ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਪਰਿਵਾਰ ਦੇ ਘਰ ਚੋਰਾਂ ਨੇ ਪਿੱਛੋਂ ਬਜ਼ੁਰਗ ਦਾ ਕਤਲ ਕਰਕੇ ਲੁੱਟ ਨੂੰ ਦਿੱਤਾ ਅੰਜ਼ਾਮ

ਗੁਰਦਾਸਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਚੌਣ ਜਾਬਤਾਂ ਲੱਗਣ ਤੋ ਬਾਅਦ ਪੁਲਿਸ ਤੇ ਸਿਵਲ ਪ੍ਰਸਾਸਨ ਲਾਅ ਆਡਰ ਨੂੰ ਸਖਤੀ ਨਾਲ ਵਰਤੋਂ ਕੀਤੀ ਜਾ ਰਹੀ ਹੈ, ਪ੍ਰੰਤੂ ਚੌਰਾਂ ਤੇ ਲੁਟੇਰੇਆਂ ਦੇ ਹੌਸਲੇ ਇਸ ਕਦਰ ਵਧੇ ਹੋਏ ਹਨ ਕਿ ਹਲਕਾ ਫਤਿਹਗੜ੍ਹ ਚੂੜੀਆਂ ਦੇ ਅਧੀਨ ਪਿੰਡ ਦਾਬਾਂਵਾਲ ਕਲ੍ਹਾਂ ਵਿਖੇ ਦੇਰ ਸਾਂਮ ਸ੍ਰੀ ਦਰਬਾਰ ਸਾਹਿਬ ਅਮਿ੍ੰਤਸਰ ਨਤਮਸਤਕ ਹੋਣ ਗਏ ਪਰਿਵਾਰ ਦੇ ਘਰ ਦਾਖਿਲ ਹੋ ਕੇ ਚੋਰੀ ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਦਾ ਹੈ ।

Advertisements

ਜਾਣਕਾਰੀ ਦਿੰਦਿਆਂ ਮਿ੍ਤਕ ਦੇ ਪੁੱਤਰ ਗੁਰਜਿੰਦਰਪਾਲ ਨੇ ਦੱਸਿਆਂ ਕਿ ਉਹ ਪਰਿਵਾਰ ਸਮੇਤ ਦੇਰ ਸਾਂਮ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਗਏ ਸਨ ਕਿ ਪਿਛੇ ਪਿਤਾ ਜੀ ਘਰ ਦੀ ਰਾਖੀ ਵਾਸਤੇ ਛੱਡ ਗਏ ਸੀ ਤੇ ਉਹਨਾਂ ਨੇ ਕਰੀਬ ਰਾਤ 11 ਵਜੇ ਘਰ ਆ ਗਏ ਦੇਖਿਆ ਕਿ ਦਰਵਾਜੇ ਖੁੱਲੇ ਤੇ ਲਾਇਟਾ ਜਗ ਰਹੀਆ ਸੀ ਤੇ ਪਿਤਾਂ ਦਾ ਮਿ੍ਰਤਕ ਸਰੀਰ ਖੂਨ ਨਾਲ ਲੱਥ-ਪੱਥ ਹੋਇਆ ਸੀ, ਜਿਸਦਾ ਤੇਜ ਹਥਿਆਰਾਂ ਨਾਲ ਬੇਹਰਮੀ ਨਾਂਲ ਕਤਲ ਕੀਤਾ ਗਿਆ ਸੀ ਅਤੇ ਚੋਰ 12 ਤੋਲੇ ਸੋਨਾਂ ਤੇ ਨਗਦੀ 10 ਹਜਾਰ ਲੈ ਕੇ ਫਰਾਰ ਹੋ ਗਏ ਸਨ। ਐਸ ਐਚ ਓ ਲਖਵਿੰਦਰ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਾਮਲੇ ਦੀ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਵਾਸਤੇ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾਂ ਗਿਆ ਹੈ।

LEAVE A REPLY

Please enter your comment!
Please enter your name here