ਪਤਨੀ ਦੇ ਕਾਤਲ ਪਤੀ ਨੂੰ ਉਮਰ ਕੈਦ ਦੀ ਸਜ਼ਾ, ਜਿ਼ਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਸੁਣਾਇਆ ਫੈਸਲਾ

arrested-clip-art

ਫਿਰੋਜ਼ਪੁਰ, (ਦ ਸਟੈਲਰ ਨਿਊਜ਼)। ਮਾਣਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਨੇ 2019 ਦੇ ਇਕ ਮਾਮਲੇ ਵਿਚ ਇਕ ਵਿਅਕਤੀ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਜਾਣਕਾਰੀ ਅਨੁਸਾਰ ਮਹਿੰਦਰ ਕੁਮਾਰ ਵਾਸੀ ਪਿੰਡ ਪੰਨੀਵਾਲਾ ਮਾਹਲਾ ਨੇ ਆਪਣੀ ਪਤਨੀ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਮ੍ਰਿਤਕਾ ਦੀ ਭੈਣ ਦੇ ਬਿਆਨਾਂ ਤੇ ਖੁਈਆਂ ਸਰਵਰ ਥਾਣੇ ਵਿਚ ਪਰਚਾ ਦਰਜ ਹੋਇਆ ਸੀ।

Advertisements

ਕੇਸ ਦੀ ਸੁਣਵਾਈ ਤੋਂ ਬਾਅਦ ਇਸ ਕੇਸ ਵਿਚ ਮਾਣਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਅੱਜ ਦੋਸ਼ੀ ਨੂੰ ਇਹ ਸਜਾ ਸੁਣਾਈ ਗਈ ਹੈ। ਉਮਰ ਕੈਦ ਦੇ ਨਾਲ ਨਾਲ ਦੋਸ਼ੀ ਨੂੰ 10 ਹਜਾਰ ਰੁਪਏ ਜ਼ੁਰਮਾਨਾ ਵੀ ਲਗਾਇਆ ਗਿਆ ਹੈ।

LEAVE A REPLY

Please enter your comment!
Please enter your name here