ਜ਼ਿਲ੍ਹੇ ਵਿੱਚ ਕੋਵਿਡ-19 ਦਾ ਕੋਈ ਪਾਜੇਟਿਵ ਮਰੀਜ ਨਹੀਂ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਕੋਵਿਡ-19 ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 796 ਨਵੇਂ ਸੈਪਲ ਲੈਣ ਨਾਲ ਅਤੇ 828 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ-19 ਦਾ ਕੋਈ ਪਾਜੇਟਿਵ ਮਰੀਜ ਨਹੀਂ ਆਇਆ ਹੈ। ਉਨਾਂ ਦੱਸਿਆ ਕਿ ਹੁਣ ਤੱਕ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ ਜ਼ਿਲ੍ਹੇ ਦੇ ਸੈਪਲਾਂ ਵਿੱਚੋ 37979 ਹੈ ਅਤੇ ਬਾਹਰਲੇ ਜ਼ਿਲਿਆਂ ਤੋਂ 2862 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 40841 ਹੋ ਗਏ ਹਨ ।

Advertisements

ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ-19 ਦੇ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 1157207 ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ , 1117352 ਸੈਪਲ ਨੈਗਟਿਵ ਹਨ । ਜਦ ਕਿ 3684 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ ਤੇ ਹੁਣ ਤੱਕ ਮੌਤਾਂ ਦੀ ਗਿਣਤੀ 1096 ਹੈ । ਐਕਟਿਵ ਕੇਸਾ ਦੀ ਗਿਣਤੀ 03 ਹੈ, ਜਦਕਿ ਠੀਕ ਹੋਏ ਮਰੀਜਾਂ ਦੀ ਗਿਣਤੀ 39742 ਹੈ ।

LEAVE A REPLY

Please enter your comment!
Please enter your name here