ਪੁਲਸ ਲਾਈਨ ਫਿਰੋਜ਼ਪੁਰ ਵਿਖੇ ਮਨਾਇਆ ਗਿਆ ਮਹਿਲਾ ਦਿਵਸ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਮਾਣਯੋਗ ਵਧੀਕ ਡਾਇਰੈਕਟਰ ਜਨਰਲ ਕਮਿਊਨਿਟੀ ਅਫੇਅਰਜ਼ ਡਵੀਜ਼ਨ ਕਮ ਵੂਮੈਨ ਐਂਡ ਚਾਈਲਡ ਅਫੇਅਰ ਪੰਜਾਬ ਜੀ ਦੇ ਹੁਕਮਾਂ ਅਨੁਸਾਰ ਐੱਸਐੱਸਪੀ ਫਿਰੋਜ਼ਪੁਰ ਨਰਿੰਦਰ ਭਾਰਗਵ ਦੀ  ਅਗਵਾਈ ਹੇਠ ਪੁਲਸ ਲਾਈਨ ਫਿਰੋਜ਼ਪੁਰ ਵਿਖੇ  ਮਹਿਲਾ ਦਿਵਸ ਮਨਾਇਆ ਗਿਆ। ਇਸ ਦੌਰਾਨ ਸਿਵਲ ਹਸਪਤਾਲ ਦੇ ਮਾਹਿਰ ਮਹਿਲਾ ਡਾਕਟਰਾਂ ਦੀ ਮਦਦ ਨਾਲ ਜ਼ਿਲਾ ਪੁਲਿਸ ਫਿਰੋਜ਼ਪੁਰ ਵਿਚ ਤੈਨਾਤ ਮਹਿਲਾ ਕਰਮਚਾਰਨਾਂ, ਪੁਲਸ ਲਾਈਨ ਫਿਰੋਜ਼ਪੁਰ ਦੇ ਕੁਆਰਟਰਾਂ ਵਿਚ ਰਹਿ ਰਹੇ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਿਕ ਮੈਂਬਰਾਂ (ਔਰਤਾਂ) ਅਤੇ ਪ੍ਰਾਈਵੇਟ ਔਰਤਾਂ ਨੂੰ ਔਰਤਾਂ ਵਿਚ ਗਾਇਨੀ ਰੋਗ ਅਤੇ ਕੈਂਸਰ ਦੇ ਵਧ ਰਹੇ ਰੋਗਾਂ ਬਾਰੇ ਜਾਗਰੂਕ  ਕੀਤਾ ਗਿਆ।

Advertisements

ਇਸ ਮੌਕੇ ਐਸਐਸਪੀ ਨਰਿੰਦਰ ਭਾਰਗਵ ਨੇ 181, ਸਾਂਝ ਸ਼ਕਤੀ ਵੂਮੈਨ ਹੈਲਪਲਾਈਨ ,ਵੂਮੈਨ ਹੈਲਪ ਡੈਕਸ ਅਤੇ ਸੈਕਸੂਅਲ ਹਰਾਸਮੈਂਟ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਲਈ ਇੱਕ ਵਿਸ਼ੇਸ਼ ਹੈਲਪਲਾਈਨ 181 ਵਿਸ਼ੇਸ਼ ਤੌਰ `ਤੇ ਕੰਮ ਕਰ ਰਹੀ ਹੈ ਜਿੱਥੇ ਔਰਤਾਂ ਆਪਣੀਆਂ ਸਿ਼ਕਾਇਤਾਂ ਦਰਜ ਕਰਾਵ ਸਕਦੀਆਂ ਹਨ, ਉਨ੍ਹਾਂ ਕਿਹਾ ਕਿ ਇਨ੍ਹਾਂ ਸਿ਼ਕਾਇਤਾਂ ਦਾ ਨਿਪਟਾਰਾ ਪੰਜਾਬ ਪੁਲਿਸ ਮਹਿਲਾ ਮਿੱਤਰਾਂ (ਮਹਿਲਾ ਪੁਲਿਸ ਅਧਿਕਾਰੀ) ਵੱਲੋਂ ਥਾਣਿਆਂ ਵਿੱਚ ਸਥਾਪਿਤ ਮਹਿਲਾ ਪੁਲਿਸ ਡੈਸਕਾਂ `ਤੇ ਕੀਤਾ ਜਾਂਦਾ ਹੈ।

LEAVE A REPLY

Please enter your comment!
Please enter your name here