ਫ਼ਿਰੋਜ਼ਪੁਰ: ਸ਼ਹਿਰੀ ਹਲਕੇ ਦੇ ਪਿੰਡ ਕਮਾਲਾ ਮਿੱਡੂ ਵਿਖੇ 51 ਪਰਿਵਾਰ ਕਾਂਗਰਸ ’ਚ ਸ਼ਾਮਿਲ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਫ਼ਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਅੰਦਰ ਅਕਾਲੀ ਦਲ ਨੂੰ ਲੱਗ ਰਹੇ ਝਟਕੇ ਰੁਕਣ ਦਾ ਨਾਮ ਨਹੀਂ ਲੈ ਰਹੇ ਤੇ ਰੋਜ਼ ਦਿਹਾੜੇ ਵਾਂਗ ਅਕਾਲੀ-ਭਾਜਪਾਈ ਵਰਕਰ ਧੜਾ ਧੜ ਪਾਰਟੀਆਂ ਛੱਡ ਕਾਂਗਰਸ ’ਚ ਸ਼ਾਮਿਲ ਹੋ ਰਹੇ ਹਨ।

Advertisements

ਪਿੰਡ ਕਮਾਲਾ ਮਿੱਡੂ ਵਿਖੇ ਇਕ ਸਾਦੇ ਸਮਾਗਮ ਦੌਰਾਨ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਪਹੁੰਚਣ ਸਮੇਂ ਕਾਂਗਰਸ ਨੂੰ ਉਦੋਂ ਵੱਡਾ ਬਲ ਮਿਲਿਆ, ਜਦੋਂ 51 ਦੇ ਕਰੀਬ ਪਰਿਵਾਰਾਂ ਨੇ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰਦਿਆਂ ਕਾਂਗਰਸ ’ਚ ਸ਼ਾਮਿਲ ਹੋਣ ਦਾ ਐਲਾਣ ਕਰ ਦਿੱਤਾ, ਜਿਨਾਂ ਦਾ ਸਵਾਗਤ ਵਿਧਾਇਕ ਪਿੰਕੀ ਨੇ ਕਰਦਿਆਂ ਕਿਹਾ ਕਿ ਉਹ ਪਛੜੇ ਜਾਣੇ ਜਾਂਦੇ ਫ਼ਿਰੋਜ਼ਪੁਰ ਸਰਹੱਦੀ ਹਲਕੇ ਨੂੰ ਵਿਕਸਤ ਸ਼ਹਿਰਾਂ ਦੀ ਕਤਾਰ ’ਚ ਖੜਾ ਕਰਨ ਲਈ ਸਮੇਂ ਦੀਆਂ ਸਮੂਹ ਸਹੂਲਤਾਂ ਨਾਲ ਇਲਾਕੇ ਨੂੰ ਲੈਸ ਕਰਨ ਵਾਸਤੇ ਸਿਆਸਤ ’ਚ ਕੁੱਦੇ ਸਨ ਤੇ ਸੇਵਾ ਨੂੰ ਸਮਰਪਿਤ ਹੋ ਵਿਕਾਸ ਇਕਸਾਰ ਕਰਵਾ ਸਭ ਨੂੰ ਸਹੂਲਤਾਂ ਦੇਣਾ ਹੀ ਆਪਣਾ ਮੁੱਖ ਕਾਰਜ ਸਮਝ ਸੇਵਾ ਨਿਭਾਅ ਰਹੇ ਹਨ। ਪਾਰਟੀ ’ਚ ਸ਼ਾਮਿਲ ਹੋਏ ਨਵੇਂ ਵਰਕਰਾਂ ਨੂੰ ਪੂਰਾ ਮਾਣ-ਸਨਮਾਨ ਦੇਣ ਦਾ ਵਿਸ਼ਵਾਸ ਦਿਵਾਉਂਦੇ ਹੋਏ ਵਿਧਾਇਕ ਪਿੰਕੀ ਨੇ ਕਿਹਾ ਕਿ ਬਹੁਪੱਖੀ ਵਿਕਾਸ ਕਰਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਸ ਮੌਕੇ ਕਸ਼ਮੀਰ ਸਿੰਘ, ਗੁਰਵਿੰਦਰ ਸਿੰਘ ਸਾਬਕਾ ਸਰਪੰਚ, ਬਲਜਿੰਦਰ ਸਿੰਘ, ਅੰਗਰੇਜ਼ ਸਿੰਘ, ਮੇਜਰ ਸਿੰਘ, ਜੰਗੀਰ ਸਿੰਘ, ਦਰਸ਼ਨ ਸਿੰਘ, ਹੀਰਾ ਸਿੰਘ, ਗੁਰਸੇਵਕ ਸਿੰਘ, ਲਖਵਿੰਦਰ ਸਿੰਘ, ਕਰਮ ਸਿੰਘ, ਧਰਮ ਸਿੰਘ, ਜਗਤਾਰ ਸਿੰਘ, ਬਚਨ ਸਿੰਘ, ਸਾਹਨ ਸਿੰਘ ਮੈਂਬਰ ਪੰਚਾਇਤ, ਜਗਦੀਪ ਸਿੰਘ, ਜਗਦੇਵ ਸਿੰਘ ਡਾਕਟਰ, ਤੇਜ਼ ਸਿੰਘ, ਸੂਬਾ ਸਿੰਘ, ਪਿੰਦਰਪਾਲ ਸਿੰਘ ਆਦਿ ਨੇ ਕਿਹਾ ਕਿ ਆਜ਼ਾਦੀ ਦੇ ਸਮੇਂ 75 ਸਾਲਾਂ ਬਾਅਦ ਉਨਾਂ ਨੂੰ ਵਿਕਾਸ ਹੋਇਆ ਤੇ ਹੁੰਦਾ ਨਜ਼ਰ ਆ ਰਿਹਾ ਹੈ। ਉਹ ਵੀ ਬਿਨਾਂ ਕਿਸੇ ਪੱਖ-ਪਾਤ ਦੇ, ਜਿਸ ਕਰਕੇ ਅੱਜ ਸ਼ਹਿਰੀ ਹਲਕੇ ਦਾ ਵਿਕਾਸ ਪਸੰਦ ਵਾਸੀ ਆਪੋ ਆਪਣੀਆਂ ਪਾਰਟੀ ਛੱਡ ਕਾਂਗਰਸ ਦੇ ਰੰਗ ’ਚ ਰੰਗਣਾ ਚਾਹੰੁਦਾ ਹੈ ਤਾਂ ਜੋ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਹੱਥ ਮਜ਼ਬੂਤ ਕਰਕੇ ਇਸ ਵਿਕਾਸ ਨੁਮਾ ਚੱਲ ਰਹੀ ਲਹਿਰ ਨੂੰ ਨਿਰੰਤਰ ਜਾਰੀ ਰੱਖਿਆ ਜਾ ਸਕੇ।

LEAVE A REPLY

Please enter your comment!
Please enter your name here