ਸੁੱਚਾ ਸਿੰਘ ਛੋਟੇਪੁਰ ਨੇ ਐਸ ਡੀ ਐਮ ਦਫਤਰ ਵਿੱਚ ਨਾਮਜ਼ਦਗੀ ਪੱਤਰ ਕੀਤੇ ਦਾਖਿਲ

ਬਟਾਲਾ ( ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਵਿਧਾਨ ਸਭਾ ਹਲਕੇ ਤੋ ਸ਼ਿਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੇ ਵਲੋਂ ਬਟਾਲਾ ਐਸ ਡੀ ਐਮ ਬਟਾਲਾ ਦੇ ਦਫਤਰ ਚ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ ਗਏ। ਇਸ ਮੌਕੇ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਉਹਨਾਂ ਵੱਲੋਂ ਸਵੇਰੇ ਗੁਰਦਵਾਰਾ ਸਾਹਿਬ ਨਤਮਸਤਕ ਹੋਕੇ ਪਰਮਾਤਮਾ ਦਾ ਅਸ਼ੀਰਵਾਦ ਲੈਕੇ ਨੋਮੀਨੇਸ਼ਨ ਫਾਈਲ ਦਾਖਿਲ ਕਰਵਾਈ ਗਈ ਹੈ, ਇਸਤੋਂ ਇਲਾਵਾ ਉਹਨਾਂ ਕਿਹਾ ਕਿ ਆਪਣੇ ਹਲਕੇ ਤੋਂ ਸਭ ਤੋਂ ਪਹਿਲੇ ਉਮੀਦਵਾਰ ਵਜੋਂ ਪੱਤਰ ਦਾਖਿਲ ਕਰਵਾਏ ਗਏ ਹਨ ਅਤੇ ਲੋਕਾਂ ਦਾ ਉਹਨਾਂ ਨੂੰ ਭਰਵਾਂ ਸਾਥ ਮਿਲ ਰਿਹਾ ਹੈ ਅਤੇ ਉਹਨਾਂ ਦੀ ਜਿੱਤ ਵੀ ਸਭ ਤੋਂ ਵੱਡੀ ਹੋਵੇਗੀ।

Advertisements

ਉਥੇ ਹੀ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪਾਰਟੀ ਵਲੋਂ ਉਹਨਾਂ ਨੂੰ ਇਕ ਮਹੀਨੇ ਪਹਿਲਾ ਹੀ ਉਮੀਦਵਾਰ ਐਲਾਨ ਦਿਤਾ ਸੀ, ਜਿਸ ਕਾਰਨ ਉਹਨਾਂ ਨੂੰ ਆਪਣੇ ਪ੍ਰਚਾਰ ਦਾ ਸਮਾਂ ਮਿਲਿਆ ਸੀ ਅਤੇ ਬਟਾਲਾ ਹਲਕੇ ਦੇ ਹਰ ਵਰਗ ਵਲੋਂ ਸਹਿਯੋਗ ਮਿਲ ਰਿਹਾ ਹੈ ।

LEAVE A REPLY

Please enter your comment!
Please enter your name here