ਨੇਤਰਹੀਣ ਵੀਰ ਸਿੰਘ ਹੱਥੋਂ ਮੱਖੂ ਗੇਟ ਦੇ ਹੋਏ ਨਵੀਨੀਕਰਣ ਦਾ ਉਦਘਾਟਨ ਕਰਵਾ ਕੇ ਵਿਧਾਇਕ ਪਿੰਕੀ ਨੇ ਜਿੱਤਿਆ ਸ਼ਹਿਰ ਵਾਸੀਆਂ ਦਾ ਦਿਲ

ਫਿਰੋਜਪੁਰ (ਦ ਸਟੈਲਰ ਨਿਊਜ਼)। ਫਿਰੋਜਪੁਰ ਨੂੰ ਸੁੰਦਰ ਬਨਾਉਣ ਲਈ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਗਏ ਹਨ।ਜਿੰਨਾ ਵਿੱਚ ਸ਼ਹਿਰ ਦੇ ਦੱਸ ਇਤਿਹਾਸਕ ਗੇਟਾਂ ਦੇ ਸੁੰਦਰੀਕਰਨ ਅਤੇ ਨਵੀਨੀਕਰਣ ਦਾ ਕੰਮ ਵੀ ਸ਼ਾਮਲ ਹੈ।ਇਸੇ ਕੜੀ ਤਹਿਤ ਸਥਾਨਕ ਮੱਖੂ ਗੇਟ ਦਾ ਨਵੀਨੀਕਰਣ ਹੋਣ ਉਪਰੰਤ ਉਸਦਾ ਉਦਘਾਟਨ ਕੀਤਾ ਗਿਆ।ਖਾਸ ਗੱਲ ਇਹ ਰਹੀ ਕਿ ਇਸ ਗੇਟ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਉਸ ਵੇਲੇ ਸਭਦੇ ਦਿਲ ਜਿੱਤ ਲਏ ਜਦੋਂ ਇੱਕ ਨੇਤਰਹੀਣ ਵਿਅਕਤੀ ਵੀਰ ਸਿੰਘ ਹੱਥੋਂ ਉਦਘਾਟਨ ਦੀ ਰਸਮ ਅਦਾ ਕਰਵਾਈ ਗਈ।ਜਿਸ ਦਾ ਸਭਨੇ ਤਾੜੀਆਂ ਦੀ ਗੂੰਜ ਨਾਲ ਸਵਾਗਤ ਕੀਤਾ।ਇਸ ਮੌਕੇ ਨੇਤਰਹੀਣ ਵੀਰ ਸਿੰਘ ਨੇ ਗਾਇਕ ਸਤਿੰਦਰ ਸਰਤਾਜ ਦਾ ਗਾਇਆ ਹੋਇਆ ਗੀਤ “ਹਾਲੇ ਤਾਂ ਸ਼ੁਰੂਆਤਾਂ ਮਿੱਤਰਾ ਰੱਬ ਦੇ ਬਖਸ਼ੇ ਤਾਜ ਦੀਆਂ” ਗਾ ਕੇ ਸਮੇਂ ਨੂੰ ਬੰਨ ਦਿੱਤਾ।ਜਿਕਰਯੋਗ ਹੈ ਕਿ ਸਥਾਨਕ ਮੱਖੂ ਗੇਟ ਦੇ ਸਾਹਮਣੇ ਹੀ ਅੰਧ ਵਿਦਿਆਲਿਆ ਹੈ ਜਿੱਥੇ ਹਲਕਾ ਵਿਧਾਇਕ ਅਕਸਰ ਆਉਂਦੇ ਹਨ ਅਤੇ ਇੰਨਾ ਨੇਤਰਹੀਣ ਵਿਅਕਤੀਆਂ ਨੂੰ ਮਿਲਕੇ ਸਮਾਂ ਵੀ ਬਤੀਤ ਕਰਦੇ ਹਨ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਉਹਨਾਂ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਹੈ, ਜਿਸ ਵਿੱਚ ਫਿਰੋਜਪੁਰ ਨੂੰ ਇਤਿਹਾਸਕ ਅਤੇ ਸਮਾਰਟ ਸਿਟੀ ਬਣਾਉਣ ਬਾਰੇ ਲਿਖਿਆ ਹੈ।ਉਹਨਾਂ ਇਹ ਵੀ ਕਿਹਾ ਕਿ ਅਗਰ ਕੇਂਦਰ ਦੀ ਭਾਜਪਾ ਸਰਕਾਰ ਅਜਿਹਾ ਨਹੀਂ ਵੀ ਕਰਦੀ ਤਾਂ 2024 ਵਿੱਚ ਕਾਂਗਰਸ ਸਰਕਾਰ ਆਉਣ ਤੇ ਉਹ ਫਿਰੋਜਪੁਰ ਨੂੰ ਸਮਾਰਟ ਸਿਟੀ ਦਾ ਦਰਜਾ ਦਿਵਾਉਣਗੇ।ਉਹਨਾਂ ਫਿਰੋਜਪੁਰ ਦੇ ਗੇਟਾਂ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਗੇਟ ਸਾਡੇ ਸ਼ਹਿਰ ਦੀ ਪਹਿਚਾਣ ਹਨ।ਹੁਣ ਬਾਹਰੋਂ ਆਏ ਮਹਿਮਾਨ ਨੂੰ ਸਮਝਾਉਣਾ ਨਹੀਂ ਪਵੇਗਾ ਕਿ ਮੱਖੂ ਗੇਟ ਕਿੱਥੇ ਹੈ।ਇਹ ਨਵੇਂ ਅਤੇ ਸੁੰਦਰ ਗੇਟ ਦੂਰੋਂ ਹੀ ਦਿੱਸ ਜਾਣਗੇ ਅਤੇ ਫਿਰੋਜਪੁਰ ਪਹੁੰਚਣ ਵਾਲਿਆਂ ਦਾ ਸਵਾਗਤ ਕਰਨਗੇ।
ਉਧਰ ਇਲਾਕਾ ਨਿਵਾਸੀਆਂ ਵਿੱਚ ਇਸ ਦੌਰਾਨ ਖਾਸੀ ਖੁਸ਼ੀ ਵੇਖਣ ਨੂੰ ਮਿਲੀ। ਉਨ੍ਹਾਂ ਹਲਕਾ ਵਿਧਾਇਕ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਫਿਰੋਜਪੁਰ ਦਾ ਇੰਨਾ ਵਿਕਾਸ ਨਹੀਂ ਸੀ ਹੋਇਆ ਜਿੰਨਾ ਪਰਮਿੰਦਰ ਸਿੰਘ ਪਿੰਕੀ ਨੇ ਕਰਵਾਇਆ ਹੈ।ਇਹ ਸੁੰਦਰ ਬਣੇ ਗੇਟ ਵੀ ਸਾਡੇ ਸ਼ਹਿਰ ਦੀ ਖੂਬਸੂਰਤੀ ਨੂੰ ਜਿੱਥੇ ਚਾਰ ਚੰਨ ਲਗਾ ਰਹੇ ਹਨ ਉੱਥੇ ਹੀ ਫਿਰੋਜਪੁਰ ਦੀ ਭੂਗੋਲਿਕ ਮਹੱਤਤਾ ਨੂੰ ਵੀ ਦਰਸਾਉਂਦੇ ਹਨ। ਇਸ ਮੌਕੇ ਰਜਿੰਦਰ ਛਾਬੜਾ ਜਿਲ੍ਹਾ ਪ੍ਰਧਾਨ ਕਾਂਗਰਸ, ਮਾਸਟਰ ਗੁਲਜ਼ਾਰ ਸਿੰਘ ਚੇਅਰਮੈਨ ਪਲਾਨਿੰਗ ਬੋਰਡ, ਸੁਖਵਿੰਦਰ ਸਿੰਘ ਅਟਾਰੀ ਚੇਅਰਮੈਨ ਮਾਰਕੀਟ ਕਮੇਟੀ, ਬਲਵੀਰ ਸਿੰਘ ਬਾਠ ਚੇਅਰਮੈਨ ਬਲਾਕ ਸੰਮਤੀ, ਸਤਨਾਮ ਸਿੰਘ ਕੌਂਸਲਰ, ਬੋਹੜ ਸਿੰਘ ਕੌਂਸਲਰ, ਕਸ਼ਮੀਰ ਸਿੰਘ ਭੁੱਲਰ ਕੌਂਸਲਰ, ਪੀ. ਡੀ. ਸ਼ਰਮਾ, ਅਮਰੀਕ ਸਿੰਘ ਬਰਾੜ, ਯਾਕੂਬ ਭੱਟੀ, ਭਗਵਾਨ ਸਿੰਘ, ਵਿਜੇ ਗੋਰੀਆ, ਮਰਕੱਸ ਅਤੇ ਇਲਾਕੇ ਭਰ ਤੋਂ ਪਤਵੰਤੇ ਸੱਜਣ ਮੌਜੂਦ ਰਹੇ।

Advertisements

LEAVE A REPLY

Please enter your comment!
Please enter your name here