
ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਵੱਲੋਂ ਕਾਦੀਆਂ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਲਿਫਟਿੰਗ ਵਿੱਚ ਦੇਰੀ ਹੋ ਰਹੀ ਹੈ, ਉਨ੍ਹਾਂ ਨੇ ਇਸ ਬਾਰੇ ਡੀਸੀ ਸਾਹਿਬ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਲਿਫਟਿੰਗ ਦੇ ਟੈਂਡਰ ਦਿੱਤੇ ਹੋਏ ਹਨ ਜੇਕਰ ਉਹ ਨਹੀਂ ਕਰਦੇ ਤਾਂ ਆੜ੍ਹਤੀਆਂ ਨੂੰ ਇਹ ਟੈਂਡਰ ਦਿੱਤੇ ਜਾਣਗੇ।

ਇਸਤੋਂ ਇਲਾਵਾ ਉਹਨਾਂ ਕਿਹਾ ਕਿ ਮੰਡੀ ਦੇ ਬਾਕੀ ਸਾਰੇ ਪ੍ਰਬੰਧ ਸਹੀ ਹਨ, ਸੇਖਵਾਂ ਨੇ ਕਿਹਾ ਕਿ ਜੋ ਮੰਡੀਆਂ ਵਿਚ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ, ਉਨ੍ਹਾਂ ਨੂੰ ਜੁਰਮਾਨੇ ਪਾਏ ਜਾਣਗੇ ਅਤੇ ਹੋ ਸਕਿਆ ਤਾਂ ਉਨ੍ਹਾਂ ਦਾ ਲਾਇਸੰਸ ਵੀ ਰੱਦ ਕੀਤਾ ਜਾਵੇਗਾ। ਇਸਤੋਂ ਇਲਾਵਾ ਉਹਨਾਂ ਨਸ਼ੇ ਤੇ ਬੋਲਦਿਆਂ ਕਿਹਾ ਕਿ ਜਿੰਨੀ ਦੇਰ ਪੂਰੀ ਤਰ੍ਹਾਂ ਪੁਰਾਣੇ ਅਫ਼ਸਰ ਨਹੀਂ ਬਦਲੇ ਜਾਂਦੇ ਓਨੀ ਦੇਰ ਨਸ਼ੇ ਨੂੰ ਠੱਲ੍ਹ ਨਹੀਂ ਪਵੇਗੀ, ਪਰ ਆਮ ਆਦਮੀ ਪਾਰਟੀ ਆਉਣ ਵਾਲੇ ਸਮੇਂ ਵਿਚ ਨਸ਼ੇ ਦਾ ਪੂਰੀ ਤਰ੍ਹਾਂ ਸਫਾਇਆ ਕਰੇਗੀ।












