Friday, October 23, 2026
Home Hoshiarpur ਜ਼ਿਲ੍ਹੇ ਵਿੱਚ ਕੋਵਿਡ-19 ਦੇ 22 ਪਾਜੇਟਿਵ ਮਰੀਜ, 2 ਮੌਤਾ

ਜ਼ਿਲ੍ਹੇ ਵਿੱਚ ਕੋਵਿਡ-19 ਦੇ 22 ਪਾਜੇਟਿਵ ਮਰੀਜ, 2 ਮੌਤਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼) : ਕੋਵਿਡ-19 ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 2233 ਨਵੇਂਸੈਪਲ ਲੈਣ ਨਾਲ ਅਤੇ 2031 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ-19 ਦੇ 22 ਪਾਜੇਟਿਵ ਮਰੀਜ ਆਏ ਹਨ ਅਤੇ 02 ਮੌਤਾਂ ਵੀ ਹੋਈਆਂ ਹਨ। ਉਨਾਂ ਦੱਸਿਆ ਕਿ ਹੁਣ ਤੱਕ  ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ  ਜ਼ਿਲ੍ਹੇ ਦੇ ਸੈਪਲਾਂ ਵਿੱਚੋ 37751 ਹੈ  ਅਤੇ ਬਾਹਰਲੇ ਜ਼ਿਲਿਆਂ ਤੋਂ 2832 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 40583 ਹੋ ਗਏ ਹਨ । ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ-19 ਦੇ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 1089952 ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ , 1049989 ਸੈਪਲ  ਨੈਗਟਿਵ ਹਨ ।  ਜਦ ਕਿ 4024 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 1088 ਹੈ । ਐਕਟਿਵ ਕੇਸਾ ਦੀ ਗਿਣਤੀ  358 ਹੈ, ਜਦਕਿ ਠੀਕ ਹੋਏ ਮਰੀਜਾਂ ਦੀ ਗਿਣਤੀ 39137 ਹੈ। 

Advertisements

ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਮੀਡੀਆ ਰਾਹੀਂ  ਜ਼ਿਲ੍ਹਾ  ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਭਾਵੇਂ ਹੁਣ ਕਰੋਨਾ ਦੇ ਕੇਸਾਂ ਵਿੱਚ ਥੋੜੀ ਕਮੀ ਆਈ ਹੈ ,ਪਰ ਇਸ ਕਮੀ ਨੂੰ  ਬਰਕਰਾਰ ਰੱਖਣ ਲਈ ਵੈਕਸੀਨੇਸ਼ਨ ਅਤੇ ਕੋਵਿਡ ਉਚਿਤ ਵਿਵਹਾਰ ਜਿਵੇਂ ਜਨਤਕ ਥਾਵਾਂ ਤੇ ਜਾਂ ਘਰ ਤੋਂ  ਬਾਹਰ ਜਾਣ ਸਮੇਂ  ਮਾਸਕ ਲਗਾਉਣਾ, ਸਮਾਜਿਕ ਦੂਰੀ ਅਤੇ ਸਮੇਂ ਸਮੇਂ ਸਿਰ ਹੱਥਾਂ ਦੀ ਸਫਾਈ ਰੱਖਣਾ ਆਦਿ ਕਰੋਨਾ ਤੋਂ ਬਚਾਓ ਦਾ ਕਾਰਗਰ ਉਪਰਾਲਾ ਹੈ ।

LEAVE A REPLY

Please enter your comment!
Please enter your name here