15 ਜਨਵਰੀ ਤੋਂ ਜਨਤਕ ਸਥਾਨਾਂ ਤੇ ਦਾਖਲੇ ਲਈ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਾਜ਼ਮੀ: ਸਿਵਲ ਸਰਜਨ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਜਨਤਕ ਸਥਾਨਾਂ ਤੇ ਦਾਖਲੇ ਸਬੰਧੀ ਕੋਵਿਡ19 ਦੀਆਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਅਰੋੜਾ ਨੇ ਦੱਸਿਆ ਕਿ ਸਰਕਾਰ ਵੱਲੋਂ ਆਗਾਮੀ 15 ਜਨਵਰੀ 2022 ਤੋਂ ਜਨਤਕ ਸਥਾਣਾਂ ਤੇ ਦਾਖਲੇ ਲਈ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਾਜ਼ਮੀ ਕਰਾਰ ਦਿੱਤੀਆਂ ਗਈਆਂ ਹਨ।ਜਨਤਕ ਸਥਾਣਾਂ ਜਿਵੇਂ ਸਬਜ਼ੀ ਮੰਡੀ,ਦਾਣਾ ਮੰਡੀ,ਜਨਤਕ ਟਰਾਂਸਪੋਰਟ, ਪਾਰਕ, ਧਾਰਮਿਕ ਸਥਾਣ, ਸ਼ਾਪਿੰਗ ਕੰਪਲੈਕਸ, ਲੋਕਲ ਬਾਜ਼ਾਰ, ਹੋਟਲ, ਬਾਰ, ਰੈਸਟੋਰੈਂਟ, ਸਿਨੇਮਾ, ਜਿਮ, ਫਿਟਨੈਸ ਸੈਂਟਰ ਅਤੇ ਸਰਕਾਰੀ/ਪ੍ਰਾਈਵੇਟ ਬੈਂਕਾਂ ਆਦਿ ਵਿੱਚ ਕੇਵਲ ਡਬਲ ਡੋਜ਼ ਟੀਕਾ ਲਗਵਾਉਣ ਵਾਲਿਆਂ ਨੂੰ ਹੀ ਦਾਖਲੇ ਦੀ ਆਗਿਆ ਹੋਵੇਗੀ।ਇਸੇ ਤਰਾਂ ਸਰਕਾਰ ਦੇ ਚੰਡੀਗੜ ਸਥਿਤ ਸਰਕਾਰੀ ਦਫਤਰਾਂ ਅਤੇ ਬੋਰਡਾਂ/ਕਾਰਪੋਰੇਸ਼ਨਾਂ ਦੇ ਦਫਤਰਾਂ ਅੰਦਰ ਵੀ ਮੁੰਕਮਲ ਟੀਕਾਕਰਨ ਵਾਲੇ ਹੀ ਦਾਖਿਲ ਹੋ ਸਕਣਗੇ। 

Advertisements

ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਨਵੇਂ ਨਿਯਮਾਂ ਅਨੁਸਾਰ ਸਰਕਾਰ ਵੱਲੋਂ ਅਧਿਕਾਰਤ ਕਿਸੇ ਵੀ ਅਧਿਕਾਰੀ ਵੱਲੌ ਮੰਗੇ ਜਾਣ ਤੇ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣਾ ਪਵੇਗਾ।ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਅਜਿਹਾ ਕੋਵਿਡ ਦੇ ਨਵੇਂ ਵੇਰੀੲੈਂਟ ਓਮੀਕਰੋਨ ਦੇ ਵਧਦੇ ਹੋਏ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ।ਉਹਨਾ ਕਿਹਾ ਕਿ ਕੋਵਿਡ ਵੈਕਸੀਨੇਸ਼ਨ ਕਰੋਨਾ ਤੋਂ ਬਚਾਅ ਦਾ ਪੱਕਾ ਤੇ ਕਾਰਗਾਰ ਉਪਾਅ ਹੈ ਅਤੇ ਇਹ ਸਰਕਾਰੀ ਸਿਹਤ ਕੇਂਦਰਾਂ ਵਿਖੇ ਮੁਫਤ ਉਪਲੱਬਧ ਕਰਵਾਇਆ ਜਾਂਦਾ ਹੈ। ਉਹਨਾਂ ਜ਼ਿਲੇ ਅੰਦਰ ਸਾਰੇ ਯੋਗ ਵਿਅਕਤੀਆਂ ਨੂੰ ਕੋਵਿਡ ਵੈਕਸੀਨੇਸ਼ਨ ਦੀਆਂ ਦੋਵੇਂ ਖੁਰਾਕਾਂ ਲੈਣਾ ਯਕੀਨੀ ਬਨਾੳਣ ਦੀ ਅਪੀਲ ਵੀ ਕੀਤੀ।

LEAVE A REPLY

Please enter your comment!
Please enter your name here