ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਕਰਵਾਇਆ ਗਿਆ ਸਤਿਸੰਗ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ, ਬ੍ਰਾਂਚ ਕਪੂਰਥਲਾ ਵਿਖੇ ਬੀਤੇ ਦਿਨ ਹਫਤਾਵਾਰੀ ਸਤਿਸੰਗ ਸਮਾਗਮ ਕਰਵਾਇਆ ਗਿਆ, ਜਿਸ ਵਿਚ ਆਸ਼ੂਤੋਸ਼ ਮਹਾਰਾਜ ਦੀ ਸੇਵਿਕਾ ਸਾਧਵੀ ਰਿਤੂ ਭਾਰਤੀ ਨੇ ਆਪਣੇ ਪ੍ਰਵਚਨਾਂ ਰਾਹੀਂ ਦੱਸਿਆ ਕਿ ਪ੍ਰਮਾਤਮਾ ਹੀ ਸਾਰੇ ਧਰਮਾਂ ਦਾ ਸੱਚ ਹੈ। ਅਸੀਂ ਭਾਵੇਂ ਉਨ੍ਹਾਂ ਦੇ ਸਰੀਰ ਰੂਪ ਨੂੰ ਰਾਮ, ਕ੍ਰਿਸ਼ਨ, ਵਾਹਿਗੁਰੂ, ਰੱਬ, ਅੱਲ੍ਹਾ ਜਾਂ ਖੁਦਾ ਕਹਿ ਕੇ ਨਿਵੇਕਲਾ ਸੰਬੋਧਨ ਕਹਿ ਲਈਏ, ਪਰ ਗ੍ਰੰਥਾਂ ਅਨੁਸਾਰ ਰੱਬ ਦਾ ਨਿਰਾਕਾਰ ਬ੍ਰਹਮ ਰੂਪ ਇੱਕ ਹੈ। ਸਭ ਦਾ ਕੇਵਲ ਇੱਕ ਹੀ ਮਾਲਕ ਹੈ, ਜਿਸ ਨੂੰ ਜਾਣਨ ਯੋਗ ਹੈ। ਬ੍ਰਹਮਾ ਪਰਮਾਤਮਾ ਦੇ ਨਿਰਾਕਾਰ ਰੂਪ ਨੂੰ ਜਾਨਣ ਦਾ ਇੱਕ ਹੀ ਤਰੀਕਾ ਹੈ ਜੇਕਰ ਲੋੜ ਹੈ ਤਾਂ ਕੇਵਲ ਇੱਕ ਅਜਿਹੇ ਬ੍ਰਹਮ ਗਿਆਨ ਮਹਾਪੁਰਸ਼ ਦੀ, ਜਿਸ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਪ੍ਰਤੱਖ ਅਨੁਭਵ ਨਿਸ਼ਚਿਤ ਹੈ।

Advertisements

ਪੰਥ ਦਾ ਅਰਥ ਹੈ ਕਿ ਉਹ ਕਿਹੜਾ ਮਾਰਗ ਹੈ ਜਿਸ ਦੁਆਰਾ ਵਿਅਕਤੀ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈ? ਯੁਧਿਸ਼ਠਿਰ ਨੇ ਜਵਾਬ ਦਿੱਤਾ – ਮਹਾ ਯਾਨੋ ਯੇਨ ਗਤਹਾ ਸਾ ਪੰਥਾ ਯਾਨੀ ਸਾਡੇ ਮਹਾਪੁਰਖਾਂ ਦੁਆਰਾ ਅਪਣਾਇਆ ਗਿਆ ਮਾਰਗ। ਬ੍ਰਹਮਗਿਆਨ ਦੇ ਦਾਤੇ ਸਮੇਂ ਦੇ ਪੂਰਨ ਸਤਿਗੁਰੂ ਦੁਆਰਾ ਬ੍ਰਹਮਗਿਆਨ ਪ੍ਰਾਪਤ ਕਰਨ ਤੋਂ ਬਾਅਦ ਭਗਤੀ ਦੇ ਮਾਰਗ ’ਤੇ ਅੱਗੇ ਵਧਣ ਦਾ ਇਕੋ ਇਕ ਰਸਤਾ ਅਸਲ ਵਿਚ ਧਰਮ-ਗ੍ਰੰਥਾਂ ਦੀ ਪਾਲਣਾ ਕਰਨਾ ਹੈ ਅਤੇ ਇਸ ਵਿਚ ਹੀ ਸਾਡੀ ਸਾਰਿਆਂ ਦੀ ਭਲਾਈ ਹੈ।
ਇਸ ਲਈ ਆਓ ਆਪਾਂ ਵੀ ਉਸ ਅਸਲ ਮਾਰਗ ਵੱਲ ਅੱਗੇ ਵਧੀਏ ਅਤੇ ਅਜਿਹੇ ਸਤਿਗੁਰੂ ਦੀ ਖੋਜ ਕਰੀਏ ਜਿਸ ਦੀ ਮਿਹਰ ਨਾਲ ਅਸੀਂ ਵੀ ਬ੍ਰਹਮ ਅਨੁਭਵ ਪ੍ਰਾਪਤ ਕਰ ਸਕੀਏ। ਇਸ ਦੌਰਾਨ ਸਾਧਵੀ ਨਿਧੀ ਭਾਰਤੀ ਜੀ ਵੱਲੋਂ ਸੁਰੀਲੇ ਭਜਨ ਗਾਏ ਗਏ।

LEAVE A REPLY

Please enter your comment!
Please enter your name here