ਇਬਾਦਤ ਪ੍ਰੀਤ ਸਿੰਘ ਨੇ ਅਮਰੀਕੀ ਫੌਜ ਵਿੱਚ ਭਰਤੀ ਹੋ ਕੇ ਜ਼ਿਲਾ ਹੁਸ਼ਿਆਰਪੁਰ ਦਾ ਨਾਮ ਕੀਤਾ ਰੋਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫੌਜ਼ ਵਿੱਚ ਭਰਤੀ ਹੋਣਾ ਨੌਜ਼ਵਾਨਾਂ ਦਾ ਸੁਪਨਾ ਹੁੰਦਾ ਹੈ, ਜਿਸ ਦੇ ਲਈ ਕਾਫੀ ਜਿਆਦਾ ਮਿਹਨਤ ਕਰਨੀ ਪੈਂਦੀ ਹੈ ਅਤੇ ਜਦੋਂ ਗੱਲ ਅਮਰੀਕਾ ਦੀ ਫੌਜ਼ ਵਿੱਚ ਭਰਤੀ ਦੀ ਹੋਵੇ ਤੇ ਫਿਰ ਤਾਂ ਗੱਲ ਹੀ ਵੱਖਰੀ ਹੋ ਜਾਂਦੀ ਹੈ।

Advertisements

ਅਜਿਹਾ ਹੀ ਇੱਕ ਚਮਕਦਾ ਸਿਤਾਰਾ ਇਬਾਦਤ ਪ੍ਰੀਤ ਸਿੰਘ ਢੱਟ ਹੈ, ਜਿਸਨੇ ਅਮਰੀਕਾ ਦੀ ਫੌਜ ਵਿੱਚ ਭਰਤੀ ਹੋ ਕੇ ਜ਼ਿਲਾ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ ਹੈ। 19 ਸਾਲਾ ਨੌਜਵਾਨ ਇਬਾਦਤ ਪ੍ਰੀਤ ਸਿੰਘ ਪਿੰਡ ਪੁਰ ਹੀਰਾਂ ਦਾ ਰਹਿਣ ਵਾਲਾ ਹੈ। ਟੇ੍ਰਨਿੰਗ ਮੁਕੰਮਲ ਕਰ ਕੇ ਉਹ ਯੂ.ਐੱਸ.ਏ. ਦੀ ਫੌਜ ਵਿੱਚ ਸਾਮਿਲ ਹੋ ਗਿਆ ਹੈ। ਇਬਾਦਤ ਪ੍ਰੀਤ ਸਿੰਘ ਨੇ ਆਪਣੀ ਮੁੱਢਲੀ ਵਿੱਦਿਆ ਸੈਂਟ ਸੋਲਜਰ ਹਾਈ ਸਕੂਲ, ਹੁਸ਼ਿਆਰਪੁਰ ਤੋਂ ਪ੍ਰਾਪਤ ਕੀਤੀ ਅਤੇ ਕੁਝ ਸਮਾਂ ਦਸ਼ਮੇਸ਼ ਅਕੈਡਮੀ ਆਨੰਦਪੁਰ ਸਾਹਿਬ ਵਿੱਚ ਵੀ ਗੁਜਾਰਿਆ। ਇਬਾਦਤ ਪ੍ਰੀਤ ਸਿੰਘ ਢੱਟ ਦਾ ਜੱਦੀ ਪਿੰਡ ਕੰਧਾਲੀ ਨਾਰੰਗ ਪੁਰ ਹੈ। ਇਸ ਦੇ ਪਿਤਾ ਮਸ਼ਹੂਰ ਪੰਜਾਬੀ ਗਜ਼ਲਕਾਰ ਇਕਵਿੰਦਰ ਸਿੰਘ ਢੱਟ ਅਤੇ ਮਾਤਾ ਚਰਨਜੀਤ ਕੌਰ ਢੱਟ, ਦੋਵੇਂ ਪੰਜਾਬ ਸਿੱਖਿਆ ਵਿਭਾਗ ਵਿੱਚੋਂ ਸੇਵਾ ਮੁਕਤ ਹਨ। ਇਬਾਦਤ ਪ੍ਰੀਤ ਸਿੰਘ ਢੱਟ ਦੇ ਮਾਤਾ-ਪਿਤਾ ਨੇ ਆਪਣੇ ਪੁੱਤਰ ਦੀ ਕਾਮਯਾਬੀ ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਇਹ ਉਨ੍ਹਾਂ ਲਈ ਅਤੇ ਪੂਰੇ ਹੁਸ਼ਿਆਰਪੁਰ ਲਈ ਮਾਣ ਵਾਲੀ ਗੱਲ ਹੈ।

LEAVE A REPLY

Please enter your comment!
Please enter your name here