ਪੰਜਾਬ ’ਚ ਜਲਦ ਖੁੱਲ੍ਹਣਗੇ 117 ਮੁਹੱਲਾ ਕਲੀਨਿਕ, ਕੰਮ ਸ਼ੁਰੂ: ਗੁਰਪਾਲ ਸਿੰਘ ਇੰਡੀਅਨ

ਕਪੂਰਥਲਾ (ਦ ਸਟਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਦਿੱਲੀ ਦੀ ਤਰਜ਼ ’ਤੇ ਪੰਜਾਬ ਚ ਵੀ ਜਲਦ ਹੀ 117 ਮੁਹੱਲਾ ਕਲੀਨਿਕਾਂ ’ਚ ਲੋਕਾਂ ਦਾ ਇਲਾਜ ਸ਼ੁਰੂ ਹੋ ਜਾਵੇਗਾ। ਸਰਕਾਰ ਨੇ ਇਨ੍ਹਾਂ ਨੂੰ ਸ਼ੁਰੂ ਕਰਨ ਲਈ ਸੂਬੇ ਦੇ ਸਿਵਲ ਸਰਜਨਾਂ ਤੋਂ ਬਿਲਡਿੰਗਾਂ ਦੀ ਸੂਚੀ ਮੰਗੀ ਹੈ। ਨਾਲ ਹੀ ਹਦਾਇਤ ਦਿੱਤੀ ਹੈ ਕਿ ਜਿੱਥੇ ਕੋਈ ਭਵਨ ਨਾ ਹੋਵੇ ਤੇ ਉਹ ਜ਼ਮੀਨ ਦਾ ਵੇਰਵਾ 1 ਮਈ ਤੱਕ ਹੈੱਡਕੁਆਰਟਰ ਭੇਜਣਾ ਯਕੀਨੀ ਬਣਾਇਆ ਜਾਵੇ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਸਿਵਲ ਸਰਜਨ ਕਪੂਰਥਲਾ ਗੁਰਿੰਦਰਬੀਰ ਕੌਰ ਅਤੇ ਐਸ.ਐਮ.ਓ ਡਾ: ਸੰਦੀਪ ਧਵਨ ਨਾਲ ਮੀਟਿੰਗ ਕਰਕੇ ਇਸ ਕੰਮ ਨੂੰ ਜਲਦ ਪੂਰਾ ਕਰਨ ਦੀ ਅਪੀਲ ਕੀਤੀ।

Advertisements

ਗੁਰਪਾਲ ਸਿੰਘ ਇੰਡੀਅਨ ਨੇ ਦੱਸਿਆ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂਨੇ ਸਕੂਲ ਤੇ ਦਿੱਲੀ ਸਰਕਾਰ ਵੱਲੋਂ ਬਣਾਏ ਗਏ ਮੁਹੱਲਾ ਕਲੀਨਿਕਾਂ ਦਾ ਨਿਰੀਖਣ ਕੀਤਾ ਸੀ। ਉਸ ਦੇ ਬਾਅਦ ਮੁੱਖਮੰਤਰੀ ਨੇ ਘੋਸ਼ਣਾ ਕੀਤੀ ਸੀ ਕਿ ਸਾਲ ਦੇ ਅਖੀਰ ਤੱਕ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ’ਚ ਇਕ ਇਕ ਮੁਹੱਲਾ ਕਲੀਨਿਕ ਪੰਜਾਬ ਸਰਕਾਰ ਖੋਲੇਗੀ। ਮੁੱਖ ਮੰਤਰੀ ਦੇ ਐਲਾਨ ਤੇ ਹੁਣ ਸਿਹਤ ਵਿਭਾਗ ਨੇ ਇਸ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ ਸਾਰੇ ਸਿਵਲ ਸਰਜਨਾਂ ਤੋਂ ਉਨ੍ਹਾਂਦੇ ਖੇਤਰ ਦੇ ਭਵਨਾਂ ਦੀ ਸੂਚੀ ਮੰਗੀ ਗਈ ਹੈ। ਜਿੱਥੇ ਭਵਨ ਨਹੀਂ ਹਨ,ਉੱਥੇ ਜ਼ਮੀਨਾਂ ਦਾ ਵੇਰਵਾ ਦੇਣ ਨੂੰ ਕਿਹਾ ਗਿਆ ਹੈ। ਇਸ ਦੇ ਲਈ ਸਾਰੇ ਸਿਵਲ ਸਰਜਨਾਂ ਨੂੰ ਇਕ ਮਈ ਦਾ ਸਮਾਂ ਦਿੱਤਾ ਗਿਆ ਹੈ। ਮੰਗੀ ਗਈ ਜਾਣਕਾਰੀ ਮਿਲਣ ਤੋਂ ਬਾਅਦ ਚੰਡੀਗੜ੍ਹ ਸਿਹਤ ਵਿਭਾਗ ਦੇ ਮੁੱਖ ਦਫਤਰ ਵਿਖੇ ਮੁਹੱਲਾ ਕਲੀਨਿਕ ਦਾ ਐਕਸ਼ਨ ਪਲਾਨ ਤਿਆਰ ਕੀਤਾ ਜਾਵੇਗਾ। ਇਸ ਮੌਕੇ ਅਨਮੋਲ ਕੁਮਾਰ ਗਿੱਲ,ਕਮਲਜੀਤ ਸੇਖੜੀ, ਇੰਦਰਪਾਲ ਸਿੰਘ,ਸੁਨੀਤ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here