ਕੋਰੋਨਾ ਗਾਇਡਲਾਇਨ ਦਾ ਪਾਲਣ ਕਰਦੇ ਹੋਏ ਪਿੰਡ ਸਤੌਰ ਵਿੱਚ ਪਈਆਂ ਵੋਟਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਿੰਡ ਸਤੌਰ ਵਿੱਚ ਵਿਧਾਨਸਭਾ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਚੋਣ ਕਮੀਸ਼ਨ ਵਲੋਂ ਵੀ ਕੋਰੋਨਾ ਦੇ ਮੱਦੇਨਜ਼ਰ ਪੋਲਿੰਗ ਬੂਥ ਦੇ ਬਾਹਰ ਖਾਸ ਤਿਆਰੀਆਂ ਕੀਤੀਆ ਗਈਆਂ ਸਨ। ਬੀਐਲਓ ਰਣਜੀਤ ਸਿੰਘ, ਭੁਪਿੰਦਰ ਸਿੰਘ ਅਤੇ ਪਰਗਟ ਸਿੰਘ ਨੇ ਕੋਰੋਨਾ ਗਾਈਡਲਾਇਨ ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟਰਾਂ ਨੂੰ ਵੋਟ ਪਾਉਣ ਤੋ ਪਹਿਲਾਂ ਮਾਸਕ ਅਤੇ ਦਸਤਾਨੇ ਦਿੱਤੇ। ਇਸ ਦੌਰਾਨ ਵੋਟਰਾਂ ਨੂੰ ਉਚਿਤ ਦੂਰੀ ਬਣਾਏ ਰੱਖਣ ਲਈ ਵੀ ਜਗਰੂਕ ਕੀਤਾ।

Advertisements

ਇਸ ਦੌਰਾਨ ਪਿੰਡ ਦੇ ਸਰਪੰਚ ਸੁਨੀਤਾ ਦੇਵੀ ਵੀ ਮੌਜੂਦ ਰਹੇ। ਮਤਦਾਨ ਤੋ ਬਾਅਦ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ।

LEAVE A REPLY

Please enter your comment!
Please enter your name here