ਪੁਤਿਨ ਦੀ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੂੰ ਚੇਤਾਵਨੀ, ਜੇਕਰ ਉਸਦੇ ਰਾਹ ਵਿਚ ਰੁਕਾਵਟਾਂ ਪਾਈਆਂ ਤਾਂ ਪ੍ਰਮਾਣੂ ਹਥਿਆਰ ਵਰਤਣ ਤੋਂ ਨਹੀਂ ਕਰੇਗਾ ਗੁਰੇਜ਼

ਦਿੱਲੀ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਯੂਕਰੇਨ ‘ਤੇ ਰੂਸ ਦੇ ਜ਼ਬਰਦਸਤ ਹਮਲੇ ਤੋਂ ਬਾਅਦ ਵੀਰਵਾਰ ਨੂੰ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਫੋਨ ਕੀਤਾ ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ। ਇਸ ਤੋਂ ਬਾਅਦ ਰੂਸ ਨੇ ਇਕ ਬਿਆਨ ‘ਚ ਕਿਹਾ ਕਿ ਗੱਲਬਾਤ ਸਿਰਫ ਯੂਕਰੇਨ ਨੂੰ ਨਿਰਪੱਖ ਸੂਬਾ ਐਲਾਨ ਕਰਨ ਲਈ ਹੋਵੇਗੀ। ਇਸ ‘ਤੇ ਕੋਈ ਸਹਿਮਤੀ ਨਾ ਹੋਣ ਕਾਰਨ ਗੱਲਬਾਤ ਅੱਗੇ ਨਹੀਂ ਵਧ ਸਕੀ। ਇਸ ਦੌਰਾਨ ਰੂਸ ਨੇ ਫਿਰ ਤੋਂ ਗੱਲਬਾਤ ਦੇ ਸੰਕੇਤ ਦਿੱਤੇ ਹਨ। ਪਰ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਗੱਲਬਾਤ ਉਸ ਦੀਆਂ ਸ਼ਰਤਾਂ ‘ਤੇ ਹੀ ਹੋਵੇਗੀ।

Advertisements

ਹਾਲਾਂਕਿ ਰੂਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਯੂਕਰੇਨ ‘ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਅੱਗੇ ਵਧ ਰਿਹਾ ਹੈ ਅਤੇ ਉਹ ਉੱਥੋਂ ਦੀ ਮੌਜੂਦਾ ਸਰਕਾਰ ਨੂੰ ਹਟਾਉਣ ਦੀ ਵੀ ਤਿਆਰੀ ਕਰ ਰਿਹਾ ਹੈ। ਰੂਸ ਨੇ ਯੂਕਰੇਨ ਦਾ ਸਮਰਥਨ ਕਰਨ ਦੀ ਗੱਲ ਕਰਨ ਵਾਲੇ ਸਾਰੇ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਦੇ ਰਾਹ ਵਿਚ ਰੁਕਾਵਟਾਂ ਪਾਈਆਂ ਗਈਆਂ ਤਾਂ ਉਸ ਕੋਲ ਬਦਲ ਵਜੋਂ ਪ੍ਰਮਾਣੂ ਹਥਿਆਰ ਵੀ ਹਨ, ਜਿਨ੍ਹਾਂ ਦੀ ਵਰਤੋਂ ਕਰਨ ਤੋਂ ਉਹ ਗੁਰੇਜ਼ ਨਹੀਂ ਕਰੇਗਾ। ਰੂਸ ਦੇ ਬਿਆਨਾਂ ਵਿੱਚ ਅਮਰੀਕਾ ਬਾਰੇ ਹੀ ਸਿੱਧਾ ਸੰਕੇਤ ਦਿੱਤਾ ਗਿਆ ਹੈ। ਹਾਲਾਂਕਿ ਰੂਸ ਵੱਲੋਂ ਅਮਰੀਕਾ ਦਾ ਨਾਂ ਨਹੀਂ ਲਿਆ ਗਿਆ ਹੈ। ਇਸ ਦੌਰਾਨ ਕੀਵ ਵਿੱਚ ਭਿਆਨਕ ਲੜਾਈ ਜਾਰੀ ਹੈ। ਬੀਤੀ ਰਾਤ ਕੀਵ ‘ਚ ਕਈ ਥਾਵਾਂ ‘ਤੇ ਹੋਏ ਬੰਬ ਧਮਾਕਿਆਂ ਨਾਲ ਸ਼ਹਿਰ ਹਿੱਲ ਗਿਆ ਅਤੇ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ। ਰੂਸ ਦੀ ਬੰਬਾਰੀ ਨਾਲ ਇੱਥੋਂ ਦੇ ਕਈ ਘਰ ਬਰਬਾਦ ਹੋ ਗਏ ਹਨ। ਲੋਕਾਂ ਨੂੰ ਬਚਣ ਲਈ ਬੰਕਰਾਂ ਜਾਂ ਬੇਸਮੈਂਟਾਂ ਵਿੱਚ ਸ਼ਰਨ ਲੈਣੀ ਪੈਂਦੀ ਹੈ।

LEAVE A REPLY

Please enter your comment!
Please enter your name here