ਸਿਵਿਲ ਹਸਪਤਾਲ ਵਿੱਚ ਸੀ.ਟੀ. ਸਕੈਨ ਮਸ਼ੀਨ ਲਗਾਉਣ ਲਈ ਕੀਤਾ ਗਿਆ ਅਪਲਾਈ: ਡਾ. ਪਰਮਿੰਦਰ ਕੌਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੀ. ਟੀ. ਸਕੈਨ ਮਸ਼ੀਨ ਦੇ ਸਬੰਧ ਵਿੱਚ ਲੱਗੀ ਖਬਰ ਦੇ ਬਾਰੇ ਸਪਸ਼ਟ ਕੀਤਾ ਜਾਦਾ ਹੈ ਕਿ ਜਿਲਾ ਹੁਸ਼ਿਆਰਪੁਰ ਦੇ ਉਚ ਅਧਿਆਰੀ ਵੱਲੋ ਹਰ ਸੰਭਵ ਕੋਸ਼ਿਸ ਕੀਤੀ ਗਈ ਹੈ। ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਸੀ. ਟੀ. ਸਕੈਨ ਸਿਵਲ ਹਸਪਤਾਲ ਵਿੱਚ ਲਗਾਈ ਜਾਵੇ । ਇਹ ਗੱਲਾਂ ਦਾ ਪਗਟਾਵਾ ਕਰਦੇ ਹੋਏ ਸਿਵਲ ਸਰਜਨ ਡਾ. ਪਰਮਿੰਦਰ ਕੋਰ ਨੇ ਦੱਸਿਆ ਕਿ ਪੀ. ਐਨ. ਡੀ. ਟੀ. .ਕੁਆਡੀਨੇਟਰ ਅਭੈ ਮੋਹਨ ਅਨੁਸਾਰ ਇਹ ਮਸ਼ੀਨ ਪੀ. ਐਨ. ਡੀ. ਟੀ. ਐਕਟ ਦੇ ਨਿਯਮਾਂ ਮੁਤਾਬਿਕ ਨਹੀ ਆਈ ਸੀ ਤੇ ਇਨਸਟਾਲ ਨਹੀ ਹੋ ਸਕੀ।

Advertisements

ਇਸ ਦੇ ਸਬੰਧ ਵਿੱਚ ਸਿਵਲ ਸਰਜਨ ਵੱਲੋ ਤਰੁੰਤ ਸਟੇਟ ਅਧਿਕਾਰੀਆ ਤੋ ਦਿਸ਼ਾਂ ਨਿਰਦੇਸ਼ ਲੈਣ ਲਈ ਬੇਨਤੀ ਪੱਤਰ ਲਿਖੇ ਗਏ ਸਨ। ਇਸ ਉਪਰੰਤ ਪੀ. ਐਨ. ਡੀ. ਟੀ. ਕੁਆਡੀਨੇਟਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮਸ਼ੀਨ ਉਠਵਾਂ ਲਈ ਗਈ। ਇਸ ਸਬੰਧੀ ਉਹਨਾਂ ਦੇ ਦਫਤਰ ਨੂੰ ਲਿਖਤੀ ਤੌਰ ਤੇ ਜਾਣਕਾਰੀ ਪ੍ਰਾਪਤ ਨਹੀ ਹੋਈ। ਹੁਣ ਕੰਪਨੀ ਵੱਲੋਂ ਮਸ਼ੀਨ ਲਗਾਉਂਣ ਲਈ ਅਪਲਾਈ ਕਰ ਦਿੱਤਾ ਗਿਆ ਅਤੇ ਇਸ ਨੂੰ ਲੋਕ ਹਿੱਤ ਵਿੱਚ ਲਗਾਉਣ ਲਈ ਪੂਰ ਜੋਰ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਇਸ ਦਾ ਵੱਧ ਤੋ ਵੱਧ ਫਾਇਦਾ ਲੈ ਸਕਣ ।

LEAVE A REPLY

Please enter your comment!
Please enter your name here