ਫਿਰੋਜ਼ਪੁਰ ਵਿਖੇ ਪੋਸ਼ਣ ਅਭਿਆਨ ਤਹਿਤ ਪੋਸ਼ਣ ਪਖਵਾੜੇ ਦੀ ਕੀਤੀ ਸ਼ੁਰੂਆਤ 

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਜ਼ਿਲ੍ਹਾ ਫਿਰੋਜ਼ਪੁਰ ਵਿਖੇ ਪੋਸ਼ਣ ਅਭਿਆਨ ਤਹਿਤ ਪੋਸ਼ਣ ਪਖਵਾੜੇ 2022 ਦੀ ਸ਼ੁਰੂਆਤ 21 ਮਾਰਚ  ਨੂੰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਸੰਧੂ  ਵੱਲੋਂ ਸਾਰੇ ਆਂਗਨਵਾੜੀ ਸੈਂਟਰਾਂ ਵਿੱਚ ਕੀਤੀ ਗਈ । ਪਖਵਾੜੇ ਦੇ ਪਹਿਲੇ ਦਿਨ ਸਹੁੰ ਚੁੱਕ ਸਮਾਗਮ ਕੀਤਾ ਗਿਆ ਜਿਸ ਵਿਚ ਵੱਧ  ਵੱਧ ਤੋਂ ਵੱਧ ਲਾਭਪਾਤਰੀਆਂ ਨੇ ਅਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਪੋਸ਼ਣ ਦੀ ਸਹੁੰ ਚੁੱਕ ਕੇ ਇਸ ਪਖਵਾੜੇ ਦਾ ਆਰੰਭ ਕੀਤਾ। ਪਖਵਾੜੇ ਦੇ ਅਧੀਨ ਆਂਗਣਵਾੜੀ ਵਰਕਰਾਂ ਵੱਲੋਂ ਲਾਭਪਾਤਰੀ ਬੱਚਿਆਂ ਦਾ ਭਾਰ ਅਤੇ ਕੱਦ ਮਾਪਿਆ ਗਿਆ  ।

Advertisements

ਬੱਚਿਆਂ ਨੂੰ ਅਤੇ ਹੋਰ ਲਾਭਪਾਤਰੀਆਂ ਨੂੰ ਪੌਸ਼ਟਿਕ ਆਹਾਰ ਬਾਰੇ ਦੱਸਿਆ ਗਿਆ । ਆਸ ਪਾਸ ਦੇ ਲੋਕਾਂ ਨੂੰ ਅਤੇ ਲਾਭਪਾਤਰੀਆਂ ਨੂੰ ਪੋਸ਼ਣ ਪਖਵਾੜੇ ਬਾਰੇ ਜਾਗਰੂਕ ਕਰਵਾਇਆ ਗਿਆ  । ਇਹ ਪਖਵਾੜਾ ਮਿਤੀ  21 ਮਾਰਚ  2022 ਤੋਂ ਲੈ ਕੇ  4 ਅਪ੍ਰੈਲ  2022  ਤੱਕ ਚੱਲੇਗਾ  ਜਿਸ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ  ਵਿਭਾਗ ਵੱਲੋਂ ਵੱਖ ਵੱਖ ਮਹਿਕਮਿਆਂ ਦੇ ਸਹਿਯੋਗ ਦੇ ਨਾਲ ਜ਼ਿਲ੍ਹੇ ਨੂੰ ਕੁਪੋਸ਼ਣ ਮੁਕਤ ਅਤੇ ਪੌਸ਼ਟਿਕ ਆਹਾਰ ਬਾਰੇ ਜਾਗਰੂਕ ਕਰਾਉਣ  ਲਈ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ । 

LEAVE A REPLY

Please enter your comment!
Please enter your name here