ਰੇਲਵੇ ਮੰਡੀ ਸਕੂਲ ਵਿੱਚ ਸਵੀਪ ਤਹਿਤ ਚਲਾਈ ਹਸਤਾਖ਼ਰ ਮੁਹਿੰਮ  

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ  ਜ਼ਿਲ੍ਹਾ ਚੋਣ  ਅਧਿਕਾਰੀ ਜੀ ਦੀਆਂ ਹਦਾਇਤਾਂ ਅਨੁਸਾਰ  ਸਕੂਲ ਪ੍ਰਿੰਸੀਪਲ ਲਲਿਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਸਕੂਲ ਕੈਂਪਸ ਵਿਚ ਸਵੀਪ  ਤਹਿਤ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਹਸਤਾਖ਼ਰ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਸ਼ੁਰੂਆਤ ਸਕੂਲ ਪ੍ਰਿੰਸੀਪਲ ਸ੍ਰੀਮਤੀ ਲਲਿਤਾ ਰਾਣੀ ਜੀ ਦੁਆਰਾ ਆਪਣੇ ਹਸਤਾਖ਼ਰਾਂ ਨਾਲ ਕੀਤੀ ਗਈ। ਸਕੂਲ ਸਵੀਪ ਇੰਚਾਰਜ ਸੰਜੀਵ ਅਰੋੜਾ ਦੀ ਹਾਜ਼ਰੀ ਵਿਚ ਸਮੂਹ ਅਧਿਆਪਕਾਂ ਅਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਇਸ ਮੁਹਿੰਮ ਵਿਚ ਵੱਧ ਚਡ਼੍ਹ ਕੇ ਭਾਗ ਲਿਆ । ਇਸ ਹਸਤਾਖਰ ਮੁਹਿੰਮ ਦਾ ਮੁੱਖ ਮਕਸਦ 20 ਫਰਵਰੀ 2022 ਨੂੰ ਹੋ ਰਹੀਆਂ ਪੰਜਾਬ ਵਿਧਾਨ  ਸਭਾ ਦੀਆਂ ਚੋਣਾਂ ਸੰਬੰਧੀ ਸਮੂਹ ਵੋਟਰਾਂ  ਖਾਸਕਰ ਮਹਿਲਾ ਵੋਟਰਾਂ ਅਤੇ ਨਵੇਂ ਬਣੇ ਵੋਟਰਾਂ ਨੂੰ  ਵੋਟ ਪਾਉਣ ਲਈ  ਅਤੇ ਏਥੀਕਲ ਵੋਟਿੰਗ ਲਈ  ਉਤਸ਼ਾਹਿਤ ਕਰਨਾ ਸੀ।

Advertisements

ਸਕੂਲ ਪ੍ਰਿੰਸੀਪਲ ਦੀ ਪ੍ਰੇਰਨਾ ਸਦਕਾ ਇਸ ਮੁਹਿੰਮ ਵਿਚ ਸਕੂਲੀ ਬੱਚਿਆਂ ਦੇ ਆਏ ਹੋਏ  ਮਾਪਿਆਂ ਸਹਿਤ  ਵਰਧਮਾਨ ਗਰੁੱਪ ਤੋਂ ਨਰਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ । ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਵੱਲੋਂ 20 ਫਰਵਰੀ ਨੂੰ ਰਾਸ਼ਟਰੀ ਤਿਉਹਾਰ ਦੇ ਰੂਪ ਵਿਚ ਮਨਾਏ ਜਾਣ ਲਈ ਪ੍ਰੇਰਨਾ ਦਿੱਤੀ ਗਈ ਅਤੇ  ਕਿਸੇ ਧਰਮ, ਜਾਤ ਪਾਤ ਨੂੰ ਵਿਚਾਰੇ ਬਿਨਾਂ ਬਗੈਰ ਕਿਸੇ ਲਾਲਚ ਤੋਂ ਆਪਣੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ  ਉਤਸ਼ਾਹਿਤ ਕੀਤਾ ਗਿਆ । ਇਸ ਹਸਤਾਖ਼ਰ ਮੁਹਿੰਮ ਵਿਚ ਲੈਕਚਰਾਰ ਰਵਿੰਦਰ ਕੌਰ, ਕਮਲਜੀਤ ਕੌਰ , ਸੀਮਾ, ਮਧੂ, ਆਈਰੀਨਾ, ਸੁਮਨ, ਸਤਪਾਲ, ਬੀਰਬਲ, ਰਜਨੀ ਨਾਹਰ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ। ਇਸ ਮੁਹਿੰਮ ਵਿਚ ਸਮੂਹ   ਅਧਿਆਪਕਾਂ  ਅਤੇ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਵੱਧ ਚਡ਼੍ਹ ਕੇ ਬੜੇ ਉਤਸ਼ਾਹ ਨਾਲ  ਭਾਗ ਲਿਆ ।

LEAVE A REPLY

Please enter your comment!
Please enter your name here