ਸ਼ਾਲੀਮਾਰ ਬਾਗ ਵਿਚ ਬਣੀ ਲਾਇਬ੍ਰੇਰੀ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਬਣੀ ਖੰਡਰ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ:ਗੌਰਵ ਮੜੀਆ। ਵਿਰਾਸਤੀ ਸ਼ਹਿਰ ਦਾ ਦਿੱਲ ਸ਼ਾਲੀਮਾਰ ਬਾਗ ਨੇ ਰਾਜਿਆਂ ਸਮੇਂ ਆਪਣੀ ਵੱਖਰੀ ਪਹਿਚਾਣ ਬਣਾਈ ਸੀ ਪਰ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੀ ਅਨਦੇਖੀ ਦੇ ਕਾਰਨ ਸ਼ਾਲੀਮਾਰ ਬਾਗ ਦੀ ਹਾਲਤ ਬਹੁਤ ਖ਼ਰਾਬ ਹੈ ਬਾਗ ਦੇ ਝੂਲੇ ਟੁੱਟੇ ਹੋਏ ਹਨ, ਲਾਇਬ੍ਰੇਰੀ ਖੰਡਰ ਬਣ ਚੁੱਕੀ ਹੈ, ਜਿਸ ਪਾਸੇ ਕਿਸੇ ਵੀ ਅਧਿਕਾਰੀ ਦਾ ਕੋਈ ਧਿਆਨ ਨਹੀਂ ਹੈ, ਨਗਰ ਕੌਂਸਲ ਤੋਂ ਨਿਗਮ ਦਾ ਦਰਜਾ ਮਿਲਣ ਤੋਂ ਬਾਅਦ ਕਾਰਪੋਰੇਸ਼ਨ ਨੇ ਮੇਅਰ, ਡਿਪਟੀ ਸੀਨੀਅਰ ਮੇਅਰ ਤੇ ਹੋਰ ਅਧਿਕਾਰੀਆਂ ਦੇ ਬੈਠਣ ਦੀ ਸੁਵਿਧਾ ਲਈ ਕਮਰੇ ਬਣਾਉਣ ਨੂੰ ਧਿਆਨ ਦਿੱਤਾ ਜਾ ਰਿਹਾ ਹੈ।

Advertisements

ਲਾਇਬ੍ਰੇਰੀ ਦੀ ਮੁਰੰਮਤ ਲਈ 5 ਲੱਖ ਰੁਪਏ ਆਏ ਹਨ: ਈ.ਓ.
ਇਸ ਸਬੰਧੀ ਨਿਗਮ ਦੇ ਈ.ਓ. ਬਿ੍ਰਜ ਮੋਹਨ ਤਿਰਪਾਠੀ ਨੇ ਕਿਹਾ ਕਿ ਬਾਗ ਵਿਚ ਬਣੀ ਲਾਈਬ੍ਰੇਰੀ ਲਈ 5 ਲੱਖ ਰੁਪਏ ਆਏ ਹੋਏ ਹਨ ਜਿਸਨੂੰ ਠੇਕੇਦਾਰ ਵਲੋਂ ਬਣਾਇਆ ਜਾਣਾ ਹੈ। ਦੂਜੇ ਪਾਸੇ ਠੇਕੇਦਾਰ ਪੁਨੀਤ ਨਾਲ ਸੰਪਰਕ ਕਰਨ ’ਤੇ ਉਸਨੇ ਦੱਸਿਆ ਕਿ ਉਨ੍ਹਾਂ ਨੂੰ ਲਾਇਬ੍ਰੇਰੀ ਬਣਾਉਣ ਸਬੰਧੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ, ਫਿਰ ਵੀ ਉਹ ਇਕ ਵਾਰ ਆਪਣਾ ਸ਼ੈਡਯੂਲ ਚੈੱਕ ਕਰਕੇ ਦੱਸਣਗ। ਜ਼ਿਕਰਯੋਗ ਹੈ ਕਿ ਬਾਗ ਵਿਚ ਬਣੀ ਲਾਇਬ੍ਰੇਰੀ ਦਾ ਨੀਂਹ ਪੱਥਰ 25 ਸਤੰਬਰ 1978 ਨੂੰ ਡੀ.ਸੀ. ਪੀ.ਡੀ. ਵਸ਼ਿਸ਼ਟ ਨੇ ਰੱਖਿਆ ਸੀ। ਜਿੱਥੇ ਉਸ ਸਮੇਂ ਪੜਣ ਲਈ ਕਿਤਾਬਾਂ, ਅਖਬਾਰਾਂ ਦੇ ਕੇਂਦਰ ਹੋਇਆ ਕਰਦਾ ਸੀ ਤੇ ਨੌਜਵਾਨ ਤੇ ਬਜ਼ੁਰਗ ਸਵੇਰ ਦੀ ਸੈਰ ਸਮੇਂ ਇੱਥੇ ਆ ਕੇ ਅਖ਼ਬਾਰਾਂ ਤੇ ਕਿਤਾਬਾਂ ਪੜ੍ਹ ਕੇ ਆਪਣੇ ਗਿਆਨ ਵਿਚ ਵਾਧਾ ਕਰਦੇ ਸਨ ੍ਟ ਪ੍ਰੰਤੂ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਅਧਿਕਾਰੀਆਂ ਦੀ ਅਣਦੇਖੀ ਕਾਰਨ ਇਹ ਲਾਇਬ੍ਰੇਰੀ ਖੰਡਰ ਵਿਚ ਤਬਦੀਲ ਹੋਣੀ ਸ਼ੁਰੂ ਹੋ ਗਈ, ਜਿਸਦੇ ਚੱਲਦੇ ਲਾਇਬ੍ਰੇਰੀ ਵਿਚ ਲੋਕਾਂ ਦਾ ਆਉਣਾ ਵੀ ਘੱਟ ਗਿਆ। ਸਾਲ 2006 ਵਿਚ ਇਸਦੀ ਦੁਬਾਰਾ ਮੁਰੰਮਤ ਕੀਤੀ ਗਈ ਸੀ। ਹੁਣ 16 ਸਾਲ ਲੰਘ ਚੁੱਕੇ ਹਨ ਪ੍ਰੰਤੂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਤੇ ਨਿਗਮ ਅਧਿਕਾਰੀਆਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਵਿਭਾਗੀ ਸੂਤਰਾਂ ਮੁਤਾਬਿਕ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਲਾਇਬ੍ਰੇਰੀ ਦੀ ਮੁਰੰਮਤ ਦੇ ਲਈ ਇਕ ਲੱਖ ਰੁਪਏ ਗ੍ਰਾਂਟ ਦੇਣ ਦਾ ਵਾਅਦਾ ਕੀਤਾ ਸੀ, ਪ੍ਰੰਤੂ ਉਹ ਗ੍ਰਾਂਟ ਵੀ ਨਹੀਂ ਮਿਲੀ। ਦੱਸਣਯੋਗ ਹੈ ਕਿ ਸ਼ਾਲੀਮਾਰ ਬਾਗ ਵਿਚ ਨਿਗਮ ਦਾ ਦਫ਼ਤਰ ਮੌਜੂਦ ਹ। ਸਾਲ 2021 ਤੋਂ ਪਹਿਲਾਂ ਇਹ ਕੌਂਸਲ ਹੋਇਆ ਕਰਦੀ ਸੀ, ਤਦ ਅਧਿਕਾਰੀ ਗ੍ਰਾਂਟ ਨਾ ਆਉਣ ਦਾ ਬਹਾਨਾ ਲਗਾਉਂਦੇ ਸਨ। ਪ੍ਰੰਤੂ ਫਰਵਰੀ 2021 ਵਿਚ ਕਾਰਪੋਰੇਸ਼ਨ ਚੋਣਾਂ ਤੋਂ ਬਾਅਦ ਨਿਗਮ ਦੇ ਦਫਤਰ ਵਿਚ ਮੇਅਰ, ਡਿਪਟੀ ਸੀਨੀਅਰ ਮੇਅਰ, ਡਿਪਟੀ ਮੇਅਰ ਤੇ ਹੋਰ ਅਧਿਕਾਰੀਆਂ ਦੇ ਬੈਠਣ ਲਈ ਆਲੀਸ਼ਨ ਕਮਰੇ ਬਣਾਏ ਗਏ, ਪ੍ਰੰਤੂ ਉਸ ਵਿਚ ਬੈਠੇ ਕਿਸੇ ਵੀ ਅਧਿਕਾਰੀ ਦਾ ਧਿਆਨ ਸ਼ਾਲੀਮਾਰ ਬਾਗ ਦੀ ਸੁੰਦਰਤਾ ਵਿਚ ਚਾਰ ਚੰਨ ਲਗਾਉਣ ਵੱਲ ਨਹੀਂ ਗਿਆ।
ਜਲਦ ਹੀ ਲਾਇਬ੍ਰੇਰੀ ਦੀ ਮੁਰੰਮਤ ਕਰਵਾਕੇ ਉਸਨੂੰ ਲੋਕਾਂ ਲਈ ਖ਼ੂਬਸੂਰਤ ਬਣਾਇਆ ਜਾਵੇਗਾ: ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ
ਇਸ ਸਬੰਧੀ ਜਦੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਕੁੱਝ ਸਮਾਂ ਪਹਿਲਾਂ ਹੀ ਭਾਸ਼ਾ ਵਿਭਾਗ ਵਿਚ ਆਏ ਹਨ ਤੇ ਲਾਇਬ੍ਰੇਰੀ ਦਾ ਐਡੀਸ਼ਨਲ ਚਾਰਜ 12 ਜਨਵਰੀ ਨੂੰ ਹੀ ਉਨ੍ਹਾਂ ਨੂੰ ਮਿਲਿਆ ਹੈ ਤੇ ਇਸ ਸ਼ਾਲੀਮਾਰ ਬਾਗ ਦੀ ਲਾਇਬ੍ਰੇਰੀ ਸਬੰਧੀ ਉਨ੍ਹਾਂ ਨੂੰ ਨਹੀਂ ਪਤਾ ਸੀ ਤੇ ਕੱਲ ਹੀ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਤੇ ਹੁਣ ਇਸਨੂੰ ਵਧੀਆ ਢੰਗ ਨਾਲ ਬਣਾਇਆ ਜਾਵੇਗਾ ਤਾਂ ਜੋ ਲੋਕ ਵੱਧ ਤੋਂ ਵੱਧ ਇਸ ਲਾਇਬ੍ਰੇਰੀ ਨਾਲ ਜੁੜ ਸਕਣ।

LEAVE A REPLY

Please enter your comment!
Please enter your name here