
ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ: ਗੌਰਵ ਮੜੀਆ। ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਦੁਆਰਾ ਚੋਣ ਪ੍ਰਚਾਰ ਦੇ ਦੌਰਾਨ ਇਲਾਕੇ ਦੇ ਮੁਹੱਲਾ ਮੁਹੱਬਤ ਨਗਰ ਦਾ ਦੌਰਾ ਕੀਤਾ ਤੇ ਹਲਕੇ ਦੇ ਲੋਕਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਖੋਜੇਵਾਲ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਭਾਜਪਾ ਵਿਚ ਆਏ ਹਨ। ਚੋਣ ਪ੍ਰਚਾਰ ਦੌਰਾਨ ਹਲਕਾ ਕਪੂਰਥਲਾ ਦੇ ਲੋਕਾਂ ਦਾ ਉਨ੍ਹਾਂ ਨੂੰ ਬਹੁਤ ਪਿਆਰ ਅਤੇ ਸਮਰਥਨ ਮਿਲ ਰਿਹਾ ਹੈ। ਇਸੇ ਪਿਆਰ ਦੀ ਬਦੌਲਤ ਉਹ ਚੋਣਾਂ ਚ ਜਿੱਤ ਹਾਸਲ ਕਰਨਗੇ। ਖੋਜੇਵਾਲ ਨੇ ਵੋਟਰਾਂ ਨੂੰ ਦਿਲ ਤੋਂ ਭਰੋਸਾ ਦਿੱਤਾ ਕਿ ਉਹ ਕਪੂਰਥਲਾ ਹਲਕੇ ਦੇ ਵਿਕਾਸ ਚ ਕੋਈ ਵੀ ਕਮੀ ਨਹੀਂ ਰਹਿਣ ਦੇਣਗੇ। ਇਲਾਕੇ ‘ਚ ਪਾਣੀ ਦੀ ਸਪਲਾਈ ਤੇ ਸ਼ੁਧ ਪਾਣੀ ਇਲਾਕੇ ਦੇ ਲੋਕਾਂ ਨੂੰ ਮਹੁੱਈਆ ਕਰਵਾਉਣ ਤੇ ਸੀਵਰੇਜ ਦੀ ਸਮੱਸਿਆ ਤੋਂ ਛੁਟਕਾਰਾ ਦਵਾਉਣ ਦਾ ਕੰਮ ਪਹਿਲ ਦੇ ਆਧਾਰ ਤੇ ਕਰਨਗੇ।

ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਜਨ ਕਲਿਆਣਕਾਰੀ ਨੀਤੀਆਂ ਤੋਂ ਅੱਜ ਦੇਸ਼ ਦਾ ਹਰ ਵਰਗ ਖੁਸ਼ ਹੈ। ਜਦਕਿ ਇਸ ਤੋਂ ਪਹਿਲਾਂ ਹੋਰਨਾਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਸਵਾਰਥ ਦੀ ਰਾਜਨੀਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਗਲੀ ਸਰਕਾਰ ਭਾਜਪਾ ਦੀ ਬਣਨ ਜਾ ਰਹੀ ਹੈ। ਸਰਕਾਰ ਬਣਦਿਆਂ ਹੀ ਪੰਜਾਬ ਨੂੰ ਫਿਰ ਤੋਂ ਤਰੱਕੀ ਅਤੇ ਖੁਸ਼ਹਾਲ ਸੂਬਾ ਬਣਾਇਆ ਜਾਵੇਗਾ। ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਚੋਣਾਂ ਜਿੱਤਣ ਤੋਂ ਬਾਅਦ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ ਅਤੇ ਪਿੰਡਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ, ਜਿਸ ਤੋਂ ਹੁਣ ਤੱਕ ਲੋਕ ਵਾਂਝੇ ਰਹੇ ਹਨ। ਖੋਜੇਵਾਲ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਭਰਪੂਰ ਹੁੰਗਾਰਾ ਦਿੱਤਾ ਹੈ ਤੇ 20 ਫਰਵਰੀ ਨੂੰ ਜੋ ਨਤੀਜੇ ਆਉਣਗੇ ਉਹ ਭਾਜਪਾ ਦੇ ਪੱਖ ਨੂੰ ਮਜ਼ਬੂਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉੁਨ੍ਹਾਂ ਹਮੇਸ਼ਾ ਹਾਂ ਪੱਖੀ ਸੋਚ ਅਪਣਾਈ ਜਿਸ ਕਰਕੇ ਲੋਕਾਂ ਨੇ ਉਨ੍ਹਾਂ ਨੂੰ ਸਾਥ ਦੇਣ ਦਾ ਭਰੋਸਾ ਦਿੱਤਾ ਹੈ। ਖੋਜੇਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਸਰਕਾਰ ਰਹੀ ਹੈ ਉਸ ਨੇ ਲੈਂਡ ਮਾਫੀਆ ਮਾਈਨਿੰਗ ਮਾਫੀਆ ਨੂੰ ਵੀ ਉਤਸ਼ਾਹਤ ਕੀਤਾ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਹੀ ਸਰਕਾਰ ਚਲਾਉਣ ਦੇ ਕਾਬਲ ਨਹੀਂ ਤੇ ਇਸ ਕਰਕੇ ਪੰਜਾਬ ਦੇ ਵਿੱਚ ਡਬਲ ਇੰਜਣ ਵਾਲੀ ਸਰਕਾਰ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ ਭਾਜਪਾ ਦੇ ਵਿੱਚ ਹੀ ਅਜਿਹੀ ਕਾਬਲੀਅਤ ਹੈ ਕਿ ਉਹ ਪੰਜਾਬ ਵਿੱਚ ਸਰਕਾਰ ਸਹੀ ਢੰਗ ਨਾਲ ਚਲਾ ਸਕੇ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਰਗੜੇ ਲਾਉਂਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਸਥਿਰ ਸਰਕਾਰ ਦੀ ਲੋੜ ਹੈ।ਉਨ੍ਹਾਂ ਕਿਹਾ ਨਵਜੋਤ ਸਿੰਘ ਸਿੱਧੂ ਦਾ ਕੇਂਦਰੀ ਸੁਰੱਖਿਆ ਦੇ ਮਾਮਲੇ ਉਤੇ ਕੋਈ ਸਟੈਂਡ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਸਿਰ ਤੇ ਲੱਖਾਂ ਕਰੋੜਾਂ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ।
ਇਸ ਮੌਕੇ ਤੇ ਭਾਜਪਾ ਦੇ ਮੰਡਲ ਪ੍ਰਧਾਨ ਚੇਤਨ ਸੂਰੀ,ਜਿਲਾ ਪ੍ਰੈਸ ਸਕੱਤਰ ਰਾਕੇਸ਼ ਗੁਪਤਾ,ਜਿਲਾ ਜਰਨਲ ਸਕੱਤਰ ਐਡਵੋਕੇਟ ਚੰਦਰ ਸ਼ੇਖਰ,ਯੁਵਾ ਮੋਰਚਾ ਦੇ ਮੰਡਲ ਪ੍ਰਧਾਨ ਸੁਮੰਗ ਸ਼ਰਮਾ,ਐਡਵੋਕੇਟ ਹੈਰੀ,ਚੇਤਨ ਮੱਲ੍ਹਣ,ਦਿਨੇਸ਼ ਆਨੰਦ,ਕਮਲ ਪ੍ਰਭਾਕਰ, ਵਿਸ਼ਾਲ ਸੋਂਦੀ,ਧਰਮਵੀਰ ਮਲਹੋਤਰਾ ਬੌਬੀ,ਰਾਮ ਪਾਲ ਮੜ੍ਹੀਆਂ,ਅਸ਼ੋਕ ਮਹਾਜਨ,ਅਨੁਰਾਗ ਮਲਹੋਤਰਾ,ਰਾਜੇਸ਼ ਬਾਗਾ,ਸੰਨੀ ਭਸੀਨ,ਜਗਦੀਪ ਸਿੰਘ,ਗੌਰਵ ਮਹਾਜਨ ਆਦਿ ਹਾਜਰ ਸਨ।











