ਰਾਕੇਸ਼ ਸ਼ਰਮਾ ਨੂੰ ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਦਾ ਸਰਬਸੰਤੀ ਨਾਲ ਬਣਾਇਆ ਪ੍ਰਧਾਨ, ਗੌਰਵ ਮੜੀਆ ਬਣੇ ਪ੍ਰੈਸ ਸਕੱਤਰ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਰਜਿਸਟਰਡ ਦੀ ਅਹਿਮ ਮੀਟਿੰਗ ਸ਼ਾਂਤੀ ਪਬਲਿਕ ਸਕੂਲ ਸ਼ਾਲੀਮਾਰ ਐਵੇਨਿਊ ਵਿਖੇ ਹੋਈ ਮੀਟਿੰਗ ਵਿੱਚ ਸਮੂਹ ਕਾਲੋਨੀ ਨਿਵਾਸੀ ਹਾਜ਼ਿਰ ਹੋਏ, ਜਿਸ ਵਿਚ ਵਾਰਡ ਨੰਬਰ 1 ਅਤੇ 2 ਦੇ ਸ਼ਾਲੀਮਾਰ ਐਵੇਨਿਊ, ਬ੍ਰਹਮਕੁੰਡ ਇਲਾਕਾ, ਜਲੰਧਰੀਆਂ ਦੀ ਕਾਲੋਨੀ, ਕਮਾਂਡੋ ਕਾਲੋਨੀ ਆਦਿ ਇਲਾਕਿਆਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਿਰ ਹੋਏ। ਮੀਟਿੰਗ ਵਿੱਚ ਵਿਸ਼ੇਸ਼ ਤੋਰ ਤੇ ਕੌਂਸਲਰ ਮਨਜਿੰਦਰ ਸਾਹੀ, ਕੌਂਸਲਰ ਵੀਨਾ ਸਲਵਾਨ ਦੇ ਪਤੀ ਦੀਪਕ ਸਲਵਾਨ ਵੀ ਪੁੱਜੇ। ਮੀਟਿੰਗ ਦੌਰਾਨ ਸੋਸਾਇਟੀ ਦੇ ਅਹੁਦੇਦਾਰਾਂ ਨੇ ਸਰਬਸੰਤੀ ਨਾਲ ਨਵੀ ਕਾਰਜਕਾਰਨੀ ਦਾ ਐਲਾਨ ਕੀਤਾ, ਜਿਸ ਵਿਚ ਰਾਕੇਸ਼ ਸ਼ਰਮਾ ਨੂੰ ਸੋਸਾਇਟੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਇਸ ਤੋਂ ਅਲਾਵਾ ਸੋਸਾਇਟੀ ਦੇ ਸਰਪ੍ਰਸਤ ਜੀਐਸ ਬੰਨੁ, ਚੇਅਰਮੈਨ ਸਰਦਾਰੀ ਲਾਲ ਸ਼ਰਮਾ, ਵਾਇਸ ਚੇਅਰਮੈਨ ਮਾਸਟਰ ਨਰੇਸ਼ ਕੁਮਾਰ, ਵਾਇਸ ਚੇਅਰਮੈਨ ਵਿਨੋਦ ਸ਼ਰਮਾ, ਜਨਰਲ ਸੈਕਟਰੀ ਅਰਜੁਨ ਸਿੰਘ, ਉਪ ਪ੍ਰਧਾਨ ਨਿਤਿਨ ਅੱਗਰਵਾਲ, ਉਪ ਪ੍ਰਧਾਨ ਨਰਿੰਦਰ ਠਾਕੁਰ ਬੰਟੀ, ਪ੍ਰੈਸ ਸਕੱਤਰ ਗੌਰਵ ਮੜੀਆ, ਸੀਨੀਅਰ ਕੈਸ਼ੀਅਰ ਵਿਨੋਦ ਅੱਗਰਵਾਲ, ਕੈਸ਼ੀਅਰ ਸ਼ਸ਼ੀ ਸ਼ਰਮਾ, ਜੋਇੰਟ ਸੈਕਟਰੀ ਰਮਨ ਨਯੀਅਰ ਨੂੰ ਚੁਣਿਆ ਗਿਆ। ਇਸ ਮੌਕੇ ਨਵੀ ਬਣੀ ਕਾਰਜਕਰਨੀ ਟੀਮ ਦੇ ਪ੍ਰਧਾਨ ਰਾਕੇਸ਼ ਸ਼ਰਮਾ ਨੇ ਹਾਜ਼ਿਰ ਕਾਲੋਨੀ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਕਲੋਨੀ ਅੰਦਰ ਲੋਕਾਂ ਦੀ ਸੁਖ ਸਹੂਲਤ ਨੂੰ ਧਿਆਨ ਚ ਰੱਖਦਿਆਂ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣਗੇ ਪਹਿਲਾ ਵੀ ਸਰਕਾਰ ਤੇ ਪ੍ਰਸ਼ਾਸ਼ਨ ਤੋਂ ਕਾਲੋਨੀ ਲਈ ਸੜਕਾਂ, ਸੀਵਰੇਜ, ਸਟਰੀਟ ਲਾਈਟ ਤੋਂ ਅਲਾਵਾ ਪਾਣੀ ਦੇ ਪੰਪ, ਬਿਜਲੀ ਦੇ ਟਰਾਂਸਫਾਰਮਰ ਆਦਿ ਸਹੂਲਤਾਂ ਸੋਸਾਇਟੀ ਦੇ ਝੰਡੇ ਥੱਲੇ ਇਕੱਠੇ ਹੋਕੇ ਸਮੂਹ ਕਾਲੋਨੀ ਨਿਵਾਸੀਆਂ ਨੇ ਸਰਕਾਰੀ ਦਰਬਾਰੇ ਤੋਂ ਇਹ ਸਾਰੇ ਕਾਰਜ ਪੂਰੇ ਕਰਵਾਏ ਸੀ ਹੁਣ ਇਕ ਵਾਰ ਫਿਰ ਹੰਬਲਾ ਮਾਰਨ ਦੀ ਲੋੜ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਕਾਲੋਨੀ ਅੰਦਰ ਕਾਫੀ ਨਵੀਆਂ ਕੋਠੀਆਂ ਬਣ ਗਈਆਂ ਹਨ ਤੇ ਜਿਨ੍ਹਾਂ ਦੇ ਘਰ ਦੇ ਬਾਹਰ ਅਜੇ ਵੀ ਬਿਨਾ ਸੀਵਰੇਜ-ਪਾਣੀ ਅਤੇ ਕੱਚੀ ਸੜਕ ਹੈ ਓਹਨਾ ਵੀਰਾਂ ਤੇ ਭੈਣਾਂ ਨੂੰ ਸੁਖ ਸਹੂਲਤ ਮੁਹੈਆ ਕਰਵਾਉਣ ਲਈ ਸਾਡੀ ਸੋਸਾਇਟੀ ਇੱਕ ਵਾਰ ਫਿਰ ਜੰਗੀ ਪੱਧਰ ਤੇ ਕੰਮ ਕਰੂਗੀ ਤੇ ਕਾਲੋਨੀ ਨਿਵਾਸੀਆਂ ਨੂੰ ਸੰਪੂਰਣ ਸੁਵਿਧਾ ਮੁਹੈਆ ਕਾਰਵਾਉਗੀ।

Advertisements

ਇਸ ਮੌਕੇ ਓਮ ਪ੍ਰਕਾਸ਼ ਕਟਾਰੀਆ, ਰਵਿੰਦਰ ਸ਼ਰਮਾ, ਜਸਵਿੰਦਰ ਸਿੰਘ, ਪਰਮਿੰਦਰ ਸਿੰਘ ਬੰਨੁ, ਡਾਕਟਰ ਸੰਜੀਵ ਸ਼ਰਮਾ, ਪਵਨ ਪੂਰੀ, ਹੈਪੀ ਪੂਰੀ, ਹਰਿ ਓਮ ਸ਼ਰਮਾ, ਕ੍ਰਿਸ਼ਨ ਗੋਪਾਲ, ਅਮਨ ਬਜਾਜ, ਦਿਨੇਸ਼ ਸਹਿਗਲ, ਕੁਲਵਿੰਦਰ ਬੰਨੁ, ਵਿਕਾਸ ਬਜਾਜ, ਰੋਹਿਤ ਮਲਹੋਤਰਾ ਸਮੇਤ ਵੱਡੀ ਗਿਣਤੀ ਵਿੱਚ ਕਾਲੋਨੀ ਨਿਵਾਸੀ ਹਾਜ਼ਿਰ ਹੋਏ।

LEAVE A REPLY

Please enter your comment!
Please enter your name here