ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਅਤੇ ਐਲ ਐਂਡ ਟੀ ਦੁਆਰਾ ਨੌਜਵਾਨਾਂ ਲਈ ਮੁਫ਼ਤ ਕੋਰਸ ਦੀ ਟ੍ਰੇਨਿੰਗ

ਫਿਰੋਜ਼ਪੁਰ (ਦ ਸਟੈਲਰ ਨਿਊਜ਼)।  ਪੰਜਾਬ ਵਿਚ ਬੇਰੁਜਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਵੱਖ ਵੱਖ ਸਕੀਮਾ ਅਧੀਨ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਮੁਫ਼ਤ ਵਿਚ ਕਿਤਾ ਮੁਖੀ ਕੋਰਸ ਕਰਵਾਏ ਜਾਂਦੇ ਹਨ | ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਅਤੇ ਐਲ ਐਂਡ ਟੀ ਸੀਐਸਟੀ ਆਈ – ਪਿਲਖੁਵਾ  ਦੁਆਰਾ ਪੰਜਾਬ ਦੇ ਨੌਜਵਾਨਾਂ ਲਈ 45-90 ਦਿਨਾਂ ਦੀ ਰਿਹਾਇਸ਼ੀ ਟ੍ਰੇਨਿੰਗ  ਫਾਰਮਵਰਕ (ਤਰਜਿਹੀ  ਤੋਰ ਤੇ ਆਈ ਟੀ ਆਈ ਕਾਰਪੈਂਟਰ/ਡ੍ਰਾਫ਼੍ਟ ਮੈਨ ਸਿਵਲ/ਫਿੱਟਰ ਟ੍ਰੇਡ ਜਾ 10ਵੀ ਪਾਸ), ਸਕੈਫੋਲਡਿੰਗ ( ਤਰਜਿਹ ਤੋਰ ਤੇ ਆਈ ਟੀ ਆਈ ਡ੍ਰਾਫ਼੍ਟ ਮੈਨ ਸਿਵਲ/ਫਿੱਟਰ ਟ੍ਰੇਡ 10ਵੀ ਪਾਸ), ਬਾਰ ਬੈਂਡਿੰਗ ਅਤੇ ਸਟੀਲ ਫਿਕਸਿੰਗ (ਆਈ ਟੀ ਆਈ ਫਿੱਟਰ ਟ੍ਰੇਡ/ਡ੍ਰਾਫ਼੍ਟ ਮੈਨ ਸਿਵਲ ਜਾ 10ਵੀ ਪਾਸ), ਕੰਸਟਰਕਸਨ ਇਲੈਕਟਰੀਸੀਐਨ (ਆਈ ਟੀ ਆਈ ਇਲੈਕਟਰੋਨਿਕ੍ਸ /ਵਾਇਰਮੈਨ), ਸੋਲਰ ਪੀ. ਵੀ. ਟੈਕਨੀਸੀਐਨ (ਇਲੈਕਟਰੀਸੀਐਨ/ਵਾਇਰਮੈਨ/ ਇਲੈਕਟਰੋਨਿਕ੍ਸ ਵਪਾਰ ਵਿਚ  ਆਈ .ਟੀ .ਆਈ.), ਕੰਕਰੀਟ ਲੈਬ ਅਤੇ ਫ਼ੀਲਡ ਟੈਸਟਿੰਗ (ਸਿਵਲ  ਇੰਜੀ. ਵਿਚ ਗ੍ਰੈਜੂਏਸ਼ਨ / ਡਿਪਲੋਮਾ) 7. ਪਲੰਬਰ (ਪਲੰਬਰ ਵਪਾਰ ਵਿਚ  ਆਈ .ਟੀ .ਆਈ) ਕੋਰਸਾਂ ਵਿਚ ਚਲਾਈ ਜਾਵੇਗੀ|

Advertisements

ਜਿਸ ਵਿਚ ਹਰ ਮਹੀਨੇ ਲਗਭਗ 150-180 ਨੌਜਵਾਨਾਂ ਨੂੰ ਟ੍ਰੇਨਿੰਗ ਮੁਹਇਆ ਕਰਵਾਈ ਜਾਵੇਗੀ |          ਇਸ ਪ੍ਰੋਗਰਾਮ ਅਧੀਨ 18-35 ਸਾਲ ਦੇ ਘਟੋਂ ਘੱਟ 10 ਵੀ ਪਾਸ ਨੋਜਵਾਨ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਹਨ।ਇਸ ਦੌਰਾਨ ਕੋਰਸ  ਕਰਨ ਤੋਂ ਬਾਅਦ ਉਮੀਦਵਾਰਾ ਨੂੰ  ਮੁਫ਼ਤ ਟ੍ਰੇਨਿੰਗ ਦੇਣ ਦੇ ਨਾਲ ਨਾਲ ਵਰਦੀ ਜੁਤੇ ਅਤੇ ਪੀ.ਪੀ.ਈ. ਵੀ ਦਿਤੇ ਜਾਣਗੇ। ਇਸ ਟ੍ਰੇਨਿੰਗ ਦਾ ਮੁਖ ਉਦੇਸ਼ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਹੁਨਰਮੰਦ  ਅਤੇ ਆਤਮ ਨਿਰਭਰ ਬਣਾਊਨਾ  ਹੈਚਾਹਵਾਨ ਉਮੀਦਵਾਰ ਇਸ ਲਿੰਕ ਉਪਰ https://www.intecc.com/sustainability/ skillingਵਧੇਰੇ  ਜਾਣਕਾਰੀ  ਲੈ ਸਕਦੇ ਹਨ। ਉਮੀਦਵਾਰ ਆਪਣੇ ਆਪ ਨੂੰ  ਇਸ ਲਿੰਕ ਉਪਰ  ਰਜਿਸਟਰ ਕਰਨ httpa://tinyurl.com/L-and-T-skill-Training ਅਤੇ ਵਧੇਰੇ ਜਾਣਕਾਰੀ ਲਈ ਰੋਜ਼ਗਾਰ ਦਫਤਰ ਫਿਰੋਜ਼ਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here