ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਨੋਰਥ ਨਾਲ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੀ ਅਗਵਾਈ ਹੇਠ ਐਨ.ਪੀ.ਸੀ.ਡੀ.ਸੀ.ਐਸ ਪ੍ਰੋਗਰਾਮ ਤਹਿਤ ਚਲਾਈ ਗਈ ਜਾਗਰੂਕਤਾ ਵੈਨ ਨੂੰ ਜ਼ਿਲ੍ਹਾ ਕਪੂਰਥਲਾ ਦੇ ਵੱਖ-ਵੱਖ ਬਲਾਕਾਂ ’ਚ ਜਾਗਰੂਕਤਾ ਅਭਿਆਨ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਦੀ ਵਲੋਂ 7 ਅਪ੍ਰੈਲ ਨੂੰ ਜ਼ਿਲ੍ਹਾ ਐਸ.ਏ.ਐਸ ਨਗਰ (ਮੋਹਾਲੀ) ਤੋਂ ਇਨ੍ਹਾਂ ਵੈਨਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ’ਚ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਨੋਰਥ ਨਾਲ ਰਵਾਨਾ ਕੀਤਾ ਗਿਆ ਸੀ। ਇਨ੍ਹਾਂ ’ਚ ਇਕ ਵੈਨ ਸਾਡੇ ਜ਼ਿਲ੍ਹੇ ’ਚ ਆਈ ਹੈ।

Advertisements


ਛੋਟੇ-ਛੋਟੇ ਕਦਮ ਉਠਾਵੋ, ਵਧੀਆ ਜੀਵਨਸ਼ੈਲੀ ਅਪਣਾਵੋ : ਡਾ ਗੁਰਿੰਦਰਬੀਰ ਕੌਰ
ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਚੰਗੀ ਸਿਹਤ ਲਈ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਛੋਟੇ-ਛੋਟੇ ਕਦਮ ਉਠਾਵੋ, ਵਧੀਆ ਜੀਵਨਸ਼ੈਲੀ ਅਪਣਾਵੋ, ਰੋਜ਼ਾਨਾ ਕਸਰਤ ਕਰੋ, ਸਰੀਰਕ ਭਾਰ ਨੂੰ ਕਾਬੂ ਵਿਚ ਰੱਖੋ, ਰੋਜ਼ਾਨਾਂ 40 ਤੋ 50 ਮਿੰਟ ਸੈਰ ਅਤੇ ਕਸਰਤ ਕਰੋ।
-ਸਕੂਟਰ/ਕਾਰ ਦੀ ਬਜਾਏ ਸਾਇਕਲ ਦੀ ਵਰਤੋਂ ਕਰੋ ਤੇ ਕੋਸ਼ਿਸ਼ ਕਰੋ ਕਿ ਜੋ ਕੰਮ ਪੈਦਲ ਜਾ ਕੇ ਕੀਤੇ ਜਾ ਸਕਦੇ ਹਨ, ਉਨ੍ਹਾਂ ਨੂੰ ਪੈਦਲ ਜਾਕੇ ਕਰੋ।
-ਤਲੇ ਹੋਏ ਭੋਜਨ ਪਦਾਰਥਾਂ ਤੋਂ ਪਰਹੇਜ਼ ਕਰੋ।
-ਫਾਸਟ ਫੂਡ, ਤਲੇ ਹੋਏ ਭੋਜਨ ਤੋਂ ਪਰਹੇਜ਼ ਕਰੋ।
-ਹਰੀਆਂ ਸਬਜ਼ੀਆਂ, ਸਲਾਦ, ਫਲਾਂ ਦਾ ਸੇਵਨ ਜ਼ਿਆਦਾ ਕਰੋ।
-ਨਮਕ, ਚੀਨੀ ਦੀ ਵਰਤੋਂ ਘੱਟ ਤੋਂ ਘੱਟ ਕਰੋ।
-ਤਣਾਵ ਤੋਂ ਦੂਰ ਰਹੋ
-ਤਣਾਵ ਕਾਰਨ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਰਹਿੰਦਾ ਹੈ। ਇਸ ਨੂੰ ਦੂਰ ਕਰਨ ਲਈ ਯੋਗਾ, ਮੈਡੀਟੇਸ਼ਨ, ਕਸਰਤ ਅਤੇ ਸੈਰ ਕਰੋ।
ਸਿਹਤ ਵਿਭਾਗ ਪੰਜਾਬ ਵਲੋਂ ਆਮ ਜਨਤਾ ਨੂੰ ਦਿੱਤੀਆਂ ਜਾਣ ਵਾਲੀਆਂ ਮੁੱਖ ਸਹੂਲਤਾਂ
1) ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਧੀਨ ਪੰਜਾਬ ਰਾਜ ਦੇ ਵਸਨੀਕਾਂ ਲਈ 1.50 ਲੱਖ ਰੁਪਏ ਤੱਕ ਦੇ ਇਲਾਜ ਲਈ ਮਾਲੀ ਸਹਾਇਤਾ।
2) 30 ਸਾਲ ਤੇ ਵੱਧ ਉਮਰ ਦੇ ਵਿਅਕਤੀਆਂ ਦੀ ਕੈਂਸਰ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਆਦਿ ਦੀ ਮੁਫ਼ਤ ਜਾਂਚ ਕੀਤੀ ਜਾਂਦੀ ਹੈ।
3 ) 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਲਈ ਮੁਫ਼ਤ ਡਾਇਗਨੋਸਟਿਕ ਟੈਸਟ, ਇਲਾਜ ਅਤੇ ਦਵਾਈਆਂ।
4) ਟੀਬੀ ਦੇ ਮਰੀਜ਼ਾਂ ਲਈ ਮੁਫਤ ਦਵਾਈ ਤੇ ਜਾਂਚ।
5) ਕੋਹੜ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਲਈ ਮੁਫਤ ਦਵਾਈ ਤੇ ਜਾਂਚ।
6) ਜਾਨਵਰਾਂ ਦੇ ਵੱਡੇ ਹੋਏ ਮਰੀਜ਼ਾਂ ਦਾ ਮੁਫ਼ਤ ਇਲਾਜ।
7) ਸੰਚਾਰੀ ਬਿਮਾਰੀਆਂ ਜਿਵੇਂ ਕਿ ਡੇਂਗੂ, ਚਿਕਨਗੁਨੀਆ, ਪੀਲੀਆ, ਹੈਜ਼ਾ ਅਤੇ ਮਲੇਰੀਆ ਆਦਿ ਦੀ ਮੁਫ਼ਤ ਟੈਸਟਿੰਗ।
8) ਹੈਪੇਟਾਇਟਿਸ ਬੀ ਅਤੇ ਸੀ ਦੇ ਮਰੀਜ਼ਾਂ ਲਈ ਮੁਫਤ ਇਲਾਜ।

LEAVE A REPLY

Please enter your comment!
Please enter your name here