ਦੀ ਹੁਸ਼ਿਆਰਪੁਰ ਸੈਂਟਰਲ ਕੋਅਪਰੇਟਿਵ ਬੈਂਕ ਵਲੋਂ ਦਿਹਾਣਾ, ਕੁਕੋਵਲ ਵਿਖੇ ਵਿੱਤੀ ਸਾਖਰਤਾ ਕੈਂਪ ਆਯੋਜਿਤ

ਮਾਹਿਲਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਸਵਿੰਦਰ ਹੀਰ। ਦੀ ਹੁਸ਼ਿਆਰਪੁਰ ਸੈਂਟਰਲ ਕੋਅਪਰੇਟਿਵ ਬੈਂਕ ਲਿਮਟਿਡ ਹੁਸ਼ਿਆਰਪੁਰ ਦੀ ਸ਼ਾਖਾ ਦਿਹਾਣਾ ਵਲੋਂ ਅਮਨਦੀਪ ਬਰਾੜ ਮੈਨੇਜਿੰਗ ਡਾਇਰੈਕਟਰ ਤੇ ਲਖਵੀਰ ਸਿੰਘ ਜ਼ਿਲ੍ਹਾ ਮੈਨੇਜਰ ਦੇ ਦਿਸ਼ਾ ਨਿਰਦੇਸ਼ ਹੇਠ ਨਾਬਾਰਡ ਦੇ ਸਹਿਯੋਗ ਨਾਲ ਬਰਾਂਚ ਮੈਨੇਜਰ ਹਰਦੇਵ ਸਿੰਘ ਵਲੋਂ ਪਿੰਡ ਦਿਹਾਣਾ ਵਿਖੇ ਦਸ ਮਾਰਚ ਨੂੰ, ਕੁਕੋਵਲ ਵਿਖੇ ਗਿਆਰਾਂ ਮਾਰਚ ਨੂੰ ਵਿੱਤੀ ਸਾਖਰਤਾ ਕੈੰਪ ਲਗਾਏ ਗਏ।

Advertisements

ਇਸ ਵਿੱਤੀ ਸਾਖਰਤਾ ਕੈਂਪ ਵਿਚ ਬੈਂਕ ਵਲੋਂ ਚਲਾਈਆਂ ਗਈਆਂ ਕਰਜਾ ਸਕੀਮਾਂ ਜਿਵੇਂ ਮਕਾਨ ਬਨਾਉਣ ਲਈ ਕਰਜਾ, ਉਚੇਰੀ ਸਿੱਖਿਆ ਲਈ ਕਰਜ਼ਾ, ਡੇਅਰੀ ਫਾਰਮਿੰਗ, ਪਰਸਨਲ ਲੋਨ, ਸੈਲਰੀ ਲੋਨ, ਕਿਸਾਨਾਂ ਲਈ ਕੈਸ਼ ਕਰੈਡਿਟ ਲਿਮਿਟ, ਵਪਾਰੀਆਂ ਲਈ ਕੈਸ਼ ਕਰੈਡਿਟ ਲਿਮਿਟ ਨਾਬਾਰਡ ਦੇ ਸਹਿਯੋਗ ਨਾਲ ਚਲਾਈਆਂ ਸਕੀਮਾਂ, ਜੁਆਇੰਟ ਲਾਬਿਲਟੀ ਗਰੁੱਪ, ਸੈਲਫ ਹੈਲਪ ਗਰੁੱਪ,ਅਟੱਲ ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਯੋਜਨਾ, ਪ੍ਰਧਾਨ ਮੰਤਰੀ ਜੀਵਨ ਸੁਰਕਸ਼ਾਬੀਮਾ ਯੋਜਨਾ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਦੀਪਕ ਕੁਮਾਰ ਲੇਖਾਕਾਰ, ਸੁਨੀਲ ਦੱਤ, ਗੁਰਬਕਸ਼ ਸਿੰਘ, ਮਾਸਟਰ ਗੁਰਦੇਵ ਸਿੰਘ, ਚਰਨਜੀਤ ਸਿੰਘ, ਗੁਰਦੀਪ ਸਿੰਘ, ਮਲਕੀਤ ਸਿੰਘ, ਜਸਵੰਤ ਸਿੰਘ, ਸੁੱਚਾ ਸਿੰਘ, ਅਮਨਦੀਪ ਸਿੰਘ, ਬਲਜੀਤ ਸਿੰਘ,  ਰਛਪਾਲ ਸਿੰਘ, ਸ਼ਿਵ ਨੰਦਨ, ਬਲਬੀਰ ਸਿੰਘ, ਮਲਕੀਤ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here