Sunday, October 18, 2026
Home Chandigarh ਪਿਛਲੀਆਂ ਸਰਕਾਰਾਂ ਨੇੇ ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ੍ਹ ਦਾ ਕਰਜ਼ਾ ਕਿੱਥੇ...

ਪਿਛਲੀਆਂ ਸਰਕਾਰਾਂ ਨੇੇ ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ੍ਹ ਦਾ ਕਰਜ਼ਾ ਕਿੱਥੇ ਵਰਤਿਆਂ ? ਕਰਾਂਗੇ ਜਾਂਚ ਤੇ ਰਿਕਵਰੀ: ਸੀਐਮ ਮਾਨ

ਚੰਡੀਗੜ੍ਹ: (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬ ਵਿੱਚ ਲਗਾਤਾਰ ਆਪ ਸਰਕਾਰ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ। ਮੁੱਖ-ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਰਹਿ ਚੁੱਕੀਆਂ ਪਿਛਲੀਆਂ ਸਰਕਾਰਾਂ ਕੋਲੋਂ ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ ਦੇ ਕਰਜ਼ੇ ਨੂੰ ਲੈ ਕੇ ਜਵਾਬ ਮੰਗਿਆਂ ਹੈ। ਉਹਨਾਂ ਕਿਹਾ ਕਿ ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ੍ਹ ਦੇ ਕਰਜ਼ੇ ਨੂੰ ਲੈ ਕੇ ਜਾਂਚ-ਪੜਤਾਲ ਕੀਤੀ ਜਾਵੇਗੀ।

Advertisements

ਇਸਤੋ ਇਲਾਵਾ ਸੀਐਮ ਮਾਨ ਨੇ ਕਰਜ਼ੇ ਨੂੰ ਲੈ ਕੇ ਰਿਕਵਰੀ ਕਰਨ ਦੀ ਵੀ ਗੱਲ ਕਹੀ ਹੈ। ਪਿਛਲੀਆਂ ਸਰਕਾਰਾਂ ਤੇ ਨਿਸ਼ਾਂਨੇ ਸਾਂਧਦੇ ਹੋਏ ਸੀਐਮ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਛੱਡ ਗਈਆਂ ਹਨ । ਪਰ ਇਹ ਕਰਜ਼ਾ ਵਰਤਿਆ ਕਿੱਥੇ ਗਿਆ ਹੈ ? ਇਹ ਜਾਂਚ ਕਰਾ ਕੇ ਰਿਕਵਰੀ ਕਰਾਂਗੇ, ਕਿਉਂਕਿ ਇਹ ਲੋਕਾਂ ਦਾ ਪੈਸਾ ਹੈ।

LEAVE A REPLY

Please enter your comment!
Please enter your name here