ਨਕਲੀ ਦੇਸੀ ਘਿਉ ਵੇਚਣ ਵਾਲੇ ਪਬਲਿਕ ਡੇਅਰੀ, ਜਨਤਾ ਓਇਲ ਐਂਡ ਫਿਲੋਰ ਮਿਲਜ਼ ਅਤੇ ਵਿਮਲ ਦੀ ਹੱਟੀ ਦੇ ਮਾਲਿਕਾਂ ਸਮੇਤ 4 ਤੇ ਮਾਮਲਾ ਦਰਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) ਰਿਪੋਰਟ: ਸੁਨੰਦਨ ਕੁਮਾਰ। ਹੁਸ਼ਿਆਰਪੁਰ ਵਿੱਚ ਪਤੰਜਲੀ ਕੰਪਨੀ ਦੇ ਨਾਮ ਤੇ ਨਕਲੀ ਦੇਸੀ ਘਿਉ ਵੇਚਣ ਵਾਲਿਆਂ ਵਿਰੁੱਧ ਪੁਲਿਸ ਨੇ ਕਾਰਵਾਈ ਕਰਦੇ ਹੋਏ 4 ਵਿਅਕਤੀਆਂ ਖਿਲਾਫ ਅੱਲਗ-ਅੱਲਗ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਪਤੰਜਲੀ ਦੇ ਫੀਲਡ ਮੈਨੇਜਰ ਦੀ ਸ਼ਿਕਾਇਤ ਤੋ ਬਾਅਦ ਕੀਤੀ ਹੈ।

Advertisements

ਪਤੰਜਲੀ ਕੰਪਨੀ ਦੇ ਫੀਲਡ ਮੈਨੇਜਰ ਚੰਦਰ ਸ਼ੇਖਰ ਪੁੱਤਰ ਕੇਵਲ ਕਿ੍ਰਸ਼ਨ ਨਿਵਾਸੀ ਚੰਡੀਗੜ ਨੇ ਹੁਸ਼ਿਆਰਪੁਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਦਿੱਤੀ ਸੀ ਕਿ 21 ਮਾਰਚ ਨੂੰ ਜਿਲ੍ਹਾ ਹੁਸ਼ਿਆਰਪੁਰ ਵਿੱਚ ਸਰਵੇ ਕੀਤਾ ਗਿਆ ਤਾਂ ਪਤਾ ਲਗਿਆ ਕਿ ਪਬਲਿਕ ਡੇਅਰੀ, ਗਾਊਸ਼ਾਲਾ ਬਜ਼ਾਰ ਦਾ ਮਾਲਕ ਤਾਰਾ ਸਿੰਘ ਪੁੱਤਰ ਸੰਤਾ ਸਿੰਘ, ਜਨਤਾ ਓਇਲ ਐਂਡ ਫਿਲੋਰ ਮਿਲਜ਼, ਕੱਚਾ ਟਿੱਬਾ ਦਾ ਮਾਲਕ ਵਿਕਰਾਂਤ ਚਾਵਲਾ ਪੁੱਤਰ ਸਤੀਸ਼ ਚਾਵਲਾ ਅਤੇ ਵਿਮਲ ਦੀ ਹੱਟੀ, ਸ਼ੈਸ਼ਨ ਚੌਕ ਦਾ ਮਾਲਕ ਵਿਵੇਕ ਪੁੱਤਰ ਅਸ਼ੋਕ ਕੁਮਾਰ, ਇਹ ਸਾਰੇ ਦੁਕਾਨਦਾਰ ਪਤੰਜਲੀ ਕੰਪਨੀ ਦੇ ਨਾਮ ਤੇ ਨਕਲੀ ਦੇਸੀ ਘਿਉ ਤਿਆਰ ਕਰਵਾ ਕੇ ਵੇਚਦੇ ਤੇ ਸਪਲਾਈ ਕਰਦੇ ਹਨ ਅਤੇ ਦੀਪਕ ਵਾਸੀ ਅਮ੍ਰਿਤਸਰ ਇਨ੍ਹਾਂ ਨੂੰ ਨਕਲੀ ਦੇਸੀ ਘਿਉ ਹੁਸ਼ਿਆਰਪੁਰ ਵਿੱਚ ਸਪਲਾਈ ਕਰਦਾ ਹੈ।
ਸ਼ਿਕਾਇਤ ਤੋ ਬਾਅਦ ਪੁਲਿਸ ਨੇ 21 ਮਾਰਚ ਨੂੰ ਹੀ ਕਾਰਵਾਈ ਕਰਦੇ ਹੋਏ ਪਤੰਜਲੀ ਦੇ ਫੀਲਡ ਮੈਨੇਜਰ ਚੰਦਰ ਸ਼ੇਖਰ ਅਤੇ ਅਤੇ ਮੋਹਿਤ ਸ਼ਰਮਾ ਨੂੰ ਨਾਲ ਲੈ ਕੇ ਉਕਤ ਦੁਕਾਨਦਾਰਾਂ ਦੀਆਂ ਦੁਕਾਨਾਂ/ਗੋਦਾਮਾਂ ਤੇ ਰੇਡ ਕੀਤੀ ਤਾਂ ਕਰੀਬ ਢਾਈ ਕੁਵਿੰਟਲ ਨਕਲੀ ਦੇਸੀ ਘਿਉ ਮਾਰਕਾ ਪਤੰਜਲੀ ਬਰਾਮਦ ਹੋਇਆ। ਪੁਲਿਸ ਨੇ ਕਾਰਵਾਈ ਕਰਦੇ ਹੋਏ ਪਬਲਿਕ ਡੇਅਰੀ, ਗਾਊਸ਼ਾਲਾ ਬਜ਼ਾਰ ਦੇ ਮਾਲਕ ਤਾਰਾ ਸਿੰਘ, ਜਨਤਾ ਓਇਲ ਐਂਡ ਫਿਲੋਰ ਮਿਲਜ਼, ਕੱਚਾ ਟਿੱਬਾ ਦੇ ਮਾਲਕ ਵਿਕਰਾਂਤ ਚਾਵਲਾ, ਵਿਮਲ ਦੀ ਹੱਟੀ, ਸ਼ੈਸ਼ਨ ਚੌਕ ਦੇ ਮਾਲਕ ਵਿਵੇਕ ਅਤੇ ਅਮਿ੍ਰਤਸਰ ਤੋ ਨਕਲੀ ਘਿਉ ਦੀ ਸਪਲਾਈ ਦੇਣ ਵਾਲੇ ਦੀਪਕ ਦੇ ਖਿਲਾਫ ਅੱਲਗ-ਅੱਲਗ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਆਰੋਪੀ ਤਿੰਨਾਂ ਦੁਕਾਨਦਾਰਾਂ ਨੂੰ ਗਿ੍ਰਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਉਪਰਾਂਤ 14 ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ।

LEAVE A REPLY

Please enter your comment!
Please enter your name here