ਹਾਕੀ ਇੰਡੀਆ ਨੇ ਕੀਤਾ ਹਾਕੀ ਪੰਜਾਬ ਨੂੰ ਸਸਪੇਂਡ, ਬਣਾਈ ਤਿੰਨ ਮੈਂਬਰੀ ਅਡਹਾੱਕ ਕਮੇਟੀ

ਜਲੰਧਰ (ਦ ਸਟੈਲਰ ਨਿਊਜ਼)। ਭਾਰਤ ਵਿਚ ਹਾਕੀ ਦੀ ਖੇਡ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਨੇ ਹਾਕੀ ਪੰਜਾਬ ਦੀਆਂ ਚੋਣਾਂ ਵਿਚ ਕੀਤੀ ਘਪਲੇਬਾਜੀ ਦਾ ਸਖਤ ਨੋਟਿਸ ਲੈਂਦੇ ਹੋਏ, ਕਾਰਵਾਈ ਕਰਦੇ ਪੰਜਾਬ ਹਾਕੀ ਦੇ ਪ੍ਰਧਾਨ ਤੇ ਪੰਜਾਬ ਦੇ ਖੇਡ ਮੰਤਰੀ ਓਲੰਪੀਅਨ ਪ੍ਰਗਟ ਸਿੰਘ ਨੂੰ ਵੱਡਾ ਝਟਕਾ ਦਿੱਤਾ ਹੈ। ਹਾਕੀ ਪੰਜਾਬ ਤੇ ਪੰਜਾਬ ਖੇਡ ਵਿਭਾਗ, ਪੰਜਾਬ ਵਿੱਚ ਪੈਰ ਸੰਸਾਰ ਚੁੱਕੇ “ਖੇਡ ਮਾਫ਼ੀਏ” ਵਿਰੁੱਧ ਬਤੌਰ ਖੇਡ ਵਿਸਲ੍ਹ ਬਲੋਅਰ ਲਾਮਬੰਦ ਹੋਏ ਸਾਬਕਾ ਪੀ.ਸੀ.ਐਸ. ਅਧਿਕਾਰੀ ਇਕਬਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਇੱਕਠੇ ਇਸ ਫੈਸਲੇ ਦਾ ਭਰਪੂਰ ਸਵਾਗਤ ਕਰਦੇ ਦੱਸਿਆ ਕਿ ਹਾਕੀ ਇੰਡੀਆ ਨੇ “ਹਾਕੀ ਪੰਜਾਬ” ਦੇ ਪ੍ਰਧਾਨ ਓਲੰਪੀਅਨ ਪ੍ਰਗਟ ਸਿੰਘ, ਖੇਡ ਮੰਤਰੀ ਪੰਜਾਬ ਵੱਲੋਂ ਹਾਕੀ ਪੰਜਾਬ ਦੇ ਅਹੁਦੇਦਾਰਾਂ ਦੀ ਚੋਣ ਵਿਚ ਕੀਤੀਆਂ ਘਪਲੇਬਾਜੀ ਤੇ ਬੇ-ਨਿਯਮੀਆਂ ਦਾ ਸਖਤ ਨੋਟਿਸ ਲਿਆਂਦੇ ਹੋਏ ਹਾਕੀ ਪੰਜਾਬ ਨੂੰ ਸਸਪੇਂਡ ਕੀਤਾ ਗਿਆ ਹੈ । ਸੁਰਜੀਤ ਹਾਕੀ ਸੁਸਾਇਟੀ ਦੇ 38 ਸਾਲ ਤਕ ਰਹੇ ਸਕੱਤਰ ਜਨਰਲ ਸੰਧੂ ਨੇ ਅੱਗੇ ਕਿਹਾ ਕਿ ਹਾਕੀ ਇੰਡੀਆ ਨੇ ਪੰਜਾਬ ਦੇ ਖਿਡਾਰੀਆਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਡੇ-ਟੁ-ਡੇ ਕੰਮ ਕਾਜ ਲਈ ਤਿੰਨ ਮੈਂਬਰੀ ਅਡਹਾੱਕ ਕਮੇਟੀ ਕਮੇਟੀ ਬਣਾਉਂਦੇ ਹੋਏ ਭੋਲਾ ਨਾਥ ਸਿੰਘ, ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਤੇ ਕਮਾਂਡਰ ਆਰ.ਕੇ. ਸ੍ਰੀਵਾਸਤਵਾ ਨੂੰ ਕ੍ਰਮਵਾਰ ਚੇਅਰਮੈਨ, ਮੈਂਬਰ ਅਤੇ ਕਨਵੀਨਰ ਨਿਯੁਕਤ ਗਿਆ ਹੈ ।

Advertisements

ਵਰਨਣਯੋਗ ਹੈ ਕਿ ਹਾਕੀ ਓਲੰਪੀਅਨ ਤੋਂ ਰਾਜਨੀਤਕ ਬਣੇ ਪਰਗਟ ਸਿੰਘ ਨੇ ਸਭ ਤੋਂ ਪਹਿਲਾਂ ਸਾਲ 2009 ਬਤੌਰ ਡਾਇਰੈਕਟਰ ਸਪੋਰਟਸ, ਪੰਜਾਬ, ਉਸ ਸਮੇਂ ਦੇ ਅਕਾਲੀ ਦਲ ਦੇ ਪ੍ਰਧਾਨ ਅਤੇ ਡਿਪਟੀ ਮੁੱਖ ਮੰਤਰੀ, ਪੰਜਾਬ ਸੁਖਬੀਰ ਸਿੰਘ ਬਾਦਲ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਗੰਢਤੁਪ ਕਰਕੇ ਪੰਜਾਬ ਹਾਕੀ ਐਸੋਸੀਏਸ਼ਨ ਦਾ ਕੰਟਰੋਲ, ਜੋਂ ਅਕਤੂਬਰ 2009 ਤੱਕ ਪੰਜਾਬ ਪੁਲਿਸ ਕੋਲ ਹੀ ਰਿਹਾ ਸੀ ਤੇ ਆਮ ਤੌਰ ‘ਤੇ ਡੀ.ਜੀ.ਪੀ. ਨੂੰ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਸੀ, ਤੋਂ ਖੋਹਕੇ “ਹਾਕੀ ਪੰਜਾਬ” ਨਾਮ ਦੀ ਨਵੀਂ ਸੰਸਥਾ ਕਾਇਮ ਕਰਦੇ ਹੋਏ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਤੇ ਆਪ ਸਕੱਤਰ ਜਨਰਲ ਬਣ ਗਏ ਸਨ ।

ਸੰਧੂ ਨੇ ਅੱਗੇ ਕਿਹਾ ਕਿ ਅਕਾਲੀ ਸਰਕਾਰ ਦੇ 2017 ਵਿੱਚ ਜਾਣ ਉਪਰੰਤ ਉਲੰਪੀਅਨ ਪ੍ਰਗਟ ਸਿੰਘ ਨੇ ਕਾਂਗਰਸ ਨਾਲ ਹੱਥ ਮਿਲਾਉਣ ਤੋਂ ਬਾਦ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਕੇ, ਸਥਾਨਕ ਇਕ ਕਾਰੋਬਾਰੀ ਨਿਤਿਨ ਕੋਹਲੀ ਨੂੰ ਪ੍ਰਧਾਨ ਥਾਪ ਦਿੱਤਾ ਸੀ ਅਤੇ ਇਸ ਤੋਂ ਬਾਅਦ ਆਪਸੀ ਖੇਡ ਖੇਡਦੇ ਹੋਏ ਵਾਰੀ ਵੱਟਾ ਕਰਦੇ ਆ ਰਹੇ ਹਨ ।

ਸੰਧੂ ਅਨੁਸਾਰ ਹਾਕੀ ਇੰਡੀਆ ਦੇ ਇਸ ਇਤਿਹਾਸਿਕ ਫੈਸਲੇ ਉਪਰ ਪੰਜਾਬ ਦੇ ਸਮੂਹ ਹਾਕੀ ਖਿਡਾਰੀਆਂ ਤੇ ਉਹਨਾਂ ਦੇ ਮਾਪਿਆਂ ਵਿੱਚ ਇਹ ਖ਼ਬਰ ਸੁਣਦੇ ਹੀ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਹਨਾਂ ਆਸ ਕੀਤੀ ਕਿ ਹਾਕੀ ਇੰਡੀਆ ਹੁਣ ਜਿੱਥੇ ਹਾਕੀ ਪੰਜਾਬ ਉਪਰ ਸਖ਼ਤ ਕਾਰਵਾਈ ਕੀਤੀ ਹੈ ਉਥੇ ਉਹ ਹਾਕੀ ਪੰਜਾਬ ਅਧੀਨ ਜਿਲ੍ਹਾ ਪੱਧਰ ਦੀਆਂ ਹਾਕੀ ਐਸੋਸੀਏਸ਼ਨਾਂ ਵਿਰੁੱਧ ਵੀ ਕਰਵਾਈ ਕਰਵਾਏ, ਜਿਹਨਾਂ ਨੇ ਨਾ ਤਾਂ ਕਦੀ ਜ਼ਿਲ੍ਹਾ ਹਾਕੀ ਬਾਡੀ ਦੀ ਚੌਣ ਕਰਵਾਈ ਹੈ ਅਤੇ ਨਾ ਹੀ ਕਦੀ ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਵਰਗ ਵਿੱਚ ਕਦੀ ਜ਼ਿਲ੍ਹਾ ਚੈਂਪੀਅਨਸ਼ਿਪ ਨਾ ਕਰਵਾਕੇ, ਉਬਰਦੇ ਖਿਡਾਰੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ ।

LEAVE A REPLY

Please enter your comment!
Please enter your name here