ਤੰਦਰੁਸਤ ਜੀਵਨ ਅਤੇ ਜ਼ਮੀਨ ਦੀ ਸਿਹਤ ਲਈ ਦਾਲਾਂ, ਸੰਤੁਲਿਤ ਖੁਰਾਕ ਦਾ ਅਹਿਮ ਹਿੱਸਾ: ਡਾ ਅਮਰੀਕ ਸਿੰਘ

ਪਠਾਨਕੋਟ,( ਦ ਸਟੈਲਰ ਨਿਊਜ਼): ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਗੁਰਵਿੰਦਰ ਸਿੰਘ ਖਾਲਸਾ ਅਤੇ  ਡਿਪਟੀ ਕਮਿਸ਼ਨਰ ਸੰਯਮ ਅਗਰਵਾਲ  ਦੇ ਦਿਸ਼ਾ ਨਿਰਦੇਸ਼ਾਂ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ “ਟਿਕਾਊ ਖੇਤੀ ਭੋਜਨ ਪ੍ਰਣਾਲੀਆਂ ਪ੍ਰਾਪਤ ਕਰਨ ਲਈ ਨੌਜਵਾਨਾਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਦਾਲਾਂ ਦੀ ਖੇਤੀ“ ਵਿਸ਼ੇ ਤੇ ਦਾਲਾਂ ਦੀ ਮਹੱਤਤਾ ਸੰਬੰਧੀ ਜਾਗਰੁਕਤਾ ਪੈਦਾ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ  ਵਿਸ਼ਵ ਦਾਲਾਂ ਦਿਵਸ ਪਿੰਡ ਨਮਾਲਾ ਵਿੱਚ ਰਾਮੇਸ਼ ਕੁਮਾਰ ਦੇ ਖੇਤਾਂ ਵਿੱਚ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕੀਤੀ । ਇਸ ਮੌਕੇ ਹੋਨਾਂ ਤੋਂ ਇਲਾਵਾ  ਗੁਰਦਿੱਤ ਸਿੰਘ ਖੇਤੀ ਵਿਸਥਾਰ ਅਫਸਰ,ਬਲਵਿੰਦਰ ਕੁਮਾਰ,ਮਨਦੀਪ ਹੰਸ ਸਹਾਇਕ ਤਕਨਾਲੋਜੀ ਪ੍ਰਬੰਧਕ( ਆਤਮਾ), ਕਿਸਾਨ ਆਗੂ ਬਲਵਿੰਦਰ ਸਿੰਘ, ਮਨਦੀਪ ਸਿੰਘ ਸ਼ਹੀਦਪੁਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Advertisements

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਮਨੁੱਖੀ ਖੁਰਾਕ ਵਿੱਚ ਦਾਲਾਂ ਦੀ ਮਹੱਤਤਾ ਨੂੰ ਸਮਝਦਿਆਂ ਸੰਯੁਕਤ ਰਾਸ਼ਟਰ ਵੱਲੋਂ ਵਿਸ਼ਵ ਪੱਧਰ ਤੇ ਹਰ ਸਾਲ 10 ਫਰਵਰੀ ਨੂੰ ਵਿਸਵ ਦਾਲਾਂ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨਾਂ ਕਿਹਾ ਕਿ  ਦਾਲਾਂ ਸਾਕਾਹਾਰੀ ਲੋਕਾਂ ਦੀ ਖੁਰਾਕ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।ਉਨਾਂ ਕਿਹਾ ਕਿ ਦਾਲਾਂ ਸਮੇਤ ਸੰਤੁਲਿਤ ਖੁਰਾਕ ਲੈਣ ਨਾਲ ਅੰਦਾਜਨ 80% ਦਿਲਾਂ ਦੇ ਰੋਗ, ਸ਼ੱਕਰ, ਮੋਟਾਪਾ ਆਦਿ ਨੂੰ ਰੋਕਿਆ ਜਾ ਸਕਦਾ ਹੈ।ਉਨਾਂ ਕਿਹਾ ਕਿ  ਦਾਲਾਂ ਵਾਲੀਆਂ ਫਸਲਾਂ ਨੂੰ ਅੰਤਰਫਸਲਾਂ ਵੱਜੋਂ ਕਾਂਸਤ ਕਰਨ ਨਾਲ ਜਿਥੇ ਵਾਧੂ ਆਮਦਨ ਮਿਲਦੀ ਹੈ ਉਥੇ ਜ਼ਮੀਨ ਸਿਹਤ ਵਿੱਚ ਸੁਧਾਰ ਹੋਣ ਨਾਲ ਮੁੱਖ ਫਸਲ ਦੀ ਪੈਦਾਵਾਰ ਵੀ ਵਧਦੀ ਹੈ।ਉਨਾਂ ਕਿਹਾ ਕਿ ਪੰਜਾਬ ਵਿੱਚ ਸਾਉਣੀ ਦੌਰਾਨ ਕੁੱਲ 12.6 ਹਜ਼ਾਰ ਹੈਕਟੇਅਰ ਰਕਬੇ ਵਿੱਚ ਦਾਲਾਂ (ਮੂਗੀ, ਮਾਂਹ ਅਤੇ ਅਰਹਰ) ਅਤੇ ਹਾੜੀ ਦੌਰਾਨ 1.15 ਹਜ਼ਾਰ ਹੈਕਟੇਅਰ ਰਕਬੇ ਵਿੱਚ ਦਾਲਾਂ(ਛੋਲੇ,ਮਸਰ) ਦੀ ਕਾਸਤ ਕੀਤੀ ਜਾਂਦੀ ਹੈ,ਜਿਸ ਨੂੰ ਵਧਾਉਣ ਦੀ ਜ਼ਰੂਰਤ ਹੈ।ਉਨਾਂ ਕਿਹਾ ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੀ ਵਧਦੀ ਸਮੱਸਿਆ ਦਾਲਾਂ ਹੇਠ ਰਕਬਾ ਵਧਾਉਣ ਨਾਲ ਘਟਾਈ ਜਾ ਸਕਦੀ ਹੈ।

ਉਨਾਂ ਕਿਹਾ ਕਿ ਦਾਲਾਂ ਦੀ ਕਾਸ਼ਤ ਕਰਨ ਨਾਲ ਰਸਾਇਣਕ ਖਾਦਾਂ ਤੇ ਨਿਰਭਰਤਾ ਘਟਣ ਨਾਲ ਖੇਤੀ ਲਾਗਤ ਖਰਚੇ ਘੱਟ ਹੁੰਦੇ ਹਨ।ਉਨਾਂ ਕਿਹਾ ਕਿ ਦਾਲਾਂ ਵਾਲੀਆ ਫਸਲਾਂ ਦੀਆਂ ਜੜਾਂ ਵਿੱਚ ਹਵਾ ਵਿੱਚੋਂ ਨਾਈਟਰੋਜਨ ਖਿੱਚਣ ਦੀ ਸਮਰੱਥਾ ਹੁੰਦੀ ਹੈ ਜੋ ਫਸਲ ਦੀ ਜ਼ਰੂਰਤ ਪੂਰੀ ਕਰਦੀ ਹੈ ਅਤੇ ਨਾਈਟਰੋਜਨ ਦਾ ਕੁਝ ਹਿੱਸਾ ਜ਼ਮੀਨ ਵਿੱਚ ਅਗਲੀ ਫਸਲ ਲਈ ਰਹਿ ਜਾਂਦਾ ਹੈ।ਉਨਾਂ ਕਿਹਾ ਕਿ ਛੋਲੇ ਜ਼ਮੀਨ ਵਿੱਚ ਤਕਰੀਬਨ 44 ਕਿਲੋ ਅਤੇ ਮਸਰ 34 ਕਿਲੋ ਨਾਈਟਰੋਜਨ ਪ੍ਰਤੀ ਏਕੜ ਜ਼ਮੀਨ ਵਿੱਚ ਜ਼ਜ਼ਬ ਕਰਦੇ ਹਨ।ਉਨਾਂ ਕਿਹਾ ਕਿ ਭਾਵੇਂ ਝੋਨਾ-ਕਣਕ ਫਸਲੀ ਚੱਕਰ ਤੋਂ ਕਿਸਾਨਾਂ ਨੂੰ ਵਧੇਰੇ ਆਮਦਨ ਹੁੰਦੀ ਹੈ ਪ੍ਰੰਤੂ ਇਸ ਫਸਲੀ ਚੱਕਰ ਨਾਲ ਕੁਦਰਤੀ ਸੋਮਿਆਂ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ ਅਤੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਜਾ ਰਿਹਾ ਹੈ।    

LEAVE A REPLY

Please enter your comment!
Please enter your name here