ਕੇਜਰੀਵਾਲ ਆਪਣੀ ਮਰਿਆਦਾ ਭੁੱਲ ਚੁੱਕੇ ਹਨ: ਵਿਸ਼ਾਲ ਸੋਂਧੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਵਿਧਾਨਸਭਾ ਵਿੱਚ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਕਸ਼ਮੀਰੀ ਪੰਡਤਾਂ ਤੇ ਕੀਤੀ ਗਈ ਟਿੱਪਣੀ ਦੀ ਭਾਜਪਾ ਨੇ ਸਖ਼ਤ ਨਿੰਦਾ ਕੀਤੀ ਹੈ। ਭਾਜਪਾ ਦੇ ਸਾਬਕਾ ਪ੍ਰਦੇਸ਼ ਸਹਿ-ਇੰਚਾਰਜ ਸੋਸ਼ਲ ਮੀਡਿਆ ਅਤੇ ਆਈਟੀ ਸੈਲ, ਪੰਜਾਬ ਵਿਸ਼ਾਲ ਸੋਂਧੀ ਨੇ ਕਿਹਾ ਕਿ ਸੰਵਿਧਾਨਕ ਪਦ ਤੇ ਹੋਣ ਦੇ ਬਾਵਜੂਦ ਕੇਜਰੀਵਾਲ ਨੇ ਵਿਧਾਨਸਭਾ ਦੀ ਮਰਿਆਦਾ ਦਾ ਖਿਆਲ ਨਹੀਂ ਕੀਤਾ ਅਤੇ ਕਸ਼ਮੀਰੀ ਪੰਡਤਾਂ ਦਾ ਵੀ ਸਨਮਾਨ ਨਹੀਂ ਕੀਤਾ। ਉਨ੍ਹਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਨੂੰ ਆਪਣੇ ਇਸ ਨੀਤੀ-ਵਿਰੁੱਧ ਸੁਭਾਅ ਲਈ ਕਸ਼ਮੀਰੀ ਪੰਡਤਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਤੇ ਕਸ਼ਮੀਰੀ ਪੰਡਤਾਂ ਦੇ ਜਖਮਾਂ ਤੇ ਲੂਣ ਛਿੜਕਨ ਦਾ ਆਰੋਪ ਲਗਾਉਂਦੇ ਹੋਏ ਕਿਹਾ ਕਿ ਕਸ਼ਮੀਰ ਫਾਇਲਸ ਨੂੰ ਲੈ ਕੇ ਕੇਜਰੀਵਾਲ ਦੀ ਬਿਆਨਬਾਜ਼ੀ ਵਿਸਥਾਪਿਤ ਕਸ਼ਮੀਰੀ ਪੰਡਤਾਂ ਨੂੰ ਮਜਾਕ ਬਣਾਉਣਾ ਮਹਾਂਪਾਪ ਹੈ। ਅਜਿਹੇ ਵਿੱਚ ਕੇਜਰੀਵਾਲ ਉਨ੍ਹਾਂ ਤੋਂ ਮਾਫੀ ਮੰਗੇ।ਕੇਜਰੀਵਾਲ ਨੇ ਆਪਣੇ ਬਿਆਨ ਵਿੱਚ ਭਾਜਪਾ ਤੇ ਕਸ਼ਮੀਰ ਫਾਇਲਸ ਫਿਲਮ ਨੂੰ ਲੈ ਕੇ ਸਿਆਸਤ ਕਰਣ ਦਾ ਆਰੋਪ ਲਗਾਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਕਸ਼ਮੀਰੀ ਪੰਡਤਾਂ ਨੂੰ ਫਿਲਮ ਦੀ ਨਹੀ ਕਸ਼ਮੀਰ ਵਿੱਚ ਫਿਰ ਤੋਂ ਬਸਾਉਣ ਦੀ ਜ਼ਰੂਰਤ ਹੈ।ਭਾਜਪਾ ਅੱਠ ਸਾਲਾਂ ਤੋਂ ਇਸ ਦਿਸ਼ਾ ਵਿੱਚ ਕੁੱਝ ਨਹੀ ਕਰ ਪਾਈ ਹੈ।

Advertisements

ਦਿੱਲੀ ਵਿਧਾਨਸਭਾ ਵਿੱਚ ਆਪ ਵਿਧਾਇਕਾਂ ਵਲੋਂ ਇਸ ਮੁੱਦੇ ਨੂੰ ਮਜਾਕ ਵਿੱਚ ਲੈਣ ਤੇ ਭਾਜਪਾ ਨੇ ਮੋਰਚਾ ਖੋਲ ਰੱਖਿਆ ਹੈ।ਅਜਿਹੇ ਵਿੱਚ ਵਿਸ਼ਾਲ ਸੋਂਦੀ ਨੇ ਕਿਹਾ ਕਿ ਕਸ਼ਮੀਰ ਫਾਇਲਸ ਦਾ ਮਜਾਕ ਉਡਾਕੇ ਤੁਸੀਂ ਆਪਣੀ ਹਿੰਦੂ ਵਿਰੋਧੀ ਮਾਨਸਿਕਤਾ ਨੂੰ ਪ੍ਰਗਟ ਕੀਤਾ ਹੈ।ਉਨ੍ਹਾਂਨੇ ਕਿਹਾ ਕਿ ਡੈਮੇਜ ਕੰਟਰੋਲ ਦੇ ਬਜਾਏ ਮੁੱਖਮੰਤਰੀ ਕੇਜਰੀਵਾਲ ਕਸ਼ਮੀਰੀ ਹਿੰਦੂਆਂ ਤੋਂ ਮਾਫੀ ਮੰਗੇ।ਉਨ੍ਹਾਂਨੇ ਕਿਹਾ ਕਿ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਵਲੋਂ 25 ਮਾਰਚ 2022 ਨੂੰ ਕੀਤੀ ਗਈ ਟਿੱਪਣੀ ਜਿਸ ਵਿੱਚ ਉਨ੍ਹਾਂਨੇ ਕਸ਼ਮੀਰੀ ਹਿੰਦੂਆਂ ਦੇ ਕਤਲੇਆਮ ਤੇ ਬਣੀ ਫਿਲਮ ਕਸ਼ਮੀਰ ਫਾਇਲਸ ਨੂੰ ਝੂਠ ਕਿਹਾ,ਨੇ ਦੁਨੀਆ ਭਰ ਵਿੱਚ ਕਸ਼ਮੀਰੀ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਹੈ। ਉਨ੍ਹਾਂਨੇ ਕਿਹਾ ਕਿ ਵਿਧਾਨਸਭਾ ਵਿੱਚ ਪੰਡਤਾਂ ਦਾ ਮਜਾਕ ਬਣਾਉਣ ਵਾਲੀ ਆਪ ਪਾਰਟੀ ਨੂੰ ਕਸ਼ਮੀਰੀ ਪੰਡਤਾਂ ਦੇ ਨਾਲ ਨਾਲ ਹਿੰਦੁਸਤਾਨੀ ਵੀ ਕਦੇ ਮਾਫ ਨਹੀ ਕਰਣਗੇ। ਕਸ਼ਮੀਰੀ ਪੰਡਤ ਰਾਸ਼ਟਰਵਾਦ ਦੇ ਪ੍ਰਤੀਕ ਹਨ ਅਤੇ ਉਨ੍ਹਾਂਨੂੰ ਪਾਕਿਸਤਾਨ ਦੀ ਸ਼ਹਿ ਤੇ ਜਾਰੀ ਅੱਤਵਾਦ ਦੇ ਕਾਰਨ ਘਰ ਛੱਡਣੇ ਪਏ ਸਨ।ਵਿਸ਼ਾਲ ਸੌਦੀ ਨੇ ਕਿਹਾ ਕਿ ਅੱਤਵਾਦੀਆਂ ਨੇ ਪਿਛਲੇ ਤੀਹ ਸਾਲਾਂ ਵਿੱਚ ਪੰਡਤਾਂ ਦੇ ਨਾਲ ਰਾਸ਼ਟਰਵਾਦੀ ਕਸ਼ਮੀਰੀ ਮੁਸਲਮਾਨਾਂ,ਸਿੱਖਾਂ, ਡੋਗਰਾਂ ਅਤੇ ਗੁੱਜਰ ਆਦਿ ਨੂੰ ਨਿਸ਼ਾਨਾ ਬਣਾਇਆ ਹੈ।

LEAVE A REPLY

Please enter your comment!
Please enter your name here