ਜ਼ਿਲ੍ਹਾਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਲਗਾਇਆ ਗਿਆ ਰੋਜ਼ਗਾਰ ਕੈਂਪ, 86 ਪ੍ਰਾਰਥੀਆਂ ਨੂੰ ਕੀਤਾ ਗਿਆ ਸ਼ਾਰਟ ਲਿਸ਼ਟ

ਫਿਰੋਜ਼ਪੁਰ, (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮੁਹਈਆ ਕਰਵਾਉਣ ਦੇ ਮੰਤਵ ਨਾਲ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਵੱਲੋਂ ਜਿਲ੍ਹਾ ਪ੍ਰਸਾਸਨ ਦੇ ਸਹਿਯੋਗ ਨਾਲ ਰੋਜਗਾਰ ਕੈਂਪ ਲਗਾਇਆ ਗਿਆ। ਇਸ ਰੋਜਗਾਰ ਕੈਂਪ ਵਿੱਚ ਆਈ ਹੋਈ ਬੈੱਕਅਪ ਸਿਕਊਰਟੀ ਸਰਵਿਸ ਪ੍ਰਾਈਵੇਟ ਲਿਮਿਟਡ ਕੰਪਨੀ ਵੱਲੋਂ ਗਨਮੈਨ, ਸਿਕਊਰਟੀ ਗਾਰਡ, ਹੋਸਪੀਟਲ ਸਟਾਫ, ਕੰਪਿਊਟਰ ਓਪਰੇਟਰ, ਹਾਊਸਕੀਪਿੰਗ, ਮਾਰਕਟਿੰਗ, ਆਫਿਸ/ਵਾਰਡ ਬੋਆਏ ਅਤੇ ਮੇਡ ਆਦਿ ਅਸਾਮੀਆਂ ਸਬੰਧੀ ਇੰਟਰਵਿਊ ਲਈ ਗਈ। ਇਸ ਕੈਂਪ ਵਿੱਚ ਹਾਜ਼ਰ ਹੋਏ 272 ਪ੍ਰਾਰਥੀਆਂ ਨੇ ਵੱਖ-ਵੱਖ ਅਸਾਮੀ ਲਈ ਇੰਟਰਵਿਊ ਦਿੱਤੀ, ਜਿਸ ਵਿੱਚੋਂ 86 ਪ੍ਰਾਰਥੀਆਂ ਨੂੰ ਸ਼ਾਰਟ ਲਿਸ਼ਟ ਕੀਤਾ ਗਿਆ।

Advertisements

ਇਸ ਮੇਲੇ ਦੌਰਾਨ ਸ਼੍ਰੀ ਗੁਰਜੰਟ ਸਿੰਘ, ਪਲੇਸਮੈਂਟ ਅਫਸਰ ਨੇ ਮੌਕੇ ਤੇ ਹਾਜ਼ਰ ਹੋਏ ਪ੍ਰਾਰਥੀਆਂ ਦੀ ਕਾਊਂਸਲਿੰਗ ਕੀਤੀ, ਜਿਸ ਵਿੱਚ ਉਹਨਾਂ ਨੂੰ ਆਪਣੀ ਵਿਦਿਅਕ ਯੋਗਤਾ ਦੇ ਮੁਤਾਬਿਕ ਸਹੀ ਕਿੱਤਾ ਚੁੰਨਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਸਵੈ-ਰੋਜ਼ਗਾਰ ਦੀਆਂ ਵੱਖ-ਵੱਖ ਸਕੀਮਾਂ, ਸਕਿੱਲ ਕੋਰਸਾਂ ਅਤੇ  ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ, ਫਿਰੋਜਪੁਰ ਵਿਖੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਸ. ਸਰਬਜੀਤ ਸਿੰਘ ਮਿਸ਼ਨ ਮੈਨੇਜਰ, ਪੀ.ਐਸ.ਡੀ.ਐਮ ਨਵਦੀਪ ਅਸਿਜਾ, ਮੈਨੇਜਰ ਪੀ.ਐਸ.ਡੀ.ਐਮ, ਫਿਰੋਜਪੁਰ ਹਾਜਿ਼ਰ ਸਨ।  

LEAVE A REPLY

Please enter your comment!
Please enter your name here