ਪੁੱਡਾ ਸਪੋਰਟਸ ਐਨਕਲੇਵ ਵਿਖੇ ਵਿਧਾਇਕ ਰਜਿੰਦਰ ਬੇਰੀ ਨੇ ਰੱਖਿਆ ਪਾਰਕ ਦਾ ਨੀਂਹ ਪੱਥਰ

ਜਲੰਧਰ (ਦ ਸਟੈਲਰ ਨਿਊਜ਼)। ਰਿਪੋਰਟ: ਅਭਿਸ਼ੇਕ ਕੁਮਾਰ। ਵਿਧਾਇਕ ਰਜਿੰਦਰ ਬੇਰੀ ਨੇ ਵੀਰਵਾਰ ਨੂੰ ਜਲੰਧਰ ਦੇ ਫੁੱਟਬਾਲ ਚੌਕ ਨੇੜੇ ਸ਼ਹਿਰ ਦੀ ਪੁੱਡਾ ਸਪੋਰਟਸ ਐਨਕਲੇਵ ਵਿਖੇ ਪਾਰਕ ਦਾ ਨੀਂਹ ਪੱਥਰ ਰੱਖਿਆ। ਸੁਸਾਇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਓਬਰਾਏ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਵਿੱਚ ਪੁੱਡਾ ਦੇ ਪ੍ਰਸਾਸਕ ਰਾਜੀਵ ਵਰਮਾ ਸਮੇਤ ਐਸਡੀਓ ਅਭਿਸ਼ੇਕ ਢੱਲ ਅਤੇ ਮੋਹਿਤ ਕੁਮਾਰ ਨੇ ਸ਼ਿਰਕਤ ਕੀਤੀ।

Advertisements

ਵਿਧਾਇਕ ਬੇਰੀ ਨੇ ਸੁਸਾਇਟੀ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।  ਰਾਜੀਵ ਵਰਮਾ ਨੇ ਦੱਸਿਆ ਕਿ ਕਲੋਨੀ ਵਿੱਚ 68 ਲੱਖ ਰੁਪਏ ਦੇ ਬਜਟ ਨਾਲ ਪਾਰਕ ਵਿਕਸਿਤ ਕੀਤਾ ਜਾਵੇਗਾ। ਹਰਪ੍ਰੀਤ ਓਬਰਾਏ ਨੇ ਕਲੋਨੀ ਵਿੱਚ ਕਮਿਊਨਿਟੀ ਹਾਲ ਅਤੇ ਆਕਰਸ਼ਕ ਗੇਟ ਤਿਆਰ ਕਰਵਾਉਣ ਦੀ ਮੰਗ ਵਿਧਾਇਕ ਅੱਗੇ ਰੱਖੀ।  ਅਸੀਸ਼ ਗੁਪਤਾ ਅਤੇ ਮੁਨੀਸ ਬਜਾਜ ਨੇ ਮੰਗ ਕੀਤੀ ਕਿ ਕਲੋਨੀ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਕਲੋਨੀ ਦੇ ਬਾਹਰ ਆਵਾਜਾਈ ਦੀ ਸਮੱਸਿਆ ਦੇ ਹੱਲ ਲਈ ਉਪਰਾਲੇ ਕੀਤੇ ਜਾਣ। ਕਲੋਨੀ ਵਾਸੀਆਂ ਵੱਲੋਂ ਰਜਿੰਦਰ ਬੇਰੀ ਅਤੇ ਰਾਜੀਵ ਵਰਮਾ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਕੱਤਰ ਵਿਸਾਲ ਬੁੱਧੀਰਾਜਾ, ਮੁਨੀਸ ਬਜਾਜ, ਅੰਕੁਸ ਸੂਰੀ, ਅਸੀਸ ਗੁਪਤਾ, ਬਿਦੂ ਧੀਰ, ਕੇਵਲ ਕਤਿਆਲ, ਰਾਜੇਸ ਗੁਪਤਾ, ਜਤਿੰਦਰ ਕੁਮਾਰ, ਫੂਲਚੰਦ ਗੁਪਤਾ, ਸਾਮ ਸੁੰਦਰ, ਕੁਲਦੀਪ ਗੁਪਤਾ, ਨੰਦ ਲਾਲ ਸਰਮਾ, ਮੋਂਟੂ ਬਾਹਰੀ, ਸਤਬੀਰ ਸਿੰਘ ਤੋਂ ਇਲਾਵਾ ਡਾ. ਕਰਨ ਖੁਰਾਣਾ, ਰੋਹਿਤ ਜਿਦਲ, ਵਿਸਾਲ ਵਿਨਾਇਕ, ਰਾਘਵ ਅਰੋੜਾ, ਗੁਰਵਿਦਰ ਸਿੰਘ ਅਤੇ ਪ੍ਰਦੀਪ ਕੁਮਾਰ ਮੌਜੂਦ ਸਨ।

LEAVE A REPLY

Please enter your comment!
Please enter your name here