ਡੀ.ਬੀ.ਈ.ਈ ਵਿੱਚ ਕੀਤੀ ਗਈ ਵਿਦਿਆਰਥੀਆਂ ਦੀ ਗਰੁੱਪ ਗਾਈਡੈਂਸ ਕੋਂਸਲਿੰਗ

ਪਠਾਨਕੋਟ(ਦ ਸਟੈਲਰ ਨਿਊਜ਼): ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਪਠਾਨਕੋਟ ਵੱਲੋਂ ਸਕੂਲਾਂ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਕਰੀਅਰ ਸਬੰਧੀ ਗਾਈਡ ਕਰਕੇ ਸਰਕਾਰੀ/ਪ੍ਰਾਈਵੇਟ ਨੋਕਰੀਆਂ ਅਤੇ ਸਵੈ-ਰੋਜਗਾਰ ਅਪਣਾਉਣ ਲਈ ਪ੍ਰਾਰਥੀਆਂ ਨੂੰ ਗਾਈਡ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਵਿੱਚ ਵੱਧ ਤੋਂ ਵੱਧ ਪ੍ਰਾਰਥੀਆਂ ਨੂੰ ਰੋਜ਼ਗਾਰ/ਸਵੈ-ਰੋਜਗਾਰ ਦੇੇ ਮੌਕੇ ਦਿੱਤੇ ਜਾ ਸਕਣ। ਇਹ ਜਾਣਕਾਰੀ ਦਿੰਦਿਆਂ ਸ੍ਰੀ ਰਾਕੇਸ ਕੁਮਾਰ ਪਲੇਸਮੈਂਟ ਅਫਸਰ ਪਠਾਨਕੋਟ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਵੱਲੋਂ ਆਏ ਹੋਏ  ਪ੍ਰਾਰਥੀਆਂ ਦੀ ਕੋਸਲਿੰਗ ਕੀਤੀ ਗਈ ਅਤੇ ਵੱਖ-ਵੱਖ ਵਿਭਾਗਾਂ ਦੀਆਂ ਚਲ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ। ਜਿਸ ਵਿੱਚ ਬਾਰਵੀਂ ਤੋਂ ਲੈ ਕੇ ਪੋਸਟ ਗਰੈਜ਼ੂਏਸ਼ਨ ਪਾਸ ਦੇ ਪ੍ਰਾਰਥੀ ਸਾਮਿਲ ਸਨ।

Advertisements

ਇਸ ਸੈਸ਼ਨ ਵਿਚ ਰਕੇਸ਼ ਕੁਮਾਰ ਪਲੇਸਮੈੈਂਟ ਅਫਸਰ,ਪਠਾਨਕੋਟ ਦੁਆਰਾ ਭਵਿੱਖ ਵਿਚ ਟੀਚਾ ਬਣਾਉਣ ਸਬੰਧੀ ਅਤੇ ਟੀਚੇ ਨੂੰ ਪ੍ਰਾਪਤ ਕਰਨ ਲਈ ਮਾਰਗ ਦਰਸ਼ਨ ਕੀਤਾ ਗਿਆ । ਇਸ ਦੇ ਨਾਲ ਹੀ ਜਿਲ੍ਹਾ ਇੰਚਾਰਜ ਸ਼ਾਂਝ ਕੇਂਦਰ ਤੋਂ ਸ੍ਰੀ ਬਲਵਿੰਦਰ ਕੁਮਾਰ ਨੇੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਜਾਗਰੂਕ ਰਹਿਣ ਲਈ, ਟੇ੍ਰਫਿਕ ਨਿਯਮਾਂ ਪ੍ਰਤੀ ਅਤੇ ਮੁੱਢਲੀ ਜਿੰਮੇਵਾਰੀਆਂ ਪ੍ਰਤੀ ਜਾਗਰੁਕ ਰਹਿਣ ਲਈ ਅਤੇ ਹਵਲਦਾਰ ਮਨਜੀਤ ਸਿੰਘ ਨੇ ਸਾਇਬਰ ਕਰਾਈਮ ਕੀ ਹੈ ਇਸ ਬਾਰੇ ਦੱਸਿਆ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਬਲਵਿੰਦਰ ਕੁਮਾਰ, ਮਨਜੀਤ ਅਤੇ ਸਬ-ਇੰਸਪੈਕਟਰ ਮੋਹਿਤ ਪਾਟਿਲ ਮੋਜੂਦ ਸਨ।

LEAVE A REPLY

Please enter your comment!
Please enter your name here