ਮਾਤਾ ਵੈਸ਼ਨੌ ਦੇਵੀ ਮੰਦਿਰ ਦੀਪ ਕਲੌਨੀ ਵਿੱਚ 3 ਦਿਨਾਂ ਸ਼੍ਰੀ ਕ੍ਰਿਸ਼ਨ ਕਥਾ ਦਾ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦਿਵਿਆ ਜਯੋਤੀ ਜਾਗਰਤੀ ਸੰਸਥਾਨ ਦੁਆਰਾ ਮਾਤਾ ਵੈਸ਼ਨੌ ਦੇਵੀ ਮੰਦਿਰ ਦੀਪ ਕਲੌਨੀ ਗੜਸ਼ੰਕਰ ਵਿੱਚ 3 ਦਿਨਾਂ ਸ਼੍ਰੀ ਕ੍ਰਿਸ਼ਨ ਕਥਾ ਦਾ ਆਯੋਜਨ ਕੀਤਾ ਗਿਆ। ਤੀਸਰੇ ਦਿਨ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸ਼ਿਸ਼ਆ ਕਥਾ ਵਿਆਸ ਸਾਧਵੀ ਸ਼ਵੇਤਾ ਭਾਰਤੀ ਜੀ ਨੇ ਆਏ ਹੋਏ ਭਗਤਾਂ ਦੇ ਅੱਗੇ ਕਥਾ ਨੂੰ ਪ੍ਰਸਤੂਤ ਕਰਦੇ ਹੋ ਕਿਹਾ ਕਿ ਸਾਡੇ ਮਹਾਪੁਰਸ਼ ਕਹਿੰਦੇ ਹਨ ਕਿ ਪ੍ਰਮਾਤਮਾ ਦੀ ਕਥਾ ਜਲ ਦੇ ਸਮਾਨ ਹੋਇਆ ਕਰਦੀ ਹੈ ਜੋ ਹਰ ਇੱਕ ਇਨਸਾਨ ਦੇ ਬੁਰੇ ਕਰਮਾ ਨੂੰ ਵਹਾ ਕੇ ਲੈ ਜਾਂਦੀ ਹੈ। ਕਿਤੇ ਇਸ ਕਥਾ ਨੂੰ ਪਵਨ ਦੀ ਸੰਘਿਆ ਵੀ ਪ੍ਰਦਾਨ ਕਰਦੇ ਹੋਏ ਕਿਹਾ ਗਿਆ ਹੈ ਕਿ ਜਿਸ ਤਰਾਂ ਤਪਦੀ ਹੋਏ ਸੂਰਜ ਦੀਆ ਕਿਰਣਾ ਤੋ ਬਚਣ ਦੇ ਲਈ ਸ਼ੀਤ ਪਵਨ ਦੀ ਜਰੂਰਤ ਹੁੰਦੀ ਹੈ। ਇਸੇ ਤਰਾਂ ਸਾਰਾ ਮਾਨਵ ਸਮਾਜ ਜੋ ਕਿ ਦੁੱਖਾਂ ਦੀ ਅਗਨੀ ਦੇ ਵਿੱਚ ਜਲ ਰਿਹਾ ਹੈ। ਪ੍ਰਭੂ ਦੀ ਕਥਾ ਵੀ ਸ਼ੀਤ ਲਹਿਰ ਦੇ ਵਾਂਗ ਇਨਸਾਨ ਨੂੰ ਸ਼ਾਂਤੀ ਪ੍ਰਦਾਨ ਕਰਦੀ ਹੈ। ਕਥਾ ਨੂੰ ਅੱਗੇ ਵਾਚਦੇ ਹੋਏ ਸਾਧਵੀ ਜੀ ਨੇ ਕਿਹਾ ਕਿ ਪ੍ਰਮਾਤਮਾ ਦੀ ਹਰ ਇੱਕ ਲੀਲਾ ਹਰੇਕ ਘਟਨਾ ਦੇ ਵਿੱਚ ਰਹੱਸ ਸਮਾਇਆ ਹੁੰਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਦੇ ਕੋਲ ਰਹਿਣ ਵਾਲੀ ਬਾਂਸੁਰੀ ਤੋ ਤੁਸੀ ਸਾਰੇ ਜਾਣੂ ਹੀ ਹੋ। ਪਰ ਰਾਧਾ ਇਸ ਗੱਲ ਤੋ ਅਣਜਾਣ ਸੀ ਇਸੇ ਲਈ ਇੱਕ ਦਿਨ ਬਾਂਸੁਰੀ ਤੋ ਪੁੱਛਦੀ ਹੈ ਕਿ ਤੂੰ ਕ੍ਰਿਸ਼ਨ ਦੇ ਇੰਨਾ ਕੋਲੇ ਕਿਸ ਤਰਾਂ ਰਹਿੰਦੀ ਹੈ। ਉਦੋ ਹੀ ਬਾਂਸੁਰੀ ਜਵਾਬ ਦਿੰਦੀ ਹੈ ਕਿ ਜਦੋਂ ਤੱਕ ਮੈ ਖੋਖਲੀ ਭਾਵ ਖਾਲੀ ਨਹੀ ਹੋਈ ਉਦੋ ਤੱਕ ਮੈਂ ਪ੍ਰਭੂ ਤੋ ਕੋਸਾ ਦੂਰ ਸੀ। ਜਿਵੇ ਹੀ ਮੈਂ ਆਪਣਾ ਅਸਤਿਤਵ ਮਿਟਾ ਦਿੱਤਾ ਪ੍ਰਭੂ ਨੇ ਮੈਨੂੰ ਆਪਣੇ ਕੋਲ ਰੱਖ ਲਿਆ ਅਤੇ ਜਦੋ ਇਸੇ ਪ੍ਰਕ੍ਰਿਆ ਦੇ ਵਿੱਚੋ ਰਾਧਾ ਗੁਜਰੀ ਤਾਂ ਵਿਸ਼ੁੱਧ ਪ੍ਰੇਮ ਦੇ ਕਾਰਣ ਇਤਿਹਾਸ ਦੇ ਪੰਨਿਆ ਦੇ ਵਿੱਚ ਆਕੇ ਸੁੰਦਰ ਮਣੀ ਦੇ ਸਮਾਨ ਉਜਵਲ ਸਥਾਨ ਪ੍ਰਾਪਤ ਕੀਤਾ।

Advertisements

ਕਥਾ ਦੇ ਇਸ ਅਧਿਆਤਮਿਕ ਰਹੱਸ ਨੂੰ ਸਮਝਾਉਦੇ ਹੋਏ ਸਾਧਵੀ ਜੀ ਨੇ ਕਿਹਾ ਕਿ ਹਿ ਘਟਨਾ ਹਰ ਇੱਕ ਉਸ ਇਨਸਾਨ ਦੀ ਹੈ ਜੋ ਪ੍ਰਾਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਕਿਉਂਕਿ ਜੇਕਰ ਪ੍ਰਮਾਤਮਾ ਨੂੰ ਪਾਉਣਾ ਹੈ ਤਾਂ ਸਭ ਤੋ ਪਹਿਲਾ ਸਾਨੂੰ ਆਪਣੇ ਆਪ ਨੂੰ ਮਿਟਾਉਣਾ ਪਵੇਗਾ। ਜਿਸ ਤਰਾਂ ਪਿਆਸ ਬੁਝਾਉਣ ਦੇ ਲਈ ਝੁਕਣਾ ਪੈਂਦਾ ਹੈ। ਇਸੇ ਤਰਾਂ ਪ੍ਰਮਾਤਮਾ ਨੂੰ ਪਾਉਣ ਦੇ ਲਈ ਸਾਨੂੰ ਅੰਦਰੋ ਖਾਲੀ ਹੋਣਾ ਪਵੇਗਾ। ਹੰਕਾਰ ਦੀ ਦੀਵਾਰ ਪ੍ਰਭੂ ਦੇ ਮਾਰਗ ਵਿੱਚ ਸਾਡੇ ਵਾਧਾ ਬਣਕੇ ਖੜ੍ਹੀ ਹੋ ਜਾਂਦੀ ਹੈ। ਹੰਕਾਰ ਦੀ ਦੀਵਾਰ ਦੇ ਟੁੱਟਣ ਦੇ ਨਾਲ ਹੀ ਪ੍ਰਮਾਤਮਾ ਦਾ ਅਨੁਭਵ ਹੁੰਦਾ ਹੈ। ਅੱਗੇ ਸਾਧਵੀ ਜੀ ਨੇ ਕਿਹਾ ਕਿ ਜਿਸ ਤਰਾਂ ਰਾਧਾ ਸ਼੍ਰੀ ਕ੍ਰਿਸ਼ਨ ਦੀ ਬਾਂਸੁਰੀ ਸੁਣਕੇ ਆਪਣੀ ਸੁਧ ਖੋਕੇ ਦੋੜੀ ਚਲੀ ਆਉਂਦੀ ਸੀ ਅਤੇ ਪ੍ਰੇਮ ਦੀ ਲਗਨ ਦੇ ਮਗਨ ਹੋ ਕੇ ਕ੍ਰਿਸ਼ਨ-ਕ੍ਰਿਸ਼ਨ ਦਾ ਜਾਪ ਕਰਦੀ ਸੀ। ਪ੍ਰਮਾਤਮਾ ਦੀ ਇਹ ਲੀਲਾ ਵੀ ਸਾਨੂੰ ਇੱਕ ਅਧਿਾਤਮਿਕ ਸੰਦੇਸ਼ ਦਿੰਦੀ ਹੈ। ਜੋ ਰਾਧਾ ਹੈ ਉਹ ਸਾਡੀ ਆਤਮਾ ਦਾ ਪ੍ਰਤੀਕ ਹੈ ਅਤੇ ਜੋ ਸ਼੍ਰੀ ਕ੍ਰਿਸ਼ਨ ਹਨ ਉਹ ਪ੍ਰਮਾਤਮਾ ਦਾ ਪ੍ਰਤੀਕ ਹੈ। ਜਦੋ ਪੂਰਣ ਗੁਰੂ ਇੱਕ ਸ਼ਿਸ਼ ਦੇ ਜੀਵਨ ਦੇ ਵਿੱਚ ਆਉਂਦੇ ਹਨ ਤਾਂ ਉਹ ਸ਼ਿਸ਼ ਨੂੰ ਬ੍ਰਹਮ ਨਾਦ ਸੁਣਾਉੰਦੇ ਹਨ ਜੋ ਕਿ ਹਰ ਇੱਕ ਇਨਸਾਨ ਦੇ ਅੰਦਰ ਹੈ। ਜਿਸਨੂੰ ਸੁਣਕੇ ਆਤਮਾ ਪਰਮ ਆਨੰਦ ਨੂੰ ਪ੍ਰਾਪਤ ਹੁੰਦੀ ਹੈ। ਸਾਨੂੰ ਵੀ ਜਰੂਰਤ ਹੈ ਪੂਰਣ ਗੁਰੂ ਦੀ ਜੋ ਸਾਨੂੰ ਆਨੰਦ ਦੀ ਪ੍ਰਾਪਤੀ ਕਰਵਾ ਸਕੇ।
ਸ਼੍ਰੀ ਕ੍ਰਿਸ਼ਨ, ਅਕਰੂਰ ਜੀ ਅਤੇ ਪਿਤਾ ਨੰਦ ਲਾਲ ਜੀ, ਬਲਰਾਮ ਜੀ ਅਤੇ ਆਪਣੇ ਸਖਿਆ ਨੂੰ ਨਾਲ ਲੈ ਕੇ ਆਪਣੇ ਲਕਸ਼ ਨੂੰ ਪੂਰਾ ਕਰਨ ਦੇ ਲਈ ਜਿਸ ਲਈ ਉਹਨਾ ਨੇ ਇਸ ਧਰਤੀ ਤੇ ਜਨਮ ਲਿਆ ਹੈ। ਕੰਸ਼ ਦੇ ਅੱਤਿਆਚਾਰਾਂ ਤੋ ਦੁਖੀ ਪ੍ਰਜਾ ਨੂੰ ਸੁਖ ਪ੍ਰਦਾਨ ਕਰਨ ਲਈ ਅਤੇ ਕੰਸ ਦਾ ਵਧ ਕਰਨ ਦੇ ਲਈ ਪ੍ਰਭੂ ਪਹੁੰਚ ਜਾਂਦੇ ਹਨ ਕੰਸ਼ ਨਗਰੀ ਦੇ ਵਿੱਚ। ਜਿੱਥੇ ਪ੍ਰਭੂ ਕ੍ਰਿਸ਼ਨ ਅਤੇ ਕੰਸ ਦੇ ਵਿੱਚਕਾਰ ਮੱਲ ਯੁੱਧ ਹੁੰਦਾ ਹੈ ਜਿਸ ਵਿੱਚ ਪਾਪੀ ਕੰਸ ਦੀ ਮੋਤ ਹੋ ਜਾਂਦੀ ਹੈ। ਕੰਸ ਦੀ ਮੋਤ ਦੇ ਨਾਲ ਹੀ ਸਾਰੀ ਪ੍ਰਜਾ ਖੁਸ਼ੀ ਦੇ ਵਿੱਚ ਝੂਮ ਉੱਠਦੀ ਹੈ ਅਤੇ ਸ਼੍ਰੀ ਕ੍ਰਿਸ਼ਨ ਜੀ ਦੀ ਜੈ ਜੈ ਕਾਰ ਕਰਦੀ ਹੈ।

ਇਸੇ ਅਵਸਰ ਤੇ ਸਾਧਵੀ ਅਵਿਨਾਸ਼ ਭਾਰਤੀ, ਸਾਧਵੀ ਪ੍ਰਭੂਜਯੌਤੀ ਭਾਰਤੀ, ਸਾਧਵੀ ਜਸਪਾਲ ਭਾਰਤੀ, ਸਾਧਵੀ ਸੁਖਦੀਪ ਭਾਰਤੀ ਦੇ ਦੁਆਰਾ ਭਾਵ ਵਿਭੋਰ ਕਰਨ ਵਾਲੇ ਸੰਕੀਰਤਨ ਦਾ ਸਭ ਨੇ ਆਨੰਦ ਮਾਣਿਆ। ਇਸੇ ਅਵਸਰ ਤੇ ਯੁਨੀਕ ਅਜੂਕੇਸ਼ਨ ਅਮਰੌਡ ਅਨੀਕੇਤ , ਸ਼੍ਰੀ ਕ੍ਰਿਸ਼ਨ ਗੌਸ਼ਾਲਾ ਕਮੇਟੀ (ਰਾਣਾ ਚੰਦਰਭਾਨ ਪ੍ਰੈਜੀਡੇਟ) ਸ਼੍ਰੀ ਸੁਨੀਲ ਕੁਮਾਰ ਖੰਨਾ, ਤ੍ਰਿਅੰਬਕਮ ਦੱਤ ਐਰੇ ਨਗਰ ਕੌਸਿਲ ਪ੍ਰਧਾਨ, ਸੋਮਨਾਥ ਔਹਰੀ, ਸਤੀਸ਼ ਜੁਲਕਾ, ਨਿਤਿਨ ਗੁਪਤਾ ਆਦਿ ਨੇ ਹਾਜਰੀ ਲਗਵਾਈ। ਕਥਾ ਨੂੰ ਵਿਰਾਮ ਪ੍ਰਭੂ ਦੀ ਪਾਵਨ ਆਰਤੀ ਦੇ ਨਾਲ ਦਿੱਤਾ ਗਿਆ।

LEAVE A REPLY

Please enter your comment!
Please enter your name here