ਡੇਰੇ ਵਿੱਚ ਸਾਧੂ ਦੇ ਸਿਰ ਵਿੱਚ ਖੂੰਡਾ ਮਾਰ ਕੇ ਉਤਾਰਿਆ ਮੌਤ ਦੇ ਘਾਟ

ਮਲੌਟ (ਦ ਸਟੈਲਰ ਨਿਊਜ਼)। ਮਲੌਟ ਦੇ ਨਜ਼ਦੀਕ ਪੈਂਦੇ ਪਿੰਡ ਤਰਖਾਣ ਵਾਲਾ ਵਿਖੇ ਡੇਰੇ ਦੇ ਸਾਧੂ ਦਾ ਖੂੰਡਾ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੱਈਏ ਕਿ ਪਿੰਡ ਤਰਖਾਣ ਵਾਲਾ ਵਿਖੇ ਬਾਬਾ ਚਾਂਦੀ ਨਾਥ ਦੇ ਡੇਰੇ ਵਿੱਚ ਤੋਤਾ ਨਾਥ 40 ਸਾਲ ਦਾ ਪਿੰਡ ਦੇ ਹੀ ਇਕ ਡੇਰੇ ਵਿੱਚ ਰਹਿੰਦਾ ਸੀ। ਜਾਣਕਾਰੀ ਮੁਤਾਬਕ ਜਿਸ ਸਾਧੂ ਨੇ ਕਤਲ ਕੀਤਾ ਹੈ ਉਸ ਨੂੰ ਇੱਥੇ ਆਏ ਨੂੰ 3 ਸਾਲ ਹੋ ਗਏ ਹਨ।

Advertisements

ਉਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਡੇਰਾ ਬਹੁਤ ਪੁਰਾਣਾ ਹੈ ਤੇ ਇਥੇ ਸਾਧੂ ਬਦਲਦੇ ਹੀ ਰਹਿੰਦੇ ਹਨ। ਇਸ ਘਟਨਾ ਦਾ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਮੌਕੇ ਉੱਤੇ ਪਹੁੰਚੇ ਡੀਐਸਪੀ ਮਲੋਟ ਬਲਕਾਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਸਾਧੂਆਂ ਦਾ ਖਾਣਾ-ਖਾਣ ਸਮੇਂ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਦੂਜੇ ਸਾਧੂ ਨੇ ਤੋਤਾ ਨਾਥ ਦਾ ਦੇ ਸਿਰ ਉੱਤੇ ਖੂੰਡਾ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਨਾਲ ਹੀ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here