰਹਦ ਨੂੰ ਖੇਤ ਵਿੱਚ ਸਾੜਦਾ ਹੈ ਤਾਂ ਇਸ ਨਾਲ ਮਿੱਟੀ ਦੀ ਸਿਹਤ ਖਰਾਬ ਹੁੰਦੀ ਹੈ ਅਤੇ ਇਸ ਨਾਲ ਮਿੱਤਰ ਕੀੜਿਆਂ ਦੇ ਖਤਮ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਗੰਨੇ ਦੀ ਰਹਿੰਦ ਖੁੰਹਦ ਨੂੱ ਇਕੱਠਾ ਕਰਨ ਦਾ ਕਾਰਜ ਦੀਨਾਨਗਰ ਅਤੇ ਮੂਕੇਰੀਆਂ ਖੇਤਰ ਅੰਦਰ ਵੀ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਵੀ ਜਾਗਰੁਕ ਕੀਤਾ ਜਾਵੇਗਾ।

Advertisements

ਪਾਈਨਰ ਫੈਕਟਰੀ ਦੇ ਗੁਰਪ੍ਰਤਾਪ ਸਿੰਘ ਇੰਜੀਨੀਅਰ, ਰਾਮ ਲੁਭਾਇਆ ਖਰੀਦੋ ਫਰੋਖਤ ਇੰਚਾਰਜ ਪਾਈਨਰ ਫੈਕਟਰੀ, ਨਾਇਬ ਸਿੰਘ ਸੈਣੀ, ਫਰਿਆਦ ਅਲੀ ਬੇਲਰ ਮਾਲਿਕ, ਪਵਨਦੀਪ ਜੂਨੀਅਰ ਟੈਕਨੀਸਿਅਨ ਖੇਤੀ ਬਾੜੀ ਵਿਭਾਗ ਪਠਾਨਕੋਨ ਨੇ ਸਾਂਝੇ ਤੋਰ ਤੇ ਦੱਸਿਆ ਕਿ ਗੰਨੇ ਦੀ ਰਹਿੰਦ ਖੁੰਹਦ ਨੂੰ ਇਕੱਠਾ ਕਰਨ ਲਈ ਕਰੀਬ 20 ਬੇਲਰ ਅਤੇ ਰੈਕ ਪੰਜਾਬ ਦੇ ਵੱਖ ਵੱਖ ਜਿਲਿ੍ਹਆਂ ਤੋਂ ਲਿਆਂਦੇ ਗਏ ਹਨ। ਰੈਕ ਦੀ ਸਹਾਇਤਾਂ ਨਾਲ ਗੰਨੇ ਦੀ ਰਹਿੰਦ ਖੁੰਹਦ ਨੂੰ ਇੱਕ ਲਾਈਨ ਵਿੱਚ ਇਕੱਠਾ ਕੀਤਾ ਜਾਂਦਾ ਹੈ ਅਤੇ ਬੇਲਰ ਦੀ ਸਹਾਇਤਾਂ ਨਾਲ ਇਸ ਰਹਿੰਦ ਖੁੰਹਦ ਨੂੰ ਗੱਠਾਂ ਵਿੱਚ ਬਦਲਿਆ ਜਾਂਦਾ ਹੈ ਅਤੇ ਇਸ ਕਾਰਜ ਨਾਲ ਗੰਨੇ ਦੀ ਰਹਿੰਦ ਖੁੰਹਦ ਨੂੰ ਸੰਭਾਲਣਾ ਹੋਰ ਵੀ ਅਸਾਨ ਹੋ ਜਾਂਦਾ ਹੈ। ਇਸ ਮਸੀਨਰੀ ਦੀ ਸਹਾਇਤਾਂ ਨਾਲ ਅੱਠ ਤੋਂ ਦਸ ਏਕੜ ਪ੍ਰਤੀ ਦਿਨ ਗੰਨੇ ਦੀ ਰਹਿੰਦ ਖੁੰਹਦ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਅਗਲੇ ਦਿਨ ਇਨ੍ਹਾਂ ਗੱਠਾਂ ਨੂੰ ਚੁੱਕ ਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਜ ਨਾਲ ਕਿਸਾਨਾਂ ਨੂੰ ਵੀ ਲਾਭ ਹੋ ਰਿਹਾ ਹੈ ਅਤੇ ਇਸ ਉਪਰੋਕਤ ਕਾਰਜ ਨਾਲ ਰੁਜਗਾਰ ਦੇ ਮੋਕੇ ਵੀ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਗੰਨੇ ਦੀ ਰਹਿੰਦ ਖੁੰਹਦ ਨੂੰ ਸੰਭਾਲਣ ਲਈ ਜਲਦੀ ਹੀ ਜਿਲ੍ਹੇ ਅੰਦਰ ਇੱਕ ਮੂਹਿੰਮ ਚਲਾ ਕੇ ਕਿਸਾਨਾਂ ਨੂੰ ਜਾਗਰੁਕ ਕੀਤਾ ਜਾਵੇਗਾ।  ਕਿਸਾਨ ਕੁਲਵੰਤ ਰਾਏ, ਕਿਸਾਨ ਅਮਰਿੰਦਰ ਸਿੰਘ ਸਰਪੰਚ, ਸੰਤੋਖ ਰਾਜ ਕਿਸਾਨ, ਬਲਦੇਵ ਸਿੰਘ ਕਿਸਾਨ ਆਦਿ ਨੇ ਦੱਸਿਆ ਕਿ ਜਿਲ੍ਹੇ ਅੰਦਰ ਗੰਨੇ ਦੀ ਰਹਿੰਦ ਖੁੰਹਦ ਨੂੰ ਸੰਭਾਲਣ ਲਈ ਵਧੀਆ ਉਪਰਾਲਾ ਹੈ ਜਿਸ ਨਾਲ ਉਨ੍ਹਾ ਦਾ ਕਾਰਜ ਹੋਰ ਵੀ ਸੁਖਾਲਾ ਹੋਇਆ ਹੈ ।

LEAVE A REPLY

Please enter your comment!
Please enter your name here