ਮਜਦੂਰ ਜਮਾਤ ਦੀ ਜਿੱਤ ਦਾ ਪਰਤੀਕ ਹੈ ਮਈ ਦਿਵਸ: ਗੁਰਪਾਲ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਐਤਵਾਰ ਨੂੰ ਗੁਰੂ ਨਾਨਕ ਆਟੋ ਰਿਕਸ਼ਾ ਯੂਨੀਅਨ ਵਲੋਂ ਸਥਾਨਕ ਬੱਸ ਸਟੈਂਡ ਵਿਖੇ ਮਨਾਏ ਗਏ ਮਜਦੂਰ ਦਿਵਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ,ਪੰਜਾਬ ਉਪ ਪ੍ਰਧਾਨ ਮਨਿਓਰਟੀ ਵਿੰਗ ਬਲਵਿੰਦਰ ਸਿੰਘ,ਗੁਰੂ ਨਾਨਕ ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ,ਚੇਅਰਮੈਨ ਰਵਿੰਦਰ ਸਿੰਘ ਜਿੰਦਾ,ਉਪ ਪ੍ਰਧਾਨ ਰੇਸ਼ਮ ਸਿੰਘ,ਜਰਨਲ ਸਕੱਤਰ ਸਰੂਪ ਲਾਲ ਸਮੇਤ ਬਾਕੀ ਹੋਰ ਪਹੁੰਚੀਆਂ ਜਥੇਬੰਦੀਆਂ ਦੇ ਆਗੂਆਂ ਵਲੋਂ ਝੰਡੇ ਲਹਿਰਾਉਣ ਉਪਰੰਤ ਉਨ੍ਹਾਂ ਸਾਰੇ ਮਿਹਨਤੀ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਦਿਲੋ ਧੰਨਵਾਦ ਕੀਤਾ ਅਤੇ ਕਿਹਾ ਕਿ ਵੱਖ ਵੱਖ ਸਰਕਾਰੀ ਅਰਧ ਸਰਕਾਰੀ ਦਫ਼ਤਰਾਂ ਵਿੱਚ ਕਾਮਿਆਂ ਦੀ ਮਿਹਨਤ ਦਾ ਨਤੀਜਾ ਹੈ ਜੋ ਸਾਡਾ ਦੇਸ਼ ਦਿਨ ਬ ਦਿਨ ਇਨੀ ਤਰੱਕੀ ਕਰ ਰਿਹਾ ਹੈ।ਇਸ ਮੌਕੇ ਸੰਬੋਧਨ ਕਰਦਿਆਂ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ ਜਦੋਂ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ ਸੀ।ਇਸ ਹੜਤਾਲ ਦੌਰਾਨ ਸ਼ਿਕਾਗੋ ਦੀ ਹੇਅ ਮਾਰਕੀਟ ਵਿੱਚ ਬੰਬ ਧਮਾਕਾ ਹੋਇਆ ਸੀ।ਇਹ ਬੰਬ ਕਿਸ ਨੇ ਸੁੱਟਿਆ ਕੋਈ ਪਤਾ ਨਹੀਂ।

Advertisements

ਇਸਦੇ ਸਿੱਟੇ ਵਜੋਂ ਪੁਲੀਸ ਨੇ ਮਜਦੂਰਾਂ ਉੱਤੇ ਗੋਲੀ ਚਲਾ ਦਿੱਤੀ ਅਤੇ ਸੱਤ ਮਜਦੂਰ ਮਾਰ ਦਿੱਤੇ।ਭਾਵੇਂ ਇਸ ਘਟਨਾ ਦਾ ਅਮਰੀਕਾ ਉੱਤੇ ਇਕਦਮ ਕੋਈ ਵੱਡਾ ਪ੍ਰਭਾਵ ਨਹੀਂ ਪਿਆ ਸੀ ਪਰ ਕੁਝ ਸਮੇਂ ਬਾਅਦ ਅਮਰੀਕਾ ਵਿੱਚ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਸੀ।ਇੱਕ ਮਈ ਦੀ ਮਜਦੂਰਾਂ ਦੀ ਹੜਤਾਲ ਅਤੇ ਸੰਘਰਸ ਦੀ ਇਹ ਪਹਿਲੀ ਜਿੱਤ ਸੀ।ਮੌਜੂਦਾ ਸਮੇਂ ਭਾਰਤ ਅਤੇ ਹੋਰ ਮੁਲਕਾਂ ਵਿੱਚ ਮਜ਼ਦੂਰਾਂ ਦੇ 8 ਘੰਟੇ ਕੰਮ ਕਰਨ ਸਬੰਧੀ ਕਾਨੂੰਨ ਲਾਗੂ ਹੈ।ਮਜਦੂਰ ਜਮਾਤ ਦੁਨੀਆਂ ਦੀ ਸਭ ਤੋਂ ਵੱਡੀ ਕਿਰਤੀ ਜਮਾਤ ਹੈ ਅਤੇ ਦੁਨੀਆਂ ਦੀ ਇਹ ਧੌਲ ਰੂਪੀ ਜਮਾਤ ਤੋਂ ਬਿਨਾਂ ਦੁਨੀਆਂ ਦਾ ਵਿਕਾਸ ਸੋਚਿਆਂ ਵੀ ਨਹੀਂ ਜਾ ਸਕਦਾ।ਗੁਰੂ ਨਾਨਕ ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ,ਚੇਅਰਮੈਨ ਰਵਿੰਦਰ ਸਿੰਘ ਜਿੰਦਾ ਤੇ ਜਰਨਲ ਸਕੱਤਰ ਸਰੂਪ ਲਾਲ ਨੇ ਕਿਹਾ ਕਿ ਵਪਾਰਕ ਘਰਾਣੇ ਅਤੇ ਸਰਕਾਰਾਂ ਇਸ ਜਮਾਤ ਨੂੰ ਗੁਲਾਮਾਂ ਵਾਂਗ ਵਰਤਣ ਦੀ ਕੋਸਿਸ ਕਰ ਰਹੀਆਂ ਹਨ।ਇਸ ਖਤਰਨਾਕ ਸਥਿਤੀ ਵਿੱਚੋਂ ਨਿਕਲਣ ਲਈ ਮਜਦੂਰ ਜਮਾਤ ਨੂੰ ਚੇਤਨ ਹੋਣਾਂ ਹੀ ਪਵੇਗਾ ਭਾਵੇਂ ਕਿ ਵਰਤਮਾਨ ਦੁਨੀਆਂ ਦਾ ਪਰਬੰਧਕੀ ਸਿਸਟਮ ਇਸ ਨੂੰ ਰੋਕਣ ਦੀ ਹਰ ਸੰਭਵ ਕੋਸਿਸ ਜਾਰੀ ਰੱਖ ਰਿਹਾ ਹੈ।ਵਰਤਮਾਨ ਸੰਸਾਰ ਵਿੱਚ ਬਰਾਬਰੀ ਦਾ ਸਿਧਾਂਤ ਖਤਮ ਕੀਤਾ ਜਾ ਰਿਹਾ ਹੈ ਜਿਸਦੀ ਸਭ ਤੋਂ ਵੱਡੀ ਮਾਰ ਮਜਦੂਰ ਜਮਾਤ ਤੇ ਪੈ ਰਹੀ ਹੈ।ਵਰਤਮਾਨ ਸਮੇਂ ਵਿੱਚ ਮਜਦੂਰ ਜਮਾਤ ਹੀ ਉਹ ਧੌਲ ਹੈ ਜਿਸ ਦੇ ਸਿਰ ਤੇ ਹੀ ਦੁਨੀਆਂ ਦਾ ਵਿਕਾਸ ਹੋ ਰਿਹਾ ਹੈ ਅਤੇ ਇਹ ਜਮਾਤ ਆਪਣਾਂ ਗਿਆਨ ਰੂਪੀ ਧਰਮ ਸਮਝਦਿਆਂ ਕਿਰਤ ਕਰਦੀ ਹੈ ਤੇ ਘਾਟੇ ਸਹਿੰਦਿਆਂ ਹੋਇਆਂ ਸਿਰਫ ਦਇਆਂ ਕਾਰਨ ਹੀ ਬਗਾਵਤ ਦਾ ਰਾਹ ਨਹੀਂ ਚੁਣਦੀ ਜਦੋਂ ਕਿ ਵਿਹਲੜ ਮਾਲਕ ਲੋਕ ਐਸਪ੍ਰਸਤੀਆਂ ਕਰਦੇ ਹਨ।ਉਪਰੋਕਤ ਆਗੂਆਂ ਨੇ ਕਿਹਾ ਕਿ ਇੱਕ ਮਈ ਦਾ ਸੰਘਰਸ ਅਤੇ ਇਸ ਦਿਨ ਮਜਦੂਰ ਜਮਾਤ ਵੱਲੋਂ ਮਨਾਇਆ ਜਾਣ ਵਾਲਾ ਮਈ ਦਿਵਸ ਦੁਨੀਆਂ ਦੇ ਸਰਮਾਏਦਾਰ ਲੋਕਾਂ ਨੂੰ ਆਪਣੀ ਹੋਂਦ ਜਤਾਉਣ ਦਾ ਮੌਕਾ ਹੁੰਦਾਂ ਹੈ ਅਤੇ ਇਸ ਦਿਨ ਨੂੰ ਦੁਨੀਆਂ ਭਰ ਦੇ ਮਜਦੂਰਾਂ ਨੂੰ ਏਕੇ ਦਾ ਵਿਖਾਵਾ ਕਰਦਿਆਂ ਨਅਰਾ ਬੁਲੰਦ ਕਰਨਾਂ ਚਾਹੀਦਾ ਹੈ ਦੁਨੀਆਂ ਭਰ ਦੇ ਕਾਮਿਉਂ ਇੱਕ ਹੋ ਜਾਉ।

ਇਸ ਮੌਕੇ ਤੇ ਪੰਜਾਬ ਉਪ ਪ੍ਰਧਾਨ ਮਨਿਓਰਟੀ ਵਿੰਗ ਬਲਵਿੰਦਰ ਸਿੰਘ,ਮਨਿਓਰਟੀ ਵਿੰਗ ਜਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਧੰਨਾ,ਜਿਲ੍ਹਾ ਜੁਆਇੰਟ ਸਕੱਤਰ ਐੱਸਸੀ ਵਿੰਗ ਹਰਪ੍ਰੀਤ ਸਿੰਘ, ਜਿਲ੍ਹਾ ਜੁਆਇੰਟ ਸਕੱਤਰ ਐੱਸਸੀ ਵਿੰਗ ਮਲਕੀਤ ਸਿੰਘ,ਉਪ ਪ੍ਰਧਾਨ ਟ੍ਰੇਡ ਵਿੰਗ ਦੀਨਬੰਧੁ,ਕੁਲਵਿੰਦਰ ਸਿੰਘ ਕਿੰਦਾ,ਰਵੀ ਸਿੱਧੂ,ਯੂਥ ਵਿੰਗ ਸਕੱਤਰ ਗੌਰਵ ਕੰਡਾ,ਜਸਪਾਲ ਸਿੰਘ,ਸੁਰਜੀਤ ਸਿੰਘ ਵਿੱਕੀ,ਹਲਕਾ ਇੰਚਾਰਜ ਐੱਸਸੀ ਵਿੰਗ ਅਨਮੋਲ ਕੁਮਾਰ ਗਿੱਲ,ਮੱਖਣ ਸਿੰਘ,ਰਾਜੂ ਮੁਸ਼ਕਬੇਦ,ਪਰਮਜੀਤ ਸਿੰਘ,ਪਰਮਜੀਤ ਜੱਟਪੁਰਾ,ਕੇਏਲ ਕੌਸ਼ਲ,ਨਿਸ਼ਾਨ ਸਿੰਘ,ਦਵਿੰਦਰ ਕੁਮਾਰ ਕਾਕੂ,ਪ੍ਰਵੀਨ ਕੁਮਾਰ,ਨਰਿੰਦਰ ਕੁਮਾਰ,ਨਰਿੰਦਰ ਸਿੰਘ,ਗੁਰਦੇਵ ਖੇੜਾ ਸਿਮਰਪ੍ਰੀਤ ਸਿੰਘ ਬਾਵਾ,ਇੰਦਰਪਾਲ ਸਿੰਘ ਜੋਲੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here